ਜਾਪਾਨ ’ਚ ਦੁਨੀਆ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਦਾ ਸੰਚਾਲਨ ਮੁੜ ਹੋਵੇਗਾ ਸ਼ੁਰੂ

Thursday, Jan 22, 2026 - 08:00 AM (IST)

ਜਾਪਾਨ ’ਚ ਦੁਨੀਆ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਦਾ ਸੰਚਾਲਨ ਮੁੜ ਹੋਵੇਗਾ ਸ਼ੁਰੂ

ਟੋਕੀਓ (ਏ.ਪੀ.) : ਜਾਪਾਨ ’ਚ 2011 ਵਿਚ ਹੋਏ ਫੁਕੁਸ਼ੀਮਾ ਪ੍ਰਮਾਣੂ ਹਾਦਸੇ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਦਾ ਸੰਚਾਲਨ ਬੁੱਧਵਾਰ ਨੂੰ ਫਿਰ ਤੋਂ ਸ਼ੁਰੂ ਹੋ ਜਾਵੇਗਾ। ਜਾਪਾਨ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪ੍ਰਮਾਣੂ ਊਰਜਾ ਦੀ ਵਰਤੋਂ ਵਧਾ ਰਿਹਾ ਹੈ। ਕਾਸ਼ੀਵਾਜ਼ਾਕੀ-ਕਾਰੀਵਾ ਪ੍ਰਮਾਣੂ ਊਰਜਾ ਪਲਾਂਟ ਦੇ ਨੰਬਰ-6 ਰਿਐਕਟਰ ਵਿਚ ਊਰਜਾ ਉਤਪਾਦਨ ਦੀ ਸ਼ੁਰੂਆਤੀ ਪ੍ਰਕਿਰਿਆ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਦਾ ਸੰਚਾਲਨ ਟੋਕੀਓ ਇਲੈਕਟ੍ਰਿਕ ਪਾਵਰ ਕੰਪਨੀ ਹੋਲਡਿੰਗਜ਼ (ਟੀ. ਈ. ਪੀ. ਸੀ. ਓ.) ਕਰ ਰਹੀ ਹੈ। ਇਹ ਉਹੀ ਕੰਪਨੀ ਹੈ, ਜੋ ਨੁਕਸਾਨੇ ਗਏ ਫੁਕੁਸ਼ੀਮਾ ਦਾਈਚੀ ਪ੍ਰਮਾਣੂ ਪਲਾਂਟ ਦਾ ਵੀ ਸੰਚਾਲਨ ਕਰਦੀ ਹੈ।

ਇਹ ਵੀ ਪੜ੍ਹੋ : 'Greenland 'ਤੇ ਕਬਜ਼ੇ ਲਈ ਨਹੀਂ ਵਰਤਾਂਗਾ ਫੌਜ', ਟਰੰਪ ਨੇ ਨਾਟੋ ਤੇ ਯੂਰਪ 'ਤੇ ਵਿੰਨ੍ਹਿਆ ਨਿਸ਼ਾਨਾ 

ਫੁਕੁਸ਼ੀਮਾ ’ਚ ਟੀ. ਈ. ਪੀ. ਸੀ. ਓ. ਨਾਲ ਜੁੜੀਆਂ ਪਿਛਲੀਆਂ ਸੁਰੱਖਿਆ ਸਮੱਸਿਆਵਾਂ ਕਾਰਨ ਕਾਸ਼ੀਵਾਜ਼ਾਕੀ-ਕਾਰੀਵਾ ਪਲਾਂਟ ਦੇ ਸੰਚਾਲਨ ਨੂੰ ਲੈ ਕੇ ਲੋਕ ਚਿੰਤਤ ਹਨ, ਖਾਸ ਕਰ ਕੇ ਇਸ ਲਈ ਵੀ ਕਿਉਂਕਿ ਇਹ ਪਲਾਂਟ ਭੂਚਾਲ ਦੀ ਸੰਭਾਵਨਾ ਵਾਲੇ ਖੇਤਰ ’ਚ ਸਥਿਤ ਹੈ। ਕਾਸ਼ੀਵਾਜ਼ਾਕੀ-ਕਾਰੀਵਾ ਪ੍ਰਮਾਣੂ ਪਲਾਂਟ ਦੇ ਸਾਰੇ 7 ਰਿਐਕਟਰ ਮਾਰਚ 2011 ਵਿਚ ਜਾਪਾਨ ਦੇ ਉੱਤਰ-ਪੂਰਬੀ ਤੱਟ ’ਤੇ ਸਥਿਤ ਫੁਕੁਸ਼ੀਮਾ ਦਾਈਚੀ ਪਲਾਂਟ ਵਿਚ ਭਿਆਨਕ ਭੂਚਾਲ ਅਤੇ ਸੁਨਾਮੀ ਆਉਣ ਦੇ ਇਕ ਸਾਲ ਬਾਅਦ ਤੋਂ ਬੰਦ ਪਏ ਹਨ।


author

Sandeep Kumar

Content Editor

Related News