ਅਮਰੀਕਾ-ਕੈਨੇਡਾ ਸਰਹੱਦ ''ਤੇ ਬੱਚੇ ਸਮੇਤ ਮਰਨ ਵਾਲਿਆਂ ''ਚ 4 ਭਾਰਤੀ

Friday, Jan 21, 2022 - 01:14 PM (IST)

ਅਮਰੀਕਾ-ਕੈਨੇਡਾ ਸਰਹੱਦ ''ਤੇ ਬੱਚੇ ਸਮੇਤ ਮਰਨ ਵਾਲਿਆਂ ''ਚ 4 ਭਾਰਤੀ

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕੀ ਅਧਿਕਾਰੀਆਂ ਨੇ ਬੀਤੇ ਦਿਨ ਵੀਰਵਾਰ ਨੂੰ ਇੱਕ ਵਿਅਕਤੀ ਨੂੰ ਕੈਨੇਡਾ ਤੋਂ ਅਮਰੀਕਾ ਵਿਚ ਦਾਖਿਲ ਕਰਵਾਉਣ ਲਈ ਭਾਰਤੀ ਨਾਗਰਿਕਾਂ ਦੀ ਮਨੁੱਖੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅਮਰੀਕਾ ਦੇ ਮਿਨੀਸੋਟਾ ਸਰਹੱਦ ਦੇ ਨੇੜੇ ਕੈਨੇਡਾ ਦੇ ਇੱਕ ਦੂਰ-ਦੁਰਾਡੇ ਹਿੱਸੇ ਵਿੱਚ ਇੱਕ ਬੱਚੇ ਸਮੇਤ ਚਾਰ ਭਾਰਤੀ ਮੂਲ ਦੇ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਸੂਬੇ ਮਿਨੀਸੋਟਾ ਵਿੱਚ ਯੂਐਸ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਤਸਕਰੀ ਕਰਨ ਵਾਲਾ ਦੋਸ਼ੀ, ਜਿਸ ਦੀ ਪਹਿਚਾਣ 47 ਸਾਲਾ ਸਟੀਵ ਸ਼ੈਂਡ ਵਜੋ ਹੋਈ ਹੈ। ਜੋ ਬੀਤੇ ਦਿਨ ਸਰਹੱਦ ਦੇ ਬਿਲਕੁਲ ਦੱਖਣ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 

ਅਮਰੀਕੀ ਸਰਹੱਦੀ ਗਸ਼ਤੀ ਟੁਕੜੀ ਨੇ ਲਾਸ਼ਾਂ ਦੇਖੀਆਂ, ਜਿਨ੍ਹਾਂ ਵਿੱਚੋਂ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੇ ਨਾਲ ਸਬੰਧਤ ਸਨ। ਉਹ ਸਾਰੇ ਅਮਰੀਕਾ ਦਾਖਿਲ ਹੋਣ ਲਈ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਮ੍ਰਿਤਕ ਮਿਲੇ।ਅਮਰੀਕੀ ਗਸ਼ਤੀ ਏਜੰਟਾਂ ਨੇ ਕੈਨੇਡੀਅਨ ਪੁਲਸ ਨੂੰ ਸੁਚੇਤ ਕੀਤਾ, ਜਿਸ ਨੇ ਪੀੜਤਾਂ ਵਿੱਚੋ ਇੱਕ ਆਦਮੀ, ਇੱਕ ਔਰਤ, ਇੱਕ ਨੋਜਵਾਨ ਮੁੰਡਾ ਅਤੇ ਇੱਕ ਛੋਟੀ ਉਮਰ ਦਾ ਬੱਚਾ ਸੀ ਜੋ ਅਮਰੀਕਾ ਦੇ ਸੂਬੇ ਮਿਨੇਸੋਟਾ ਦੇ ਨਾਲ ਲੱਗਦੀ ਸਰਹੱਦ ਤੋਂ ਲਗਭਗ 40 ਫੁੱਟ ਦੀ ਦੂਰੀ 'ਤੇ ਮ੍ਰਿਤਕ ਪਾਏ ਗਏ। ਜਿੰਨਾਂ ਦੇ ਸੰਕੇਤ ਇਹ ਹਨ ਕਿ ਉਨ੍ਹਾਂ ਦੀ ਮੌਤ ਬਹੁਤ ਜ਼ਿਆਦਾ ਠੰਡ ਦੇ ਸੰਪਰਕ ਵਿੱਚ ਆਉਣ ਦੇ ਨਾਲ ਹੋਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ-ਕੈਨੇਡਾ ਸਰਹੱਦ ਨੇੜੇ ਬਰਫ਼ਬਾਰੀ 'ਚ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ

ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੇ ਅਸਿਸਟੈਂਟ ਕਮਿਸ਼ਨਰ ਜੇਨ ਮੈਕਲੈਚੀ ਨੇ ਮੈਨੀਟੋਬਾ ਦੇ ਵਿਨੀਪੈਗ ਵਿੱਚ ਇੱਕ ਟੈਲੀਵਿਜ਼ਨ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ "ਇਨ੍ਹਾਂ ਪੀੜਤਾਂ ਨੇ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਦਾਖਿਲ ਹੋਣਾ ਸੀ ਜਿੰਨਾ ਨੇ ਸਿਰਫ਼ ਠੰਡੇ ਮੌਸਮ ਦਾ ਸਾਹਮਣਾ ਕੀਤਾ, ਸਗੋਂ ਖੇਤਾਂ ਵਿੱਚੋਂ ਚੱਲਦੇ-ਚੱਲਦੇ ਵੱਡੀ ਬਰਫ਼ਬਾਰੀ ਅਤੇ ਪੂਰੇ ਹਨੇਰੇ ਦਾ ਵੀ ਭਾਰੀ ਸਾਹਮਣਾ ਕੀਤਾ। ਉਹਨਾਂ ਕਿਹਾ ਕਿ ਹਵਾ ਦੀ ਠੰਢ ਨਾਲ ਅਤੇ ਤਾਪਮਾਨ ਨੂੰ ਮਾਈਨਸ 35 ਡਿਗਰੀ ਸੈਲਸੀਅਸ (ਮਾਈਨਸ 31 ਫਾਰੇਨਹਾਇਟ) ਤੱਕ ਸੀ। ਜਿਸ ਕਾਰਨ ਉਹ ਚਾਰ ਲੋਕ ਮ੍ਰਿਤਕ ਪਾਏ ਗਏ। ਇੰਨਾਂ ਲੋਕਾਂ ਦੀ ਪਹਿਚਾਣ 4 ਲਾਪਤਾ ਭਾਰਤੀ ਪਰਿਵਾਰ ਦੇ ਵਜੋਂ ਹੋਈ ਹੈ।ਮਨੁੱਖੀ ਤਸਕਰੀ ਕਰਨ ਵਾਲਾ ਵਿਅਕਤੀ ਸਟੀਵ ਸ਼ੈਡ 'ਤੇ ਤਸਕਰੀ ਦੇ ਮਾਮਲੇ ਦੇ ਦੋਸ਼ ਲੱਗੇ ਹਨ ਅਤੇ ਉਸ ਦੀ ਅਗਲੀ ਸੁਣਵਾਈ ਕੋਰਟ ਵਿਚ 24 ਜਨਵਰੀ ਨੂੰ ਹੋਵੇਗੀ।

ਨੋਟ-ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News