ਫਰਾਂਸ ਤੋਂ ਆਜ਼ਾਦੀ ਲਈ ਨਿਊ ਕੈਲੇਡੋਨੀਆ ''ਚ ਜਨਮਤ

Sunday, Nov 04, 2018 - 05:40 PM (IST)

ਨੌਮਿਯਾ (ਭਾਸ਼ਾ)— ਫਰਾਂਸ ਤੋਂ ਵੱਖ ਹੋਣ ਅਤੇ ਇਕ ਸੁੰਤਤਰ ਰਾਸ਼ਟਰ ਬਣਨ ਲਈ ਨਿਊ ਕੈਲੇਡੋਨੀਆ ਟਾਪੂ ਵਿਚ ਐਤਵਾਰ ਨੂੰ ਜਨਮਤ ਹੋਇਆ। ਨਿਊ ਸੈਲੇਡੋਨੀਆ ਵਿਚ ਕਰੀਬ ਤਿੰਨ ਦਹਾਕਿਆਂ ਤੋਂ ਫਰਾਂਸ ਤੋਂ ਵੱਖ ਹੋ ਕੇ ਨਵਾਂ ਦੇਸ਼ ਬਣਨ ਦੀ ਮੰਗ ਉੱਠ ਰਹੀ ਹੈ। ਇਹ ਟਾਪੂ ਫਰਾਂਸ ਦੀ ਮੁੱਖ ਭੂਮੀ ਤੋਂ ਕਰੀਬ 18,000 ਕਿਲੋਮੀਟਰ ਦੂਰ ਸਥਿਤ ਹੈ। ਇਹ ਦੁਨੀਆ ਦੀ 25 ਫੀਸਦੀ ਨਿਕਲ ਦੀ ਸਪਲਾਈ ਕਰਦਾ ਹੈ। ਆਪਣੇ ਖੂਬਸੂਰਤ ਤੱਟਾਂ ਲਈ ਮਸ਼ਹੂਰ ਨਿਊ ਸੈਲੇਡੋਨੀਆ ਪ੍ਰਸ਼ਾਂਤ ਮਹਾਸਾਗਰ ਵਿਚ ਫਰਾਂਸ ਦਾ ਮੱਹਤਵਪੂਰਣ ਰਣਨੀਤਕ ਕੇਂਦਰ ਹੈ।

ਨਿਊ ਕੈਲੇਡੋਨੀਆ ਦੀ ਆਬਾਦੀ ਕਰੀਬ 2 ਲੱਖ 69 ਹਜ਼ਾਰ ਹੈ। ਇਸ ਵਿਚ ਇਕ ਲੱਖ 75 ਹਜ਼ਾਰ ਵੋਟਰ ਹਨ। ਨਿਊ ਕੈਲੇਡੋਨੀਆ ਦੇ 284 ਵੋਟਿੰਗ ਕੇਂਦਰਾਂ 'ਤੇ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਸਥਾਨਕ ਲੋਕ ਫਰਾਂਸ ਤੋਂ ਆਜ਼ਾਦੀ ਦੇ ਪੱਖ ਵਿਚ ਹਨ। ਉੱਥੇ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਪ੍ਰਸ਼ਾਂਤ ਮਹਾਸਾਗਰ ਵਿਚ ਵੱਧਦੇ ਚੀਨੀ ਪ੍ਰਭਾਵ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਬੀਜਿੰਗ ਨੇ ਵਨਾਉਤੂ ਵਿਚ ਕਾਫੀ ਨਿਵੇਸ਼ ਕੀਤਾ ਹੈ। ਜੋ ਕਿ ਸਾਲ 1980 ਵਿਚ ਫਰਾਂਸ ਅਤੇ ਬ੍ਰਿਟੇਨ ਤੋਂ ਵੱਖ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਸੁੰਤਤਰ ਨਿਊ ਕੈਲੇਡੋਨੀਆ ਬੀਜਿੰਗ ਦਾ ਅਗਲਾ ਟੀਚਾ (ਪ੍ਰਸ਼ਾਂਤ ਮਹਾਸਾਗਰ ਵਿਚ ਆਧਾਰ ਬਣਾਉਣ ਲਈ) ਹੋ ਸਕਦਾ ਹੈ।


Vandana

Content Editor

Related News