ਫਰਾਂਸ 'ਚ 18 ਤੋਂ 25 ਸਾਲ ਦੇ ਨੌਜਵਾਨਾਂ ਨੂੰ ਮਿਲਣਗੇ ਫ੍ਰੀ ਕੰਡੋਮ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ

Friday, Dec 09, 2022 - 08:35 PM (IST)

ਫਰਾਂਸ 'ਚ 18 ਤੋਂ 25 ਸਾਲ ਦੇ ਨੌਜਵਾਨਾਂ ਨੂੰ ਮਿਲਣਗੇ ਫ੍ਰੀ ਕੰਡੋਮ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ

ਇੰਟਰਨੈਸ਼ਨਲ ਡੈਸਕ : ਫਰਾਂਸ 'ਚ ਅਗਲੇ ਸਾਲ ਤੋਂ 18 ਤੋਂ 25 ਸਾਲ ਦੇ ਨੌਜਵਾਨਾਂ ਨੂੰ ਮੁਫ਼ਤ ਕੰਡੋਮ ਮਿਲਣਗੇ। ਇਹ ਐਲਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (Emmanuel Macron) ਨੇ ਕੀਤਾ। ਉਨ੍ਹਾਂ ਮੁਤਾਬਕ ਦੇਸ਼ 'ਚ ਅਣਚਾਹੇ ਗਰਭਧਾਰਨ ਅਤੇ ਜਿਣਸੀ ਰੋਗਾਂ ਦੇ ਫੈਲਣ ਕਾਰਨ ਸਰਕਾਰ ਵੱਲੋਂ ਅਜਿਹਾ ਫ਼ੈਸਲਾ ਲਿਆ ਗਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ ਫਰਾਂਸ ਵਿੱਚ 2020-21 ਵਿੱਚ ਜਿਣਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਵਿੱਚ 30 ਫ਼ੀਸਦੀ ਵਾਧਾ ਹੋਇਆ ਹੈ। ਅਜਿਹੇ 'ਚ ਸਰਕਾਰ ਨੇ ਇਨ੍ਹਾਂ 'ਤੇ ਕਾਬੂ ਪਾਉਣ ਲਈ ਇਹ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ : ਬਹੁ-ਚਰਚਿਤ ਸ਼ਰਾਬ ਫੈਕਟਰੀ ਮਾਮਲਾ, ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਧਰਨਾਕਾਰੀਆਂ ਵੱਲੋਂ ਪਿੱਛੇ ਹਟਣ ਤੋਂ ਇਨਕਾਰ

ਇਸ ਮਾਮਲੇ 'ਤੇ ਬੋਲਦਿਆਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਅਗਲੇ ਸਾਲ ਤੋਂ ਦੇਸ਼ ਦੇ ਹਰ ਡਰੱਗ ਸਟੋਰ ਨੂੰ ਫ੍ਰੀ 'ਚ ਕੰਡੋਮ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਅਨੁਸਾਰ ਸਰਕਾਰ ਔਰਤਾਂ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹੈ, ਇਸ ਲਈ 25 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿੱਚ ਅਣਚਾਹੇ ਗਰਭਧਾਰਨ ਨੂੰ ਕੰਟਰੋਲ ਕਰਨ ਲਈ ਇਸ ਵਿਧੀ ਦੀ ਪਹਿਲ ਕਰ ਰਹੀ ਹੈ। ਦੱਸ ਦੇਈਏ ਕਿ ਫਰਾਂਸ 'ਚ ਰਾਸ਼ਟਰੀ ਸਿਹਤ ਪ੍ਰਣਾਲੀ ਦੁਆਰਾ ਲੋਕਾਂ ਨੂੰ ਕੰਡੋਮ ਪਹਿਲਾਂ ਹੀ ਦਿੱਤੇ ਜਾਂਦੇ ਹਨ। ਇਸ ਕਦਮ ਨਾਲ ਸਰਕਾਰ 18 ਸਾਲ ਤੋਂ ਘੱਟ ਉਮਰ ਦੀਆਂ ਉਨ੍ਹਾਂ ਕੁੜੀਆਂ ਨੂੰ ਵੀ ਲਾਭ ਪਹੁੰਚਾਉਣਾ ਚਾਹੁੰਦੀ ਹੈ, ਜੋ ਪੈਸੇ ਦੀ ਕਮੀ ਕਾਰਨ ਗਰਭ ਨਿਰੋਧਕ ਦਵਾਈਆਂ ਲੈਣ ਤੋਂ ਅਸਮਰੱਥ ਹਨ।

ਇਹ ਵੀ ਪੜ੍ਹੋ : ਭਾਜਪਾ ਵੱਲੋਂ MCD ਚੋਣਾਂ 'ਚ ਸਿਰਸਾ ਨੂੰ 'ਸਟਾਰ ਪ੍ਰਚਾਰਕ' ਬਣਾਉਣ 'ਤੇ ਜੀ. ਕੇ. ਨੇ ਵਿੰਨ੍ਹੇ ਤਿੱਖੇ ਨਿਸ਼ਾਨੇ

ਅਸੀਂ ਸੈਕਸ ਐਜੂਕੇਸ਼ਨ ਵਿੱਚ ਬਹੁਤੇ ਚੰਗੇ ਨਹੀਂ : ਫਰਾਂਸੀਸੀ ਰਾਸ਼ਟਰਪਤੀ

ਦਰਅਸਲ, ਰਾਸ਼ਟਰਪਤੀ ਇਮੈਨੁਅਲ ਮੈਕਰੋਨ ਪੱਛਮੀ ਫਰਾਂਸ ਦੇ ਇਕ ਸ਼ਹਿਰ ਫਾਂਟੇਨ-ਲੇ-ਕੰਪਟੇ ਵਿੱਚ ਨੌਜਵਾਨਾਂ ਨਾਲ ਗੱਲਬਾਤ ਕਰ ਰਹੇ ਸਨ। ਉਹ ਇਕ ਸੈਮੀਨਾਰ ਵਿੱਚ ਆਪਣੀ ਸਿਹਤ ਬਾਰੇ ਚਰਚਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਬਿਆਨ ਦਿੱਤਾ। ਸਰਕਾਰ ਦੇ ਇਸ ਕਦਮ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ, "ਇਹ ਗਰਭਨਿਰੋਧਕ ਲਈ ਇਕ ਛੋਟੀ ਜਿਹੀ ਕ੍ਰਾਂਤੀ ਹੈ।"

ਇੰਨਾ ਹੀ ਨਹੀਂ, ਉਨ੍ਹਾਂ ਦਾ ਮੰਨਣਾ ਹੈ ਕਿ ਕੰਡੋਮ ਨਾ ਸਿਰਫ ਅਣਚਾਹੇ ਗਰਭ ਨੂੰ ਰੋਕਣ ਵਿੱਚ ਮਦਦ ਕਰੇਗਾ, ਸਗੋਂ ਏਡਜ਼ ਵਰਗੀਆਂ ਖਤਰਨਾਕ ਬਿਮਾਰੀਆਂ ਨੂੰ ਵੀ ਰੋਕੇਗਾ। ਇਸ ਸੈਮੀਨਾਰ 'ਚ ਉਨ੍ਹਾਂ ਨੇ ਸੈਕਸ ਐਜੂਕੇਸ਼ਨ 'ਤੇ ਵੀ ਗੱਲ ਕੀਤੀ ਤੇ ਕਿਹਾ ਕਿ ਅਸੀਂ ਸੈਕਸ ਐਜੂਕੇਸ਼ਨ 'ਚ ਬਹੁਤੇ ਚੰਗੇ ਨਹੀਂ ਹਾਂ। ਉਨ੍ਹਾਂ ਅਨੁਸਾਰ, ਸਾਨੂੰ ਅਜੇ ਵੀ ਇਸ ਖੇਤਰ ਵਿੱਚ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੈ। ਸੈਕਸ ਐਜੂਕੇਸ਼ਨ ਬਾਰੇ ਸਿਧਾਂਤ ਕੁਝ ਹੋਰ ਹੈ ਅਤੇ ਹਕੀਕਤ ਕੁਝ ਹੋਰ ਹੈ, ਦੋਵਾਂ ਵਿੱਚ ਕੋਈ ਮੇਲ ਨਹੀਂ ਹੈ। ਦੱਸ ਦੇਈਏ ਕਿ 1 ਜਨਵਰੀ 2023 ਤੋਂ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਕੰਡੋਮ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਪਾਬੰਦੀ ਦਾ ਨਹੀਂ ਹੋ ਰਿਹਾ ਅਸਰ, ਅੰਮ੍ਰਿਤਸਰ 'ਚ ਫਿਰ ਚੱਲੀ ਗੋਲ਼ੀ, CCTV ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News