ਤਿੱਬਤ ''ਚ ਪਹਿਲੇ ਅਤੇ ਫਰਾਂਸ ''ਚ ਕੋਰੋਨਾਵਾਇਰਸ ਦੇ 5ਵੇਂ ਮਾਮਲੇ ਦੀ ਪੁਸ਼ਟੀ

01/30/2020 9:45:57 AM

ਪੈਰਿਸ (ਬਿਊਰੋ): ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਨਾਲ ਹੁਣ ਤੱਕ 170 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ 1700 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਅੱਜ ਤਿੱਬਤ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। 34 ਸਾਲਾ ਪੀੜਤ ਵਿਅਕਤੀ ਹੁਬੇਈ ਸੂਬੇ ਤੋਂ 24 ਜਨਵਰੀ ਨੂੰ ਪਰਤਿਆ ਸੀ। ਉੱਧਰ ਫਰਾਂਸ ਵਿਚ ਇਸ ਦਾ ਪੰਜਵਾਂ ਮਾਮਲਾ ਸਾਹਮਣੇ ਆਇਆ ਹੈ। 80 ਸਾਲਾ ਚੀਨੀ ਨਾਗਰਿਕ ਨੂੰ ਮੰਗਲਵਾਰ ਦੇ ਦਿਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹੁਣ ਉਸ ਦੀ ਬੇਟੀ ਵੀ ਇਸ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੀ ਹੈ।ਉੱਥੇ ਵੁਹਾਨ ਤੋਂ ਵਾਪਸ ਲਿਆਂਦੇ ਗਏ ਤਿੰਨੇ ਜਾਪਾਨੀ ਨਾਗਰਿਕ ਇਸ ਵਾਇਰਸ ਨਾਲ ਇਨਫੈਕਟਿਡ ਹਨ।  

ਗੂਗਲ ਨੇ ਇਸ ਵਾਇਰਸ ਦੇ ਕਾਰਨ ਚੀਨ ਵਿਚ ਆਪਣੇ ਸਾਰੇ ਦਫਤਰ ਅਸਥਾਈ ਰੂਪ ਨਾਲ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਵਿਚ ਚੀਨ, ਹਾਂਗਕਾਂਗ ਅਤੇ ਤਾਈਵਾਨ ਦੇ ਸਾਰੇ ਦਫਤਰ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਇਸ ਨੂੰ ਲੈ ਕੇ ਅੱਜ ਦੂਜੀ ਵਾਰ ਐਮਰਜੈਂਸੀ ਬੈਠਕ ਕਰੇਗਾ। ਇਸ ਦੌਰਾਨ ਚਰਚਾ ਕੀਤੀ ਜਾਵੇਗੀ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਜਾਵੇ ਜਾਂ ਨਹੀਂ। 

ਵਿਸ਼ਵ ਸਿਹਤ ਸੰਗਠਨ ਦੇ ਜਨਰਲ ਸਕੱਤਰ ਟੇਡ੍ਰੋਸ ਅਦਨੋਮ ਘੇਬਯੇਯਿਅਸ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਦੇ ਬਾਹਰ ਲੋਕਾਂ ਦੇ ਵਿਚ ਇਸ ਵਾਇਰਸ ਦੇ ਫੈਲਣ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ ਹੈ। ਭਾਵੇਂਕਿ ਚੀਨ ਦੇ ਬਾਹਰ ਇਨਫੈਕਟਿਡ ਲੋਕਾਂ ਦੀ ਗਿਣਤੀ ਹਾਲੇ ਵੀ ਘੱਟ ਹੈ। ਉੱਧਰ ਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਨੂੰ ਲੈ ਕੇ ਦੁਨੀਆ ਭਰ ਦੇ ਸਿਹਤ ਅਧਿਕਾਰੀ ਇਸ ਦੀ ਰੋਕਥਾਮ ਦੇ ਉਪਾਅ ਲੱਭ ਰਹੇ ਹਨ। ਆਸਟ੍ਰੇਲੀਆ, ਫਰਾਂਸ, ਅਮਰੀਕਾ ਅਤੇ ਚੀਨ ਦੇ ਇਲਾਵਾ 7 ਏਸ਼ੀਆਈ ਦੇਸ਼ਾਂ ਵਿਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।


Vandana

Content Editor

Related News