ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਦੇ ਇਕਲੌਤੇ ਬੇਟੇ ਦੀ ਮੌਤ

11/19/2017 12:10:12 PM

ਕਾਠਮਾਂਡੂ (ਬਿਊਰੋ)— ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸੀ. ਪੀ. ਐੱਨ. (ਮਾਅੋਵਾਦੀ ਕੇਂਦਰ) ਪ੍ਰਮੁੱਖ ਪ੍ਰਚੰਡ ਦੇ ਇਕਲੌਤੇ ਬੇਟੇ ਪ੍ਰਕਾਸ਼ ਦਹਿਲ ਦਾ ਦਿਲ ਦਾ ਦੌਰਾ ਪੈਣ ਕਾਰਨ ਐਤਵਾਰ ਨੂੰ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਕਾਸ਼ ਨੂੰ ਐਤਵਾਰ ਸਵੇਰੇ ਥਾਪਾਥਲੀ ਦੇ ਨਾਰਵਿਕ ਇੰਟਰਨੈਸ਼ਨਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਸੂਤਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਾਅੋਵਾਦੀ ਪਾਰਟੀ ਪ੍ਰਮੁੱਖ ਦੇ ਕਰੀਬੀ ਸੂਤਰਾਂ ਨੇ ਵੀ ਪ੍ਰਕਾਸ਼ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪ੍ਰਕਾਸ਼ ਆਪਣੇ ਪਿਤਾ ਪ੍ਰਚੰਡ ਦੇ ਸਕੱਤਰ ਅਤੇ ਪਾਰਟੀ ਦੇ ਕੇਂਦਰੀ ਮੈਂਬਰ ਵੀ ਸਨ। ਪ੍ਰਚੰਡ ਝਾਪਾ ਤੋਂ ਕਾਠਮਾਂਡੂ ਲਈ ਰਵਾਨਾ ਹੋ ਗਏ ਹਨ। ਸੂਬਾਈ ਅਤੇ ਸੰਸਦੀ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਦੋ ਹਫਤੇ ਪਹਿਲਾਂ ਪ੍ਰਕਾਸ਼ ਦੀ ਮੌਤ ਦੀ ਖਬਰ ਮਿਲੀ ਹੈ। ਪ੍ਰਕਾਸ਼ ਦੀ ਪਤਨੀ ਬੀਨਾ ਦਹਿਲ ਵੀ ਕੰਚਨਪੁਰ ਜ਼ਿਲੇ ਤੋਂ ਸੰਸਦ ਲਈ ਚੋਣ ਲੜ ਰਹੀ ਹੈ।


Related News