ਸਿੰਗਾਪੁਰ ਦੇ ਚਿੜੀਆਘਰ ''ਚ ਚਾਰ ਏਸ਼ੀਆਈ ਸ਼ੇਰ ਪਾਏ ਗਏ ਕੋਰੋਨਾ ਪਾਜ਼ੇਟਿਵ

11/10/2021 10:26:09 AM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੇ ਚਿੜੀਆਘਰ ਵਿੱਚ ਚਾਰ ਏਸ਼ੀਆਈ ਸ਼ੇਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਹ ਸ਼ੇਰ ਸੰਕਰਮਿਤ ਕਰਮਚਾਰੀਆਂ ਦੇ ਸੰਪਰਕ ਵਿੱਚ ਆਏ ਸਨ। 'ਚੈਨਲ ਨਿਊਜ਼ ਏਸ਼ੀਆ' (ਸੀ.ਐੱਨ.ਏ.) ਦੀ ਰਿਪੋਰਟ 'ਚ ਮੰਡਈ ਵਾਈਲਡਲਾਈਫ ਗਰੁੱਪ ਦੇ ਕੰਜ਼ਰਵੇਸ਼ਨ ਐਂਡ ਰਿਸਰਚ ਐਂਡ ਵੈਟਰਨਰੀ ਮੈਡੀਸਨ ਦੇ ਉਪ ਪ੍ਰਧਾਨ ਡਾਕਟਰ ਸੋਨਾਜਾ ਲੂਜ਼ ਦੇ ਹਵਾਲੇ ਨਾਲ ਕਿਹਾ ਗਿਆ,''ਸਾਰੇ ਸ਼ੇਰ ਸਿਹਤਮੰਦ ਹਨ ਅਤੇ ਚੰਗੀ ਤਰ੍ਹਾਂ ਖਾ-ਪੀ ਰਹੇ ਹਨ।'' 

ਸੀਐੱਨਏ ਦੀ ਖ਼ਬਰ ਮੁਤਾਬਕ ਇਹ ਸ਼ੇਰ 'ਨਾਈਟ ਸਫਾਰੀ' ਵਿੱਚ ਸੰਕਰਮਿਤ ਪਾਏ ਗਏ ਸਨ। ਸ਼ੇਰਾਂ ਵਿੱਚ ਸ਼ਨੀਵਾਰ ਤੋਂ ਖੰਘ, ਛਿੱਕਾਂ ਵਰਗੇ ਹਲਕੇ ਲੱਛਣ ਸਨ। ਖ਼ਬਰ 'ਚ 'ਐਨੀਮਲ ਐਂਡ ਵੈਟਰਨਰੀ ਸਰਵਿਸ' (AVS) ਦੇ ਹਵਾਲੇ ਨਾਲ ਕਿਹਾ ਗਿਆ ਹੈ,''ਉਹ ਮੰਡਈ ਵਾਈਲਡਲਾਈਫ ਗਰੁੱਪ ਦੇ ਉਨ੍ਹਾਂ ਕਰਮਚਾਰੀਆਂ ਦੇ ਸੰਪਰਕ 'ਚ ਆਏ ਜੋ ਕੋਰੋਨਾ ਵਾਇਰਸ ਨਾਲ ਸੰਕਰਮਿਤ ਸਨ।'' ਏਵੀਐੱਸ ਨੇ ਮੰਡਈ ਵਾਈਲਡਲਾਈਫ ਗਰੁੱਪ ਨੂੰ ਸਾਰੇ 9 ਏਸ਼ੀਆਈ ਅਤੇ ਪੰਜ ਅਫਰੀਕੀ ਸ਼ੇਰਾਂ ਨੂੰ ਅਲੱਗ-ਥਲੱਗ ਕਰਨ ਲਈ ਕਿਹਾ ਹੈ। ਏਵੀਐਸ ਦੁਆਰਾ ਇੱਕ ਪੀਸੀਆਰ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਇਹ ਚਾਰ ਏਸ਼ੀਆਈ ਸ਼ੇਰ ਸੰਕਰਮਿਤ ਪਾਏ ਗਏ ਸਨ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਲੋਕਾਂ ਨੇ ਸੰਸਦ ਸਾਹਮਣੇ ਟੀਕਾਕਰਨ ਅਤੇ ਤਾਲਾਬੰਦੀ ਦਾ ਕੀਤਾ ਵਿਰੋਧ

ਮੰਡਈ ਵਾਈਲਡਲਾਈਫ ਗਰੁੱਪ ਨੇ ਦੱਸਿਆ ਕਿ 'ਨਾਈਟ ਸਫਾਰੀ ਕਾਰਨੀਵੋਰ ਸੈਕਸ਼ਨ' ਦੇ ਤਿੰਨ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਦੌਰਾਨ ਸਿਹਤ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ ਕੋਵਿਡ-19 ਦੇ 3,397 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 2,24,200 ਹੋ ਗਈ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਕਾਰਨ 12 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 523 ਹੋ ਗਈ ਹੈ।

ਨੋਟ- ਉਕਤ ਖ਼ਬਰਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News