ਫਰਾਂਸ ''ਚ ਮੁੜ ਤੇਜ਼ ਹੋਏ ਪ੍ਰਦਰਸ਼ਨ ! ਵਿਦਿਆਰਥੀਆਂ ਨੇ 48 ਸਕੂਲਾਂ ਤੇ 51 ਯੂਨੀਵਰਸਿਟੀਆਂ ''ਚ ਹੋਈ ਤਾਲਾਬੰਦੀ

Thursday, Nov 05, 2026 - 10:34 AM (IST)

ਫਰਾਂਸ ''ਚ ਮੁੜ ਤੇਜ਼ ਹੋਏ ਪ੍ਰਦਰਸ਼ਨ ! ਵਿਦਿਆਰਥੀਆਂ ਨੇ 48 ਸਕੂਲਾਂ ਤੇ 51 ਯੂਨੀਵਰਸਿਟੀਆਂ ''ਚ ਹੋਈ ਤਾਲਾਬੰਦੀ

ਇੰਟਰਨੈਸ਼ਨਲ ਡੈਸਕ- ਫਰਾਂਸ 'ਚ ਸਿੱਖਿਆ ਪ੍ਰਣਾਲੀ 'ਚ ਸੁਧਾਰ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦਾ ਅੰਦੋਲਨ ਇਕ ਵਾਰ ਫਿਰ ਤੇਜ਼ ਹੋ ਗਿਆ ਹੈ। ਦੇਸ਼ ਭਰ ਦੇ ਦਰਜਨਾਂ ਸਕੂਲਾਂ ਅਤੇ ਯੂਨੀਵਰਸਿਟੀਆਂ 'ਚ ਇਕ ਵਾਰ ਫਿਰ ਤਾਲਾਬੰਦੀ ਕਰ ਕੇ ਵਿਦਿਆਰਥੀਆਂ ਨੇ ਸਰਕਾਰ ’ਤੇ ਦਬਾਅ ਵਧਾਇਆ। ਖਸਤਾਹਾਲ ਸਕੂਲ ਇਮਾਰਤਾਂ ਦੀ ਮੁਰੰਮਤ, ਕਲਾਸਾਂ 'ਚ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਅਤੇ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਵਧੇਰੇ ਸੀਟਾਂ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਸੁਧਾਰਾਂ ਦਾ ਪੈਕੇਜ ਐਲਾਨੇ ਜਾਣ ਦੇ ਬਾਵਜੂਦ ਵਿਦਿਆਰਥੀ ਸੰਤੁਸ਼ਟ ਨਹੀਂ ਹਨ। ਹੁਣ 5 ਨਵੰਬਰ ਨੂੰ ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਨਾਲ ਅੰਦੋਲਨ ਨੂੰ ਹੋਰ ਵਿਆਪਕ ਬਣਾਉਣ ਦੀ ਤਿਆਰੀ ਹੈ।

ਸਰਕਾਰੀ ਅੰਕੜਿਆਂ ਅਤੇ ਵਿਦਿਆਰਥੀ ਸੰਗਠਨਾਂ ਦੇ ਦਾਅਵਿਆਂ ’ਚ ਵੱਡਾ ਅੰਤਰ
ਫਰਾਂਸ ਦੇ ਅਧਿਕਾਰੀਆਂ ਮੁਤਾਬਕ, ਦੇਸ਼ ਦੇ ਕਰੀਬ 3,700 ਹਾਈ ਸਕੂਲਾਂ ’ਚੋਂ 48 ਵਿਚ ਤਾਲਾਬੰਦੀ ਹੋਈ। ਪੈਰਿਸ, ਰੇਨੇਸ ਅਤੇ ਲਿਓਨ ਸਮੇਤ ਕਈ ਸ਼ਹਿਰਾਂ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ। ਦੂਜੇ ਪਾਸੇ ਵਿਦਿਆਰਥੀ ਸੰਗਠਨ ਯੂ. ਐੱਸ. ਐੱਲ. ਨੇ ਦਾਅਵਾ ਕੀਤਾ ਕਿ ਕਰੀਬ 500 ਸਿੱਖਿਆ ਸੰਸਥਾਵਾਂ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਅਨੁਸਾਰ, 184 ਯੂਨੀਵਰਸਿਟੀਆਂ ’ਚੋਂ 51 ਵਿਚ ਵੀ ਗਤੀਵਿਧੀਆਂ ਪ੍ਰਭਾਵਿਤ ਰਹੀਆਂ।

ਇਹ ਵੀ ਪੜ੍ਹੋ- ਹਾਰ ਗਏ ਟਰੰਪ ! ਹੁਣ ਨਹੀਂ ਕਰ ਸਕਣਗੇ 'ਮਨਮਰਜ਼ੀ', ਅਮਰੀਕਾ ਦੇ ਦੋਵਾਂ ਸਦਨਾਂ 'ਚ ਡੈਮੋਕ੍ਰੇਟਸ ਦੀ ਧਮਾਕੇਦਾਰ ਜਿੱਤ

4 ਅਰਬ ਯੂਰੋ ਨਾਲ ਸਕੂਲਾਂ ਦੀ ਮੁਰੰਮਤ ਦਾ ਪ੍ਰਸਤਾਵ
ਅੰਦੋਲਨ ਦੇ ਦਬਾਅ ਵਿਚ ਸਰਕਾਰ ਨੇ 26 ਅਕਤੂਬਰ ਨੂੰ ਸਿੱਖਿਆ ਸੁਧਾਰਾਂ ਦਾ ਪੈਕੇਜ ਪੇਸ਼ ਕੀਤਾ ਸੀ। ਇਸ ਵਿਚ ਸਕੂਲਾਂ ਦੇ ਨਵੀਨੀਕਰਨ ਲਈ 4 ਅਰਬ ਯੂਰੋ ਕਰੀਬ 42,500 ਕਰੋੜ ਰੁਪਏ ਖਰਚ ਕਰਨ, ਜਮਾਤਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਧ ਤੋਂ ਵੱਧ 28 ਤੱਕ ਸੀਮਤ ਕਰਨ ਅਤੇ ਯੂਨੀਵਰਸਿਟੀਆਂ ’ਚ 15 ਹਜ਼ਾਰ ਵਾਧੂ ਸੀਟਾਂ ਉਪਲੱਬਧ ਕਰਵਾਉਣ ਦੇ ਪ੍ਰਸਤਾਵ ਸ਼ਾਮਲ ਹਨ। ਯੂਨੀਵਰਸਿਟੀਆਂ ਵਿਚ ਦਾਖਲੇ ਦੀ ਵਿਵਾਦਤ ਪ੍ਰਕਿਰਿਆ ਪਾਰਕੋਰਸੁਪ ਵਿਚ ਬਦਲਾਅ ਕਰ ਕੇ 2028 ਤੱਕ ਨਵਾਂ ਸਿਸਟਮ ਲਿਆਉਣ ਦੀ ਵੀ ਯੋਜਨਾ ਹੈ। ਹਾਲਾਂਕਿ ਵਿਦਿਆਰਥੀ ਸੰਗਠਨਾਂ ਨੇ ਇਨ੍ਹਾਂ ਐਲਾਨਾਂ ਨੂੰ ਨਾਕਾਫ਼ੀ ਦੱਸਿਆ ਹੈ।

ਪੁਲਸ ਕਾਰਵਾਈ ’ਤੇ ਵੀ ਉਠਾਏ ਸਵਾਲ
ਵਿਦਿਆਰਥੀ ਸੰਗਠਨ ਯੂ. ਐੱਸ. ਐੱਲ. ਨੇ ਪ੍ਰਦਰਸ਼ਨਕਾਰੀਆਂ ਖਿਲਾਫ ਪੁਲਸ ਦੀ ਕਾਰਵਾਈ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਸੰਗਠਨ ਦਾ ਦੋਸ਼ ਹੈ ਕਿ ਵਿਦਿਆਰਥੀਆਂ ਨੂੰ ਕੰਧਾਂ ਦੇ ਸਾਹਮਣੇ ਰੋਕਿਆ ਗਿਆ ਅਤੇ ਸਕੂਲਾਂ ਦੇ ਬਾਹਰ ਦੰਗਾ ਰੋਕੂ ਪੁਲਸ ਤਾਇਨਾਤ ਕੀਤੀ ਗਈ। ਉੱਤਰ-ਪੱਛਮੀ ਪੈਰਿਸ ਦੇ ਇਕ ਵਿਦਿਆਰਥੀ ਨੇ ਕਿਹਾ ਕਿ ਉਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ, ਇਸ ਲਈ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਪ੍ਰਦਰਸ਼ਨ ਹੀ ਇਕੋ-ਇਕ ਰਸਤਾ ਹੈ। ਸਿੱਖਿਆ ਮੰਤਰੀ ਐਡੂਆਰਡ ਗੇਫਰੇ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਪ੍ਰੀਖਿਆਵਾਂ ਦੀ ਤਿਆਰੀ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਜਮਾਤਾਂ ਨਾ ਲੱਗਣ ਕਾਰਨ ਅੰਤਿਮ ਪ੍ਰੀਖਿਆਵਾਂ ਦੀ ਤਿਆਰੀ ਪ੍ਰਭਾਵਿਤ ਹੋ ਰਹੀ ਹੈ।

ਇਹ ਵੀ ਪੜ੍ਹੋ- ਮਿਡਟਰਮ ਚੋਣਾਂ ਮਗਰੋਂ ਵਾਸ਼ਿੰਗਟਨ 'ਚ ਅੰਨ੍ਹੇਵਾਹ ਫਾਇਰਿੰਗ ! 1 ਪੁਲਸ ਮੁਲਾਜ਼ਮ ਸਣੇ 4 ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News