Operation Ajay : 274 ਭਾਰਤੀ ਨਾਗਰਿਕਾਂ ਦਾ ਚੌਥਾ ਜੱਥਾ ਇਜ਼ਰਾਈਲ ਤੋਂ ਹੋਇਆ ਰਵਾਨਾ

Sunday, Oct 15, 2023 - 10:24 AM (IST)

Operation Ajay : 274 ਭਾਰਤੀ ਨਾਗਰਿਕਾਂ ਦਾ ਚੌਥਾ ਜੱਥਾ ਇਜ਼ਰਾਈਲ ਤੋਂ ਹੋਇਆ ਰਵਾਨਾ

ਯੇਰੂਸ਼ਲਮ (ਭਾਸ਼ਾ): ਇਜ਼ਰਾਈਲ-ਹਮਾਸ ਟਕਰਾਅ ਦਰਮਿਆਨ ਇਜ਼ਰਾਈਲ ਛੱਡਣ ਦੇ ਚਾਹਵਾਨ 274 ਭਾਰਤੀ ਨਾਗਰਿਕਾਂ ਦਾ ਚੌਥਾ ਜੱਥਾ ਸ਼ਨੀਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਘਰ ਲਈ ਰਵਾਨਾ ਹੋਇਆ। ਭਾਰਤ ਨੇ 7 ਅਕਤੂਬਰ ਨੂੰ ਗਾਜ਼ਾ ਤੋਂ ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਈਲ ਦੇ ਸ਼ਹਿਰਾਂ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਘਰ ਵਾਪਸੀ ਦੇ ਚਾਹਵਾਨ ਲੋਕਾਂ ਦੀ ਵਾਪਸੀ ਲਈ 12 ਅਕਤੂਬਰ ਨੂੰ 'ਆਪ੍ਰੇਸ਼ਨ ਅਜੈ' ਸ਼ੁਰੂ ਕੀਤਾ ਸੀ। ਤੇਲ ਅਵੀਵ ਵਿੱਚ ਭਾਰਤੀ ਦੂਤਘਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਸ਼ਨੀਵਾਰ ਨੂੰ ਬੇਨ ਗੁਰੀਅਨ ਹਵਾਈ ਅੱਡੇ ਤੋਂ ਦੋ ਉਡਾਣਾਂ ਚਲਾਈਆਂ ਜਾਣਗੀਆਂ। ਪਹਿਲੀ ਉਡਾਣ ਸਥਾਨਕ ਸਮੇਂ ਅਨੁਸਾਰ ਸ਼ਾਮ 5:40 'ਤੇ ਰਵਾਨਾ ਹੋਈ ਅਤੇ ਦੂਜੀ ਉਡਾਣ ਰਾਤ 11:45 'ਤੇ 274 ਭਾਰਤੀ ਨਾਗਰਿਕਾਂ ਨੂੰ ਲੈ ਕੇ ਰਵਾਨਾ ਹੋਈ। 197 ਭਾਰਤੀ ਨਾਗਰਿਕਾਂ ਦਾ ਤੀਜਾ ਜੱਥਾ ਸਥਾਨਕ ਸਮੇਂ ਅਨੁਸਾਰ ਸ਼ਾਮ 5.40 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 8:10 ਵਜੇ) ਘਰ ਲਈ ਰਵਾਨਾ ਹੋਇਆ। 

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ, “ਅਪਰੇਸ਼ਨ ਅਜੈ ਅੱਗੇ ਵਧ ਰਿਹਾ ਹੈ। 197 ਹੋਰ ਯਾਤਰੀ ਭਾਰਤ ਪਰਤ ਰਹੇ ਹਨ।'' ਇਜ਼ਰਾਈਲ ਸਥਿਤ ਭਾਰਤੀ ਦੂਤਘਰ ਨੇ 'ਐਕਸ' 'ਤੇ ਪੋਸਟ ਕੀਤਾ ''ਆਪ੍ਰੇਸ਼ਨ ਅਜੈ ਦੇ ਤਹਿਤ ਇਜ਼ਰਾਈਲ ਵਿਚ ਰਹਿ ਰਹੇ ਪਰ ਭਾਰਤ ਪਰਤਣ ਦੇ ਚਾਹਵਾਨ ਲੋਕਾਂ ਨੂੰ ਤੁਰੰਤ ਨੱਥੀ ਕੀਤੇ ਗਏ ਫਾਰਮ ਨੂੰ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ।'' ਰਾਜਦੂਤ ਸੰਜੀਵ ਸਿੰਗਲਾ ਨੇ ਪੀਟੀਆਈ ਨੂੰ ਦੱਸਿਆ, "ਦੂਤਘਰ ਇਜ਼ਰਾਈਲ ਵਿੱਚ ਸਾਡੇ ਸਾਰੇ ਨਾਗਰਿਕਾਂ ਦੀ ਸਹੂਲਤ ਲਈ 24 ਘੰਟੇ ਕੰਮ ਕਰ ਰਿਹਾ ਹੈ ਜੋ ਦੇਸ਼ ਛੱਡਣਾ ਚਾਹੁੰਦੇ ਹਨ। ਅਸੀਂ ਵਿਦਿਆਰਥੀਆਂ, ਨਰਸਾਂ ਅਤੇ ਕਾਰੋਬਾਰੀਆਂ ਸਮੇਤ ਹੋਰਨਾਂ ਨਾਲ ਸੰਪਰਕ ਕੀਤਾ ਹੈ। ਉਹਨਾਂ ਵਿੱਚੋਂ ਕੁਝ ਅਸਲ ਵਿੱਚ ਵਾਲੰਟੀਅਰਾਂ ਵਜੋਂ ਸਾਡੇ ਨਾਲ ਕੰਮ ਕਰ ਰਹੇ ਹਨ। ਅਸੀਂ ਸਾਰਿਆਂ ਨੂੰ ਸਬਰ ਰੱਖਣ ਦੀ ਅਪੀਲ ਕਰਦੇ ਹਾਂ।'' 

ਪੜ੍ਹੋ ਇਹ ਅਹਿਮ ਖ਼ਬਰ-ਸਮਰਥਕਾਂ 'ਚ 'ਕਿੰਗ ਬੀਬੀ' ਨਾਮ ਨਾਲ ਮਸ਼ਹੂਰ ਨੇ ਬੈਂਜਾਮਿਨ ਨੇਤਨਯਾਹੂ, ਜਾਣੋ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ

ਇਜ਼ਰਾਈਲ 'ਚ ਭਾਰਤੀ ਦੂਤਘਰ ਨੇ ਦਿਨ ਪਹਿਲਾਂ 'ਐਕਸ' 'ਤੇ ਆਪਣੀ ਪੋਸਟ 'ਚ ਕਿਹਾ ਕਿ ਦੂਤਘਰ ਨੇ ਸ਼ਨੀਵਾਰ ਨੂੰ ਦੋ ਵਿਸ਼ੇਸ਼ ਉਡਾਣਾਂ ਨੂੰ ਲੈਕੇ ਅਗਲੇ ਜਥੇ ਲਈ ਰਜਿਸਟਰਡ ਭਾਰਤੀ ਨਾਗਿਰਕਾਂ ਨੂੰ ਈ ਮੇਲ ਕੀਤੀ ਹੈ।। ਹੋਰ ਰਜਿਸਟਰਡ ਲੋਕਾਂ ਨੂੰ ਸੁਨੇਹੇ ਅਗਲੀਆਂ ਉਡਾਣਾਂ 'ਤੇ ਭੇਜੇ ਜਾਣਗੇ।' ਦੂਤਘਰ ਦੇ ਡੇਟਾਬੇਸ ਵਿੱਚ ਸਾਰੇ ਭਾਰਤੀਆਂ ਨੂੰ ਰਜਿਸਟਰ ਕਰਨ ਲਈ ਭਾਰਤੀ ਦੂਤਘਰ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ਦੇ ਬਾਅਦ ਯਾਤਰੀਆਂ ਦੀ ਚੋਣ "ਪਹਿਲਾਂ ਆਓ ਪਹਿਲਾਂ ਪਾਓ" ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਉਨ੍ਹਾਂ ਦੀ ਵਾਪਸੀ ਦਾ ਖਰਚਾ ਸਰਕਾਰ ਚੁੱਕ ਰਹੀ ਹੈ।  ਇਜ਼ਰਾਈਲ ਤੋਂ ਪਹਿਲੀ ਵਿਸ਼ੇਸ਼ ਉਡਾਣ ਵੀਰਵਾਰ ਨੂੰ 212 ਲੋਕਾਂ ਨੂੰ ਲੈ ਕੇ ਰਵਾਨਾ ਹੋਈ। 235 ਭਾਰਤੀ ਨਾਗਰਿਕਾਂ ਦਾ ਦੂਜਾ ਜੱਥਾ ਸ਼ੁੱਕਰਵਾਰ ਦੇਰ ਰਾਤ ਰਵਾਨਾ ਹੋਇਆ। ਇਜ਼ਰਾਈਲ ਤੋਂ ਹੁਣ ਤੱਕ ਕੁੱਲ 644 ਭਾਰਤੀ ਨਾਗਰਿਕਾਂ ਨੂੰ ਕੱਢਿਆ ਜਾ ਚੁੱਕਾ ਹੈ। ਇਜ਼ਰਾਈਲ ਵਿੱਚ ਲਗਭਗ 18,000 ਭਾਰਤੀ ਨਾਗਰਿਕ ਰਹਿੰਦੇ ਹਨ, ਜਿਨ੍ਹਾਂ ਵਿੱਚ ਨਰਸਾਂ, ਵਿਦਿਆਰਥੀ, ਕਈ ਆਈ.ਟੀ ਪੇਸ਼ੇਵਰ ਅਤੇ ਹੀਰਾ ਵਪਾਰੀ ਸ਼ਾਮਲ ਹਨ। 7 ਅਕਤੂਬਰ ਨੂੰ ਗਾਜ਼ਾ ਪੱਟੀ ਤੋਂ ਹਮਾਸ ਦੇ ਅੱਤਵਾਦੀਆਂ ਦੁਆਰਾ ਇਜ਼ਰਾਈਲ 'ਤੇ ਕੀਤੇ ਗਏ ਬੇਮਿਸਾਲ ਹਮਲੇ ਤੋਂ ਬਾਅਦ ਭਾਰਤੀ ਨਾਗਰਿਕਾਂ ਦੀ ਨਿਕਾਸੀ ਸ਼ੁਰੂ ਹੋਈ ਸੀ। ਹਮਾਸ ਦੇ ਹਮਲਿਆਂ ਵਿੱਚ ਇਜ਼ਰਾਈਲ ਵਿੱਚ 1,300 ਤੋਂ ਵੱਧ ਲੋਕ ਮਾਰੇ ਗਏ ਹਨ, ਜਦੋਂ ਕਿ ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿੱਚ ਗਾਜ਼ਾ ਵਿੱਚ ਘੱਟੋ-ਘੱਟ 1,900 ਲੋਕ ਮਾਰੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News