ਸਭ ਤੋਂ ਜ਼ਿਆਦਾ ਦੇਖਿਆ ਜਾਣਾ ਵਾਲਾ ਨਿਊਜ਼ ਚੈਨਲ ਬਣਿਆ ਫਾਕਸ ਨਿਊਜ਼
Thursday, Aug 26, 2021 - 02:02 AM (IST)
ਲਾਸ ਏਂਜਲਸ - ਅਫਗਾਨਿਸਤਾਨ ਤੋਂ ਅਮਰੀਕਾ ਦੀ ਅਗਵਾਈ ਵਿੱਚ ਨਿਕਾਲੀ ਮੁਹਿੰਮ ’ਤੇ ਕਵਰੇਜ਼ ਨੂੰ ਲੋਕਾਂ ਨੇ ਫਾਕਸ ਸਮਾਚਾਰ ਚੈਨਲ ’ਤੇ ਸਭ ਤੋਂ ਜ਼ਿਆਦਾ ਦੇਖਿਆ ਅਤੇ ਇਸਦੇ ਨਾਲ ਇਹ ਪਿਛਲੇ ਹਫਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲਾ ਚੈਨਲ ਬਣ ਗਿਆ ਹੈ।
ਇਹ ਵੀ ਪੜ੍ਹੋ - ਅਮਰੀਕਾ ਆਖਰੀ ਸਮੇਂ ਤੱਕ ਕਾਬੁਲ ਤੋਂ ਲੋਕਾਂ ਨੂੰ ਕੱਢਣਾ ਜਾਰੀ ਰੱਖੇਗਾ: ਪੇਂਟਾਗਨ
ਨੀਲਸਨ ਕੰਪਨੀ ਦੇ ਅੰਕੜਿਆਂ ਵਿੱਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਰੂੜ੍ਹੀਵਾਦੀ ਵਿਚਾਰਧਾਰਾ ਵਾਲੇ ਦਰਸ਼ਕਾਂ ਵਿਚਾਲੇ ਪ੍ਰਸਿੱਧ ਚੈਨਲ ਦੀ ਰੇਟਿੰਗ ਓਦੋਂ ਵੱਧ ਗਈ ਜਦੋਂ ਇਸ ਮਹੀਨੇ ਤਾਲਿਬਾਨ ਨੇ ਅਚਾਨਕ ਅਫਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਜਮ੍ਹਾ ਲਿਆ। ਆਖਰੀ ਵਾਰ ਚੈਨਲ ਸਤੰਬਰ 2020 ਵਿਚ ਪਹਿਲੇ ਨੰਬਰ ’ਤੇ ਆਇਆ ਸੀ ਜਦੋਂ ‘ਫਾਕਸ ਨਿਊਜ਼ ਸੰਡੇ’ ਦਿ ਐਂਕਰ ਕ੍ਰਿਸ ਵਾਲੇਸ ਨੇ ਤਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਮੁਕਾਬਲੇਬਾਜ਼ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਵਿਚਾਲੇ ਬਹਿਸ ਦਾ ਆਯੋਜਨ ਕੀਤਾ ਸੀ। ਫਾਕਸ ਨਿਊਜ਼ ਚੈਨਲ ਨੂੰ ਔਸਤਨ 29.4 ਲੱਖ ਦਰਸ਼ਕਾਂ ਨੇ ਦੇਖਿਆ। ਇਸ ਤੋਂ ਬਾਅਦ ਸੀ.ਬੀ.ਐੱਸ. ਨੂੰ 25.7 ਲੱਖ, ਐੱਨ.ਬੀ.ਸੀ. ਨੂੰ 25.3 ਲੱਖ, ਏ.ਬੀ.ਸੀ. ਨੂੰ 23.9 ਲੱਖ ਦਰਸ਼ਕਾਂ ਨੇ ਦੇਖਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।