ਆਮ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ ਜਾਪਾਨ ਦੀ ਸਾਬਕਾ ਰਾਜਕੁਮਾਰੀ ਅਮਰੀਕਾ ਲਈ ਰਵਾਨਾ
Sunday, Nov 14, 2021 - 09:32 PM (IST)
ਟੋਕੀਓ-ਰਾਜ ਪਰਿਵਾਰ ਦੀਆਂ ਸੁਵਿਧਾਵਾਂ ਨੂੰ ਤਿਆਗ ਕੇ ਇਕ ਸਾਧਾਰਨ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ ਜਾਪਾਨ ਦੀ ਰਾਜਕੁਮਾਰੀ ਆਪਣੇ ਪਤੀ ਨਾਲ ਐਤਵਾਰ ਨੂੰ ਅਮਰੀਕਾ ਦੇ ਨਿਊਯਾਰਕ ਲਈ ਰਵਾਨਾ ਹੋ ਗਈ। ਦੇਸ਼ 'ਚ ਨਵੇਂ ਵਿਆਹੇ ਜੋੜੇ ਦੀ ਕਾਫ਼ੀ ਆਲੋਚਨਾ ਕੀਤੀ ਗਈ ਹੈ। ਸਾਬਕਾ ਰਾਜਕੁਮਾਰੀ ਮਾਕੋ ਕੋਮੁਰੋ ਅਤੇ ਉਨ੍ਹਾਂ ਦੇ ਪਤੀ ਕੇਈ ਕੋਮੁਰੋ ਟੋਕੀਓ ਨੇ ਹਨੇਦਾ ਹਵਾਈ ਅੱਡੇ 'ਤੇ ਕੈਮਰਿਆਂ ਦੀ ਫਲੈਸ਼ ਦਰਮਿਆਨ ਜਹਾਜ਼ 'ਚ ਸਵਾਰ ਹੋਏ। ਜਾਪਾਨ ਦੇ ਪ੍ਰਮੁੱਖ ਪ੍ਰਸਾਰਕਾਂ ਨੇ ਇਸ ਨੂੰ ਸਿੱਧਾ ਪ੍ਰਸਾਰਿਤ ਕੀਤਾ। ਕੇਈ ਕੋਮੁਰੋ 'ਫੋਧਰਮ ਯੂਨੀਵਰਸਿਟੀ ਲਾਅ ਸਕੂਲ' ਤੋਂ ਗ੍ਰੈਜੂਏਟ ਹਨ ਅਤੇ ਉਹ ਨਿਊਯਾਰਕ ਦੀ ਇਕ ਕੰਪਨੀ 'ਚ ਨੌਕਰੀ ਕਰਦੇ ਹਨ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਇਕ ਸਮਝੌਤੇ 'ਤੇ ਬਣੀ ਸਹਿਮਤੀ, ਕੋਲੇ 'ਤੇ ਭਾਰਤ ਦਾ ਵੱਖਰਾ ਰੁਖ਼
ਹਾਲਾਂਕਿ ਉਨ੍ਹਾਂ ਨੇ ਬਾਰ ਦੀ ਪ੍ਰੀਖਿਆ ਪਾਸ ਕਰਨੀ ਹੈ ਅਤੇ ਇਸ ਨੂੰ ਆਧਾਰ ਬਣਾ ਕੇ ਸਥਾਨਕ ਮੀਡੀਆ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਹਾਲਾਂਕਿ ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਪ੍ਰੀਖਿਆ ਪਾਸ ਕਰਨਾ ਆਮ ਗੱਲ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਟੋਕੀਓ 'ਚ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਸੀ ਕਿ ਮੈਂ ਮਾਕੋ ਨੂੰ ਪਿਆਰ ਕਰਦਾ ਹਾਂ। ਮੈਂ ਆਪਣੀ ਜ਼ਿੰਦਗੀ ਉਸ ਵਿਅਕਤੀ ਨਾਲ ਗੁਜ਼ਾਰਨਾ ਚਾਹੁੰਦਾ ਹਾਂ ਜਿਸ ਨਾਲ ਮੈਂ ਪਿਆਰ ਕਰਦਾ ਹਾਂ। ਜਾਪਾਨ ਕਈ ਮਾਈਨਿਆਂ ਨਾਲ ਆਧੁਨਿਕ ਹੈ ਪਰ ਪਰਿਵਾਰਿਕ ਸੰਬੰਧਾਂ ਅਤੇ ਮਹਿਲਾਵਾਂ ਦੀ ਸਥਿਤੀ ਦੇ ਬਾਰੇ 'ਚ ਕਦਰਾਂ-ਕੀਮਤਾਂ ਕੁਝ ਹੱਦ ਤੱਕ ਪੁਰਾਣੀਆਂ ਹਨ। ਅਜਿਹਾ ਨਹੀਂ ਹੈ ਕਿ ਜਦ ਪਹਿਲੀ ਵਾਰ ਕਿਸੇ ਰਾਜਕੁਮਾਰੀ ਨੇ ਸਾਧਾਰਨ ਵਿਅਕਤੀ ਨਾਲ ਵਿਆਹ ਕੀਤਾ ਹੋਵੇ।
ਇਹ ਵੀ ਪੜ੍ਹੋ : ਰਿਪੋਰਟ 'ਚ ਖੁਲਾਸਾ-ਅਮਰੀਕੀ ਫੌਜ ਨੇ ਸੀਰੀਆ 'ਚ ਹੋਏ 'ਹਵਾਈ ਹਮਲਿਆਂ' ਦੀ ਲੁਕਾਈ ਜਾਣਕਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।