ਸਾਬਕਾ ਟੈਕਸਟਾਈਲ ਅਤੇ ਜੂਟ ਮੰਤਰੀ ਢਾਕਾ ’ਚ ਗ੍ਰਿਫਤਾਰ

Sunday, Aug 25, 2024 - 03:09 PM (IST)

ਢਾਕਾ (ਭਾਸ਼ਾ) - ਬੰਗਲਾਦੇਸ਼ ਦੇ ਸਾਬਕਾ ਟੈਕਸਟਾਇਲ ਅਤੇ ਜੂਟ ਮੰਤਰੀ ਗੁਲਾਮ ਦਸਤਗੀਰ ਗਾਜ਼ੀ ਨੂੰ ਢਾਕਾ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਪੁਲਸ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਸਰਕਾਰ ਦੇ ਅਧਿਕਾਰੀਆਂ ਅਤੇ ਮੰਤਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ। 'ਡੈਲੀ ਸਟਾਰ' ਅਖਬਾਰ ਨੇ ਪਲਟਨ ਪੁਲਸ ਸਟੇਸ਼ਨ ਦੇ ਇੰਚਾਰਜ ਮੋਲਾ ਮੁਹੰਮਦ ਖ਼ਾਲਿਦ ਹੁਸੈਨ ਦੇ ਹਵਾਲੇ ਨਾਲ ਦੱਸਿਆ ਕਿ 76 ਸਾਲਾ ਨੇਤਾ ਨੂੰ ਸ਼ਨੀਵਾਰ ਰਾਤ ਲਗਭਗ ਤਿੰਨ ਵਜੇ ਰਾਜਧਾਨੀ ਢਾਕਾ ਦੇ ਪਿਅਰਗੋਲੀ ਇਲਾਕੇ ’ਚ ਇਕ ਘਰ ਤੋਂ ਗਿਰਫਤਾਰ ਕੀਤਾ ਗਿਆ।

ਢਾਕਾ ਟ੍ਰਿਬਿਊਨ ਅਨੁਸਾਰ, ਢਾਕਾ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਡਿਟੈਕਟਿਵ ਬ੍ਰਾਂਚ (ਡੀ.ਬੀ.) ਦਫਤਰ ’ਚ ਲਿਆਂਦਾ ਗਿਆ। ਹੁਸੈਨ ਨੇ ਦੱਸਿਆ ਕਿ ਗਾਜ਼ੀ ਨੂੰ ਡੀ.ਬੀ. ਦਫਤਰ ’ਚ ਰੱਖਿਆ ਗਿਆ ਸੀ  ਕਿਉਂਕਿ ਹਾਲ ਹੀ ’ਚ ਹੋਈ ਹਿੰਸਾ ਦੇ ਬਾਅਦ ਪੁਲਸ ਸਟੇਸ਼ਨ ਨਾਸ਼ ਹੋ ਗਿਆ ਸੀ। ਹਾਲਾਂਕਿ, ਪੁਲਸ ਅਧਿਕਾਰੀ ਨੇ ਉਸ ਮਾਮਲੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਜਿਸ ਲਈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨਾਰਾਇਣਗੰਜ ਦੇ ਰੂਪਗੰਜ ਪੁਲਸ ਸਟੇਸ਼ਨ ’ਚ ਹਸੀਨਾ ਅਤੇ ਗਾਜ਼ੀ ਸਮੇਤ 105 ਲੋਕਾਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ।  


Sunaina

Content Editor

Related News