ਫਰਾਂਸ ''ਚ ਮੁੜ ਭਖੇ ਪ੍ਰਦਰਸ਼ਨ ! ਭਾਰੀ ਪੁਲਸ ਬਲ ਤੇ ਵਾਟਰ ਕੈਨਨ ਤਾਇਨਾਤ

Saturday, Oct 24, 2026 - 03:35 PM (IST)

ਫਰਾਂਸ ''ਚ ਮੁੜ ਭਖੇ ਪ੍ਰਦਰਸ਼ਨ ! ਭਾਰੀ ਪੁਲਸ ਬਲ ਤੇ ਵਾਟਰ ਕੈਨਨ ਤਾਇਨਾਤ

ਇੰਟਰਨੈਸ਼ਨਲ ਡੈਸਕ- ਫਰਾਂਸ 'ਚ ਮਹਿੰਗਾਈ ਤੇ ਸਕੂਲੀ ਸਿੱਖਿਆ ਦੇ ਡਿੱਗਦੇ ਮਿਆਰ ਖ਼ਿਲਾਫ਼ ਪੂਰੇ ਦੇਸ਼ 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਹੈ। ਇਸੇ ਦੌਰਾਨ ਇਕ ਵਾਰ ਫ਼ਿਰ ਤੋਂ ਮਜ਼ਦੂਰ ਯੂਨੀਅਨਾਂ ਅਤੇ ਵਿਦਿਆਰਥੀ ਸੰਗਠਨਾਂ ਵੱਲੋਂ ਸ਼ਨੀਵਾਰ ਨੂੰ ਦੇਸ਼ ਪੱਧਰੀ ਮਾਰਚ ਦਾ ਸੱਦਾ ਦਿੱਤਾ ਗਿਆ ਹੈ। ਪੈਰਿਸ ਪੁਲਸ ਵੱਲੋਂ ਮਾਰਚ ਦਾ ਰੂਟ ਅਚਾਨਕ ਬਦਲੇ ਜਾਣ 'ਤੇ ਖੱਬੇਪੱਖੀ ਸਿਆਸੀ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਨੇ ਸਖ਼ਤ ਵਿਰੋਧ ਜਤਾਉਂਦਿਆਂ ਪੁਰਾਣੇ ਰਸਤੇ 'ਤੇ ਹੀ ਮਾਰਚ ਕੱਢਣ ਦਾ ਐਲਾਨ ਕੀਤਾ ਹੈ।

ਪੈਰਿਸ ਪੁਲਸ ਪ੍ਰਸ਼ਾਸਨ ਨੇ 'ਪਲਾਸ ਡੀ ਲਾ ਬਾਸਤੀਲ' ਤੋਂ 'ਪਲਾਸ ਡੀ ਲਾ ਨੇਸ਼ਨ' ਤੱਕ ਹੋਣ ਵਾਲੇ ਮਾਰਚ ਦਾ ਰੂਟ ਆਖਰੀ ਸਮੇਂ ਬਦਲ ਕੇ 'ਪੋਰਟ ਡੀ ਇਟਾਲੀ' ਤੋਂ 'ਪੋਰਟ ਡੀ ਵਿਨਸੇਨ' ਕਰ ਦਿੱਤਾ। ਖੱਬੇਪੱਖੀ ਆਗੂ ਜੀਨ-ਲੂਕ ਮੇਲੇਨਚੋਨ ਅਤੇ ਇਕੋਲੋਜਿਸਟ ਆਗੂ ਮਰੀਨ ਟੋਂਡੇਲੀਅਰ ਨੇ ਸਰਕਾਰ 'ਤੇ ਮਾਰਚ ਨੂੰ ਨਾਕਾਮ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਬਾਸਤੀਲ ਤੋਂ ਹੀ ਮਾਰਚ ਸ਼ੁਰੂ ਕਰਨਗੇ।

ਇਹ ਵੀ ਪੜ੍ਹੋ- ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਏਗਾ ਠੱਪ ! ਟਰੰਪ ਦੀ ਧਮਕੀ ਮਗਰੋਂ ਇਰਾਨ ਨੇ...

ਪੂਰੇ ਫਰਾਂਸ 'ਚ ਚੌਂਕਾਂ, ਪੈਟਰੋਲ ਪੰਪਾਂ, ਰੇਲਵੇ ਸਟੇਸ਼ਨਾਂ ਅਤੇ ਤੇਲ ਡਿਪੂਆਂ ਦੇ ਨੇੜੇ 700 ਤੋਂ ਵੱਧ 'ਯੈਲੋ ਵੈਸਟ' ਧਰਨੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਲਿਓਨ ਅਤੇ ਮਾਰਸੇਈ ਸ਼ਹਿਰਾਂ 'ਚ ਕਿਸੇ ਵੀ ਤਰ੍ਹਾਂ ਦੇ ਇਕੱਠ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਅਤੇ ਲੁੱਟ-ਖੋਹ ਤੋਂ ਬਾਅਦ ਗ੍ਰਹਿ ਮੰਤਰੀ ਲੌਰੈਂਟ ਨੂਨੇਜ਼ ਨੇ ਦੇਸ਼ ਭਰ 'ਚ 70,000 ਪੁਲਸ ਮੁਲਾਜ਼ਮਾਂ ਨੂੰ ਬਖਤਰਬੰਦ ਵਾਹਨਾਂ ਅਤੇ ਵਾਟਰ ਕੈਨਨਾਂ ਨਾਲ ਤਾਇਨਾਤ ਕੀਤਾ ਹੈ। ਪੈਰਿਸ ਦੇ ਪ੍ਰਮੁੱਖ ਅਜਾਇਬ ਘਰ ਵੀ ਸੁਰੱਖਿਆ ਕਾਰਨਾਂ ਕਰ ਕੇ ਬੰਦ ਕਰ ਦਿੱਤੇ ਗਏ ਹਨ।

ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਹਿੰਸਕ ਤੱਤਾਂ ਅਤੇ ਖੱਬੇਪੱਖੀ ਗਰੁੱਪਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਨਿਆਂ ਮੰਤਰੀ ਜੇਰਾਰਡ ਦਰਮਾਨਿਨ ਨੇ ਦੱਸਿਆ ਕਿ ਪਿਛਲੇ ਹਫ਼ਤੇ ਹੋਈ ਹਿੰਸਾ ਦੇ ਮਾਮਲੇ 'ਚ ਅਦਾਲਤਾਂ ਨੇ 217 ਲੋਕਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News