ਉੱਤਰੀ ਅਫਗਾਨਿਸਤਾਨ ''ਚ ਸੜਕ ਹਾਦਸੇ ''ਚ 4 ਲੋਕਾਂ ਦੀ ਮੌਤ, 9 ਜ਼ਖ਼ਮੀ

Friday, Aug 25, 2023 - 12:40 PM (IST)

ਉੱਤਰੀ ਅਫਗਾਨਿਸਤਾਨ ''ਚ ਸੜਕ ਹਾਦਸੇ ''ਚ 4 ਲੋਕਾਂ ਦੀ ਮੌਤ, 9 ਜ਼ਖ਼ਮੀ

ਐਬਕ (ਵਾਰਤਾ)- ਉੱਤਰੀ ਅਫਗਾਨਿਸਤਾਨ ਦੇ ਸਮਾਂਗਨ ਸੂਬੇ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 4 ਯਾਤਰੀਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਟਰੈਫਿਕ ਪੁਲਸ ਅਧਿਕਾਰੀ ਨਿਆਜ਼ ਮੁਹੰਮਦ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਪਹਿਲੇ ਹਾਦਸੇ 'ਚ ਵੀਰਵਾਰ ਸ਼ਾਮ ਸਮਾਂਗਨ ਸੂਬੇ ਦੇ ਕਚੇਨ ​​ਇਲਾਕੇ 'ਚ ਬਗਲਾਨ-ਸਮਾਂਗਨ ਹਾਈਵੇਅ 'ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਕਾਰਨ ਇਕ ਕਾਰ ਪਲਟ ਗਈ, ਜਿਸ ਕਾਰਨ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਕੁਝ ਮਿੰਟ ਬਾਅਦ ਉਸੇ ਇਲਾਕੇ ਵਿੱਚ 2 ਕਾਰਾਂ ਦੀ ਟੱਕਰ ਵਿੱਚ ਇਕ ਯਾਤਰੀ ਜ਼ਖ਼ਮੀ ਹੋ ਗਿਆ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


author

cherry

Content Editor

Related News