ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ''ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...
Tuesday, Nov 03, 2026 - 09:24 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ ਤੇ ਇਰਾਨ ਵਿਚਾਲੇ ਤਣਾਅ ਇਕ ਵਾਰ ਫ਼ਿਰ ਸਿਖ਼ਰਾਂ 'ਤੇ ਪਹੰਚ ਗਿਆ ਹੈ। ਇਸੇ ਦੌਰਾਨ ਅੱਜ ਜਦੋਂ ਅਮਰੀਕਾ 'ਚ ਮਿਡਟਰਮ ਚੋਣਾਂ ਲਈ ਵੋਟਿੰਗ ਹੋਣੀ ਹੈ, ਉੱਥੇ ਹੀ ਅਮਰੀਕੀ ਫੌਜ ਨੇ ਇਰਾਨ ਦੇ ਕੇਸ਼ਮ ਆਈਲੈਂਡ 'ਤੇ ਇੱਕ ਖੁਫੀਆ ਏਅਰਸਟ੍ਰਾਈਕ ਕੀਤੀ ਹੈ। ਇਹ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟੇ ਬਾਅਦ ਹੀ ਹੋਇਆ, ਜਿਸ ਵਿੱਚ ਉਨ੍ਹਾਂ ਨੇ ਇਰਾਨ ਨਾਲ ਜਲਦ ਸਮਝੌਤਾ ਹੋਣ ਦੀ ਸੰਭਾਵਨਾ ਜਤਾਈ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਟਰੂਥ ਸੋਸ਼ਲ' 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਲਗਭਗ 10 ਡਾਲਰ ਪ੍ਰਤੀ ਬੈਰਲ ਦੀ ਰਿਕਾਰਡ ਗਿਰਾਵਟ ਆਈ ਹੈ ਅਤੇ ਇਰਾਨ ਜਲਦ ਤੋਂ ਜਲਦ ਸਮਝੌਤਾ ਚਾਹੁੰਦਾ ਹੈ। ਉਨ੍ਹਾਂ ਲਿਖਿਆ, "ਇਹ ਸਮਝੌਤਾ ਜਲਦ ਹੋ ਸਕਦਾ ਹੈ !" ਹਾਲਾਂਕਿ, ਇਸ ਬਿਆਨ ਤੋਂ ਤੁਰੰਤ ਬਾਅਦ ਹੀ ਅਮਰੀਕੀ ਫੌਜ ਨੇ ਕੇਸ਼ਮ ਆਈਲੈਂਡ 'ਤੇ ਗੁਪਤ ਅਤੇ ਸਟੀਕ ਏਅਰਸਟ੍ਰਾਈਕ ਕੀਤੀ ਤਾਂ ਜੋ ਖੇਤਰ 'ਚ ਫੌਜੀ ਮੁਹਿੰਮ ਦੇ ਦੁਬਾਰਾ ਸ਼ੁਰੂ ਹੋਣ ਦਾ ਵੱਡਾ ਸੰਕੇਤ ਨਾ ਜਾਵੇ।
BREAKING: Just hours before the US midterm elections, President Donald Trump has reportedly ordered a US military strike on Iran’s Qeshm Island, with US officials confirming the attack to The Wall Street Journal. https://t.co/FW7yywWnDN
— Megh Updates 🚨™ (@MeghUpdates) November 3, 2026
ਇਹ ਵੀ ਪੜ੍ਹੋ- 280 ਤੱਕ ਜਾ ਪਹੁੰਚਿਆ ਪੁੱਤ ਦਾ Heart Rate ! ਮਾਂ ਦੇ ਸੁੱਕਣ ਲੱਗੇ ਸਾਹ, ਪਾਲਤੂ ਕੁੱਤੇ ਨੇ ਇੰਝ ਬਚਾਈ ਜਾਨ
ਉੱਥੇ ਹੀ ਇਰਾਨੀ ਸਰਕਾਰੀ ਮੀਡੀਆ ਅਨੁਸਾਰ, ਇਰਾਨ ਦੇ 'ਇਸਲਾਮਿਕ ਰੈਵੋਲਿਊਸ਼ਨ ਗਾਰਡ ਕੌਰਪਸ' (IRGC) ਨੇ ਹੋਰਮੁਜ਼ ਦੇ ਪੱਛਮ 'ਚ ਅਮਰੀਕਾ ਦੇ ਚੌਥੇ ਜਾਸੂਸੀ ਤੇ ਡਿਕੋਏ ਡਰੋਨ MQM-170 Outlaw ਨੂੰ ਸੁਰੱਖਿਅਤ ਜ਼ਬਤ ਕਰ ਲਿਆ ਹੈ। IRGC ਦੀ ਇਲੈਕਟ੍ਰੌਨਿਕ ਵਾਰਫੇਅਰ ਯੂਨਿਟ ਨੇ ਡਰੋਨ ਦੇ ਗਾਈਡੈਂਸ ਅਤੇ ਕੰਟਰੋਲ ਸਿਸਟਮ ਨੂੰ ਹੈਕ ਕਰ ਕੇ ਉਸ ਨੂੰ ਬਿਨਾਂ ਕਿਸੇ ਨੁਕਸਾਨ ਦੇ ਜ਼ਮੀਨ 'ਤੇ ਉਤਾਰ ਲਿਆ ਹੈ।
ਇਰਾਨੀ ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਗ੍ਰਿਫਨ ਐਰੋਸਪੇਸ ਦੁਆਰਾ ਬਣਾਇਆ ਗਿਆ ਇਹ ਅਮਰੀਕੀ ਡਰੋਨ ਫਾਰਸ ਦੀ ਖਾੜੀ ਦੇ ਤੱਟਵਰਤੀ ਇਲਾਕਿਆਂ ਅਤੇ ਕੇਸ਼ਮ ਆਈਲੈਂਡ 'ਤੇ ਇਰਾਨੀ ਏਅਰ ਡਿਫੈਂਸ ਸਿਸਟਮ ਦੀ ਮੈਪਿੰਗ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਕੁਝ ਮਹੀਨਿਆਂ ਦੀ ਸ਼ਾਂਤੀ ਤੋਂ ਬਾਅਦ ਅੱਜ ਅਮਰੀਕੀ ਫ਼ੌਜ ਵੱਲੋਂ ਇਰਾਨੀ ਟਾਪੂ 'ਤੇ ਕੀਤੇ ਗਏ ਇਸ ਤਾਜ਼ਾ ਹਮਲੇ ਨਾਲ ਇਲਾਕੇ 'ਚ ਜੰਗ ਦਾ ਮਾਹੌਲ ਇਕ ਵਾਰ ਫ਼ਿਰ ਗਰਮਾ ਗਿਆ ਹੈ ਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਜਵਾਬ 'ਚ ਇਰਾਨ ਵੀ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦਾ ਹੈ।
ਇਹ ਵੀ ਪੜ੍ਹੋ- ਸਕੂਲਾਂ 'ਚ ਦਸਤਾਰ ਤੇ ਬੁਰਕੇ 'ਤੇ ਬੈਨ ! ਕਿਊਬੈਕ ਪ੍ਰਸ਼ਾਸਨ ਨੇ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
