ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ 101 ਸਾਲ ਦੀ ਉਮਰ ''ਚ ਦਿਹਾਂਤ
Friday, Oct 17, 2025 - 01:12 PM (IST)

ਟੋਕੀਓ (ਏਜੰਸੀ)- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੋਮਿਚੀ ਮੁਰਾਯਾਮਾ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 101 ਸਾਲ ਦੇ ਸਨ। ਮੁਰਾਯਾਮਾ 1995 ਦੇ ਆਪਣੇ 'ਮੁਰਯਾਮਾ ਬਿਆਨ' ਲਈ ਜਾਣੇ ਜਾਂਦੇ ਸਨ, ਜਿਸ 'ਚ ਉਨ੍ਹਾਂ ਨੇ ਦੇਸ਼ ਦੀਆਂ ਹਮਲਾਵਰ ਨੀਤੀਆਂ ਦੇ ਸ਼ਿਕਾਰ ਏਸ਼ੀਆਈ ਲੋਕਾਂ ਤੋਂ ਮੁਆਫ਼ੀ ਮੰਗੀ ਸੀ। ਜਾਪਾਨ ਦੀ 'ਸੋਸ਼ਲ ਡੈਮੋਕ੍ਰੇਟਿਕ ਪਾਰਟੀ' ਦੇ ਮੁਖੀ ਮਿਜ਼ੂਹੋ ਫੁਕੁਸ਼ੀਮਾ ਦੇ ਇਕ ਬਿਆਨ ਅਨੁਸਾਰ, ''ਦੱਖਣ-ਪੱਛਮੀ ਜਾਪਾਨ 'ਚ ਮੁਰਾਯਾਮਾ ਦੇ ਗ੍ਰਹਿ ਨਗਰ ਓਇਤਾ ਦੇ ਇਕ ਹਸਪਤਾਲ 'ਚ ਉਨ੍ਹਾਂ ਦਾ ਦਿਹਾਂਤ ਹੋਇਆ।''
'ਜਾਪਾਨ ਸੋਸ਼ਲਿਸਟ ਪਾਰਟੀ' ਦੇ ਸਾਬਕਾ ਮੁਖੀ ਦੇ ਸਾਬਕਾ ਪ੍ਰਮੁੱਖ ਰਹੇ ਮੁਰਾਯਾਮਾ ਨੇ ਜੂਨ 1994 ਤੋਂ ਜਨਵਰੀ 1996 ਤੱਕ ਇਕ ਗਠਜੋੜ ਸਰਕਾਰ ਦੀ ਅਗਵਾਈ ਕੀਤੀ ਸੀ। ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ 15 ਅਗਸਤ 1995 ਨੂੰ ਜਾਪਾਨ ਦੇ ਬਿਨਾਂ ਸ਼ਰਤ ਸਰੰਡਰ ਦੀ 50ਵੀਂ ਵਰ੍ਹੇਗੰਢ ਮੌਕੇ ਮੁਆਫ਼ੀ ਦਾ ਬਿਆਨ ਜਾਰੀ ਕੀਤਾ ਸੀ। ਜਾਪਾਨ ਦੇ ਸਮਰਪਣ ਤੋਂ ਬਾਅਦ ਦੂਜਾ ਵਿਸ਼ਵ ਯੁੱਧ ਖਤਮ ਹੋ ਗਿਆ ਸੀ।