ਤਾਈਵਾਨ ਦੇ ਸਾਬਕਾ ਰਾਸ਼ਟਰਪਤੀ ਦਾ ਦਿਹਾਂਤ

Friday, Jul 31, 2020 - 12:00 AM (IST)

ਤਾਈਵਾਨ ਦੇ ਸਾਬਕਾ ਰਾਸ਼ਟਰਪਤੀ ਦਾ ਦਿਹਾਂਤ

ਤਾਈਪੇ (ਏਪੀ): ਤਾਈਵਾਨ ਦੇ ਸਾਬਕਾ ਰਾਸ਼ਟਰਪਤੀ ਲੀ ਤੇਂਗ-ਹੂਈ ਦਾ ਵੀਰਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਹ 97 ਸਾਲ ਦੇ ਸਨ। ਚੀਨੀ ਵਿਰੋਧ ਦੇ ਬਾਵਜੂਦ ਸਵੈ-ਸ਼ਾਸਿਤ ਟਾਪੂ ਵਿਚ ਪਰਤੱਖ ਚੋਣਾਂ ਤੇ ਹੋਰ ਲੋਕਤੰਤਰੀ ਬਦਲਾਅ ਲਿਆਉਣ ਦੇ ਲਈ ਸਾਬਕਾ ਰਾਸ਼ਟਰਪਤੀ ਲੀ ਨੂੰ ਪਛਾਣਿਆਂ ਜਾਂਦਾ ਹੈ। 

ਤਾਈਪੇ ਦੇ ਜਨਰਲ ਹਸਪਤਾਲ ਨੇ ਕਿਹਾ ਕਿ ਇਨਫੈਕਸ਼ਨ, ਦਿਲ ਸਬੰਧੀ ਪ੍ਰੇਸ਼ਾਨੀਆਂ ਤੇ ਕਈ ਅੰਗ ਕੰਮ ਨਹੀਂ ਕਰਨ ਦੇ ਕਾਰਣ ਵੀਰਵਾਰ ਸ਼ਾਮ ਨੂੰ ਲੀ ਦਾ ਦਿਹਾਂਤ ਹੋ ਗਿਆ। ਉਹ ਫਰਵਰੀ ਤੋਂ ਹਸਪਤਾਲ ਵਿਚ ਦਾਖਲ ਸਨ। ਲੀ ਨੇ ਤਾਈਵਾਨ ਦੇ ਲਈ ਇਕ ਅਲੱਗ ਗੈਰ-ਚੀਨੀ ਪਛਾਣ ਬਣਾਉਣ ਦੇ ਲਈ ਸੰਘਰਸ਼ ਕੀਤਾ। ਇਸ ਨਾਲ ਚੀਨ ਨਾਰਾਜ਼ ਹੋਇਆ, ਜੋਕਿ ਇਸ ਟਾਪੂ ਨੂੰ ਆਪਣੇ ਖੇਤਰ ਦਾ ਹਿੱਸਾ ਮੰਨਦਾ ਹੈ। ਉਨ੍ਹਾਂ ਨੇ ਬਾਅਦ ਵਿਚ ਖੁੱਲ੍ਹੇ ਤੌਰ 'ਤੇ ਟਾਪੂ ਦੇ ਲਈ ਰਸਮੀ ਸੁਤੰਤਰਤਾ ਦਾ ਸਮਰਥਨ ਕੀਤਾ, ਪਰ ਬਾਅਦ ਦੇ ਸਾਲਾਂ ਵਿਚ ਬੀਮਾਰੀ ਦੇ ਕਾਰਣ ਉਹ ਜਨਤਕ ਜੀਵਨ ਤੋਂ ਬਹੁਤ ਹੱਦ ਤੱਕ ਦੂਰ ਹੋ ਗਏ। ਲੀ ਨੇ ਆਪਣੀ ਜੀਵਨੀ ਵਿਚ ਲਿਖਿਆ ਸੀ ਕਿ ਇਕ ਨੇਤਾ ਨੂੰ ਸਾਹਸੀ ਤੇ ਮਜ਼ਬੂਤ ਹੋਣਾ ਚਾਹੀਦਾ ਹੈ ਤਾਂਕਿ ਉਹ ਵਿਵਾਦਾਂ ਤੇ ਅਰਾਜਕ ਹਾਲਾਤਾਂ ਦਾ ਖਾਤਮਾ ਕਰ ਸਕੇ। ਤਾਈਪੇ ਦੇ ਕੋਲ 15 ਜਨਵਰੀ, 1923 ਨੂੰ ਜਨਮ ਲੈਣ ਵਾਲੇ ਲੀ ਨੇ ਜਾਪਾਨ ਤੇ ਤਾਈਵਾਨ ਤੋਂ ਇਲਾਵਾ ਨਿਊਯਾਰਕ ਵਿਚ ਵੀ ਸਿੱਖਿਆ ਲਈ।


author

Baljit Singh

Content Editor

Related News