ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਕਲਾਰਕ ਦਾ ਨੌਬੇਲ ਸ਼ਾਂਤੀ ਪੁਰਸਕਾਰ ਚੋਰੀ

Thursday, Nov 10, 2022 - 06:19 PM (IST)

ਜੋਹਾਨਿਸਬਰਗ- ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਐੱਫ਼. ਡਬਲਿਊ. ਡੀ. ਕਲਾਰਕ ਦਾ ਨੌਬੇਲ ਸ਼ਾਂਤੀ ਪੁਰਸਕਾਰ ਕੇਪ ਟਾਊਨ ਸਥਿਤ ਆਪਣੇ ਘਰ ਤੋਂ ਚੋਰੀ ਹੋ ਗਿਆ ਹੈ। ਫਾਊਂਡੇਸ਼ਨ ਨੇ ਬੁਧਵਾਰ ਦੀ ਆਪਣੀ ਪੁਸ਼ਟੀ ਦੀ। ਰਾਸ਼ਟਰਪਤੀ ਕਲਾਰਕ ਨੂੰ 1993 ਵਿੱਚ ਨੈਲਸਨ ਮੰਡੇਲਾ ਦੇ ਨਾਲ ਸਾਂਝੇ ਰੂਪ ਵਿੱਚ ਇਹ ਪੁਰਸਕਾਰ ਦਿੱਤਾ ਗਿਆ ਸੀ। ਮੰਡੇਲਾ 27 ਸਾਲ ਜੇਲ੍ਹ ਦੀ ਸਜਾ ਕੱਟਣ ਤੋਂ ਬਾਅਦ 1994 ਵਿੱਚ ਦੇਸ਼ ਦੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਬਣੇ ਸਨ।

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਕਤਲ ਮਗਰੋਂ ਭਖੀ ਸਿਆਸਤ, ਕੈਪਟਨ ਤੇ ਰਾਜਾ ਵੜਿੰਗ ਨੇ ਕੱਢੀ ਮਾਨ ਸਰਕਾਰ ’ਤੇ ਭੜਾਸ

ਦੱਖਣੀ ਅਫ਼ਰੀਕੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ, ਅਪ੍ਰੈਲ ਵਿੱਚ ਕਲਾਰਕ ਦੇ ਘਰ ਤੋਂ ਐਵਾਰਡ ਦੀ ਚੋਰੀ ਹੋਈ। ਉਥੇ ਇਕ ਸਾਬਕਾ ਕਰਮਚਾਰੀ 'ਤੇ ਚੋਰੀ ਦਾ ਦੋਸ਼ ਹੈ। ਕੁਝ ਗਹਿਣੇ ਅਤੇ ਹੋਰ ਚੀਜ਼ਾਂ ਵੀ ਉਨ੍ਹਾਂ ਦੇ ਘਰ ਵਿਚੋਂ ਚੋਰੀ ਹੋਈਆਂ ਸਨ। ਕਲਾਰਕ ਜੀਵਨਭਰ ਦੱਖਣੀ ਅਫ਼ਰੀਕਾ ਵਿੱਚ ਇਕ ਵਿਵਾਦਾਂ ਨਾਲ ਭਰਪੂਰ ਸ਼ਖਸ ਦੇ ਰੂਪ ਵਿੱਚ ਚਰਚਾ ਵਿਚ ਬਣੇ ਰਹੇ। ਆਪਣੀਆਂ ਕਈ ਟਿੱਪੀਆਂ ਲਈ ਉਨ੍ਹਾਂ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਰੰਗ ਭੇਤ ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਨਹੀਂ ਹੈ। ਹਾਲਾਂਕਿ ਦਿਹਾਂਤ ਤੋਂ ਪਹਿਲਾਂ ਉਨ੍ਹਾਂ ਨੇ ਜਨਤਕ ਤੌਰ 'ਤੇ ਮੁਆਫ਼ੀ ਮੰਗੀ ਸੀ। 2021 ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਗੈਂਗਸਟਰ ਗੋਲਡੀ ਬਰਾੜ ਨੇ ਲਈ ਕੋਟਕਪੂਰਾ 'ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ, ਪਾਈ ਪੋਸਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News