ਸਕੂਲ ਖੁੱਲ੍ਹਦੇ ਸਾਰ ਹੀ ਵਿਦਿਆਰਥੀਆਂ ਨੇ ਕਰ''ਤੀ Blockade ! ਫਰਾਂਸ ''ਚ ਹੋਰ ਤੇਜ਼ ਹੋਏ ਪ੍ਰਦਰਸ਼ਨ
Wednesday, Nov 04, 2026 - 02:58 PM (IST)
ਇੰਟਰਨੈਸ਼ਨਲ ਡੈਸਕ- ਫਰਾਂਸ 'ਚ ਦੋ ਹਫ਼ਤਿਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਸਕੂਲਾਂ ਵਿਚਾਲੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਹੋਰ ਤੇਜ਼ ਹੋ ਗਏ ਹਨ। 3 ਨਵੰਬਰ 2026 ਨੂੰ ਦੇਸ਼ ਭਰ ਦੇ ਦਰਜਨਾਂ ਹਾਈ ਸਕੂਲਾਂ ਅਤੇ ਯੂਨੀਵਰਸਿਟੀਆਂ 'ਤੇ ਵਿਦਿਆਰਥੀਆਂ ਨੇ ਬਲਾਕੇਡ ਕਰਕੇ ਸਰਕਾਰ 'ਤੇ ਸਿੱਖਿਆ ਸੁਧਾਰਾਂ ਲਈ ਦਬਾਅ ਵਧਾ ਦਿੱਤਾ ਹੈ। ਵਿਦਿਆਰਥੀਆਂ ਤੋਂ ਇਲਾਵਾ ਟਰੇਡ ਯੂਨੀਅਨਾਂ ਵੱਲੋਂ ਵੀ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਕੀਤੀ ਜਾ ਰਹੀ ਹੈ।

ਵਿਦਿਆਰਥੀ ਟੁੱਟੇ-ਭੱਜੇ ਸਕੂਲਾਂ ਦੀ ਮੁਰੰਮਤ, ਕਲਾਸਾਂ 'ਚ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਅਤੇ ਅਧਿਆਪਕਾਂ ਦੀ ਗਿਣਤੀ ਵਧਾਉਣ ਤੇ ਯੂਨੀਵਰਸਿਟੀਆਂ ਵਿੱਚ ਨਵੀਆਂ ਸੀਟਾਂ ਵਧਾਉਣ ਦੀ ਮੰਗ ਕਰ ਰਹੀਆਂ ਹਨ। 26 ਅਕਤੂਬਰ ਨੂੰ ਫਰਾਂਸ ਦੀ ਸਰਕਾਰ ਨੇ ਯੂਨੀਵਰਸਿਟੀ ਐਡਮਿਸ਼ਨ ਸਿਸਟਮ ਨੂੰ ਬਦਲਣ ਅਤੇ ਸਕੂਲਾਂ ਦੀ ਮੁਰੰਮਤ ਲਈ ਕਰਜ਼ੇ ਦੇਣ ਦਾ ਐਲਾਨ ਕੀਤਾ ਸੀ, ਪਰ ਵਿਦਿਆਰਥੀਆਂ ਨੇ ਇਨ੍ਹਾਂ ਪ੍ਰਸਤਾਵਾਂ ਨੂੰ ਨਾਕਾਫੀ ਦੱਸਦਿਆਂ ਰੱਦ ਕਰ ਦਿੱਤਾ ਤੇ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ- ਹਾਰ ਗਏ ਟਰੰਪ ! ਹੁਣ ਨਹੀਂ ਕਰ ਸਕਣਗੇ 'ਮਨਮਰਜ਼ੀ', ਅਮਰੀਕਾ ਦੇ ਦੋਵਾਂ ਸਦਨਾਂ 'ਚ ਡੈਮੋਕ੍ਰੇਟਸ ਦੀ ਧਮਾਕੇਦਾਰ ਜਿੱਤ
ਪ੍ਰਦਰਸ਼ਨਾਂ ਵਿਚਾਲੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਦੀ ਆਵਾਜ਼ ਸੁਣ ਲਈ ਹੈ ਤੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਜਵਾਬ 'ਚ "Lyceens" ਜਥੇਬੰਦੀ ਦੇ ਆਗੂ ਪੀਅਰੇ ਸੂਰਜ਼ਾਤ ਨੇ ਕਿਹਾ ਕਿ ਇਸ ਐਲਾਨ ਨਾਲ ਸਰਕਾਰ ਸਿਰਫ਼ ਪ੍ਰਦਰਸ਼ਨਕਾਰੀਆਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪ੍ਰਸਤਾਵਿਤ ਬਦਲਾਅ ਅਧੂਰੇ ਹਨ।

ਵਿਦਿਆਰਥੀ ਯੂਨੀਅਨ ਦੀ ਬੁਲਾਰਾ ਸਬਰਾਈਨ ਖਾਰਬਾਚ ਅਨੁਸਾਰ ਮੰਗਲਵਾਰ ਤੋਂ ਬਾਅਦ ਹੁਣ ਵੀਰਵਾਰ, 5 ਨਵੰਬਰ 2026 ਨੂੰ ਵੀ ਵਿੱਦਿਅਕ ਅਦਾਰਿਆਂ ਵਿੱਚ ਵੱਡੇ ਪੱਧਰ 'ਤੇ ਤਾਲਾਬੰਦੀ ਕੀਤੀ ਜਾਵੇਗੀ। ਯੂਰੋਜ਼ੋਨ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਫਰਾਂਸ ਮੰਦੀ ਦੇ ਕੰਢੇ 'ਤੇ ਹੈ ਅਤੇ ਵੱਡੇ ਵਿੱਤੀ ਕਰਜ਼ੇ ਦੇ ਬੋਝ ਹੇਠ ਹੈ, ਜਿਸ ਕਾਰਨ ਸਰਕਾਰ ਲਈ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਵਾਧੂ ਫੰਡ ਜਾਰੀ ਕਰਨਾ ਕਾਫ਼ੀ ਮੁਸ਼ਕਲ ਹੋ ਰਿਹਾ ਹੈ। ਅਜਿਹੇ 'ਚ ਫਰੈਂਚ ਸਰਕਾਰ ਵਿਦਿਆਰਥੀਆਂ ਦੀਆਂ ਮੰਗਾਂ ਅਤੇ ਮੰਦੀ ਦੇ ਦੌਰ ਦੀ ਦੋਹਰੀ ਮਾਰ ਝੱਲ ਰਹੀ ਹੈ।
ਇਹ ਵੀ ਪੜ੍ਹੋ- ਅਮਰੀਕੀ ਮਿਡਟਰਮ ਚੋਣਾਂ 'ਚ ਭਾਰਤੀਆਂ ਦੀ ਬੱਲੇ-ਬੱਲੇ ! ਦਰਜ ਕੀਤੀ ਸ਼ਾਨਦਾਰ ਜਿੱਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
