ਫ੍ਰਾਂਸੀਸੀ ਪ੍ਰੋਫੈਸਰ ਨੇ ਕੋਰੋਨਾ ਦੇ ਇਲਾਜ ਦੀ ਦਵਾਈ ਬਣਾਉਣ ਦਾ ਕੀਤਾ ਦਾਅਵਾ

03/22/2020 12:26:26 PM

ਪੈਰਿਸ (ਬਿਊਰੋ): ਦੁਨੀਆ ਦੇ ਲੱਗਭਗ 188 ਦੇਸ਼ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਹਨ। ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ 13 ਹਜ਼ਾਰ ਤੋਂ ਵਧੇਰੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ 3 ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਦੁਨੀਆ ਭਰ ਦੇ ਵਿਗਿਆਨੀ ਅਤੇ ਸ਼ੋਧਕਰਤਾ ਇਸ ਮਹਾਮਾਰੀ ਦਾ ਕੋਈ ਇਲਾਜ ਲੱਭ ਨਹੀਂ ਪਾਏ ਹਨ। ਇਸ ਵਿਚ ਫਰਾਂਸ ਦੇ ਇਕ ਸ਼ੋਧਕਰਤਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਵਿਡ-19 ਨੂੰ ਹਰਾਉਣ ਵਾਲੀ ਦਵਾਈ ਦਾ ਪਤਾ ਲਗਾ ਲਿਆ ਹੈ। 

ਸ਼ੋਧਕਰਤਾ ਪ੍ਰੋਫੈਸਰ ਦੀਦਿਅਸ ਰਾਵੋਲਟ ਨੇ ਦਾਅਵਾ ਕੀਤਾ ਹੈ ਕਿ ਇਸ ਨਵੇਂ ਤਰੀਕੇ ਨਾਲ ਇਲਾਜ ਦੇ ਬਾਅਦ ਇਹ ਸਿਰਫ 6 ਦਿਨ ਦੇ ਅੰਦਰ ਵਾਇਰਸ ਦੇ ਪ੍ਰਸਾਰ ਨੂੰ ਰੋਕ ਦਿੰਦਾ ਹੈ। ਉਹਨਾਂ ਨੇ ਇਸੇ ਹਫਤੇ ਕੀਤੀ ਆਪਣੀ ਸੋਧ ਦਾ ਇਕ ਵੀਡੀਓ ਵੀ ਜਾਰੀ ਕੀਤਾ ਹੈ। ਪ੍ਰੋਫੈਸਰ ਰਾਵੋਲਟ ਨੂੰ ਫਰਾਂਸ ਸਰਕਾਰ ਨੇ ਕੋਰੋਨਾ ਦਾ ਇਲਾਜ ਲੱਭਣ ਲਈ ਨਾਮਜ਼ਦ ਕੀਤਾ ਹੈ। ਪ੍ਰੋਫੈਸਰ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਜੇਕਰ ਕਲੋਰੋਕਵਿਨ ਦਿੱਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਠੀਕ ਹੋਣ ਦੀ ਪ੍ਰਕਿਰਿਆ ਬਹੁਤ ਤੇਜ਼ ਹੋ ਰਹੀ ਹੈ। ਇਸ ਵਾਇਰਸ ਦੇ ਤੇਜ਼ੀ ਨਾਲ ਹੋ ਰਹੇ ਪ੍ਰਸਾਰ ਵਿਚ ਵੀ ਕਾਫੀ ਕਮੀ ਆ ਰਹੀ ਹੈ।
ਜਾਣੋ ਕਲੋਰੋਕਵਿਨ ਦਵਾਈ ਦੇ ਬਾਰੇ 'ਚ

ਸਾਲ 1940 ਦੇ ਦਹਾਕੇ ਤੋਂ ਕਲੋਰੋਕਵਿਨ ਦਵਾਈ ਦੀ ਵਰਤੋਂ ਆਮ ਤੌਰ 'ਤੇ ਮਲੇਰੀਆ ਦੇ ਇਲਾਜ ਵਿਚ ਕੀਤੀ ਜਾ ਰਹੀ ਹੈ। ਪ੍ਰੋਫੈਸਰ ਰਾਵੋਲਟ ਨੇ ਦੱਖਣ-ਪੂਰਬ ਫਰਾਂਸ ਦੇ ਕਰੀਬ 24 ਮਰੀਜ਼ਾਂ ਨੂੰ ਇਹ ਦਵਾਈ ਦਿੱਤੀ। ਇਹਨਾਂ ਸਾਰੇ ਲੋਕਾਂ ਨੇ ਆਪਣੀ ਇੱਛਾ ਨਾਲ ਇਹ ਦਵਾਈ ਲਈ। ਮਰੀਜ਼ਾਂ ਨੂੰ 10 ਦਿਨਾਂ ਤੱਕ 600 ਐੱਮ.ਸੀ.ਜੀ. ਦੀ ਕਲੋਰੋਕਵਿਨ ਦਵਾਈ ਦਿੱਤੀ ਗਈ। ਉਹਨਾਂ ਦੀ ਵਿਆਪਕ ਨਿਗਰਾਨੀ ਕੀਤੀ ਗਈ ਕਿਉਂਕਿ ਇਸ ਨਾਲ ਸਾਈਡ ਇਫੈਕਟ ਦਾ ਖਤਰਾ ਸੀ। 

ਪ੍ਰੋਫੈਸਰ ਰਾਵੋਲਟ ਨੇ ਕਿਹਾ,''ਅਸੀਂ ਇਹ ਪਤਾ ਲਗਾਉਣ ਵਿਚ ਸਫਲ ਰਹੇ ਕਿ ਜਿਹੜੇ ਮਰੀਜ਼ਾਂ ਨੂੰ ਕਲੋਰੋਕਵਿਨ ਦਵਾਈ ਨਹੀਂ ਦਿੱਤੀ ਗਈ ਉਹ 6 ਦਿਨ ਬਾਅਦ ਵੀ ਇਸ ਬੀਮਾਰੀ ਨਾਲ ਜੂਝ ਰਹੇ ਸੀ ਪਰ ਜਿਹੜੇ ਲੋਕਾਂ ਨੂੰ ਕਲੋਰੋਕਵਿਨ ਦਵਾਈ ਦਿੱਤੀ ਗਈ ਉਹਨਾਂ ਵਿਚ ਸਿਰਫ 25 ਫੀਸਦੀ ਲੋਕ ਹੀ ਹੁਣ ਬੀਮਾਰੀ ਨਾਲ ਪੀੜਤ ਹਨ।'' ਇਸ ਤੋਂ ਪਹਿਲਾਂ ਚੀਨ ਵਿਚ ਵੀ ਕਲੋਰੋਕਵਿਨ ਫਾਸਫੇਟ ਅਤੇ ਹਾਈਡ੍ਰੋਕਲੋਰੋਕਵਿਨ ਦਵਾਈ ਦਿੱਤੀ ਗਈ ਸੀ। ਇਸ ਦੇ ਇਲਾਵਾ ਐੱਚ.ਆਈ.ਵੀ. ਦੀ ਦਵਾਈ ਕਲੇਕਟ੍ਰਾ ਦੀ ਵੀ ਕੋਰੋਨਾ ਦੇ ਇਲਾਜ ਵਿਚ ਵਰਤੋਂ ਕੀਤੀ ਜਾ ਰਹੀ ਹੈ।


Vandana

Content Editor

Related News