ਸੀਰੀਆ ਦੀ ਰਾਜਧਾਨੀ ''ਚ ਅੱਤਵਾਦੀ ਹਮਲਿਆਂ ''ਚ 4 ਲੋਕਾਂ ਦੀ ਮੌਤ, 24 ਜ਼ਖਮੀ

Wednesday, May 09, 2018 - 11:40 PM (IST)

ਸੀਰੀਆ ਦੀ ਰਾਜਧਾਨੀ ''ਚ ਅੱਤਵਾਦੀ ਹਮਲਿਆਂ ''ਚ 4 ਲੋਕਾਂ ਦੀ ਮੌਤ, 24 ਜ਼ਖਮੀ

ਬੇਰੂਤ— ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਮੱਧ 'ਚ ਅੱਤਵਾਦੀਆਂ ਵਲੋਂ ਕੀਤੇ ਗਏ ਬੰਬ ਧਮਾਕੇ ਤੇ ਗੋਲਾਬਾਰੀ 'ਚ 4 ਲੋਕਾਂ ਦੀ ਮੌਤ ਹੋ ਗਈ ਤੇ 24 ਹੋਰ ਲੋਕ ਜ਼ਖਮੀ ਹੋ ਗਏ। ਸੀਰੀਆ ਦੀ ਸਰਕਾਰੀ ਸੰਵਾਦ ਕਮੇਟੀ ਦੀ ਖਬਰ ਮੁਤਾਬਕ ਦਮਿਸ਼ਕ ਟਾਵਰ 'ਤੇ ਤਿੰਨ ਗੋਲੇ ਲੱਗੇ। ਇਲਾਕੇ ਦੇ ਮੈਸਾਟ ਸਕਵਾਇਰ 'ਚ ਧਮਾਕਾ ਹੋਇਆ। ਸਰਕਾਰੀ ਟੀਵੀ ਨੇ ਧਮਾਕੇ ਵਾਲੀ ਥਾਂ 'ਤੇ ਮਿੱਨੀ ਬੱਸ ਤੇ ਕੁਝ ਨੁਕਸਾਨੀਆਂ ਕਾਰਾਂ ਨੂੰ ਦਿਖਾਇਆ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਕਿਸ ਤਰ੍ਹਾਂ ਦੇ ਬੰਬ ਦੀ ਵਰਤੋਂ ਕੀਤੀ ਗਈ ਹੈ।
ਇਸਲਾਮਿਕ ਸਟੇਟ ਸਮੂਹ ਦੇ ਅੱਤਵਾਦੀਆਂ ਨੇ ਜ਼ਾਹਿਰ ਤੌਰ 'ਤੇ ਸ਼ਹਿਰ ਦੇ ਦੱਖਣੀ ਹਿੱਸੇ 'ਚ ਗੋਲਾਬਾਰੀ ਕੀਤੀ। ਕੱਟੜਪੰਥੀ ਇਸ ਇਲਾਕੇ 'ਚ ਪਿਛਲੇ 2 ਹਫਤਿਆਂ ਤੋਂ ਸਰਕਾਰੀ ਬਲਾਂ ਨਾਲ ਸੰਘਰਸ਼ ਕਰ ਰਹੇ ਹਨ।


Related News