16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ''ਤੇ ਲੱਗੇਗੀ ਪਾਬੰਦੀ, ਹੁਣ ਇਸ ਦੇਸ਼ ਨੇ ਬਣਾਈ ਯੋਜਨਾ
Wednesday, Feb 04, 2026 - 12:48 PM (IST)
ਦੁਬਈ (ਏਜੰਸੀ) : ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਪੇਨ ਦੀ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਦੁਬਈ ਵਿੱਚ ਹੋਏ 'ਵਰਲਡ ਗਵਰਨਮੈਂਟ ਸਮਿਟ' ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ: ''ਜਿੰਨ ਨੇ ਚੁੱਕ ਲਿਆ ਮੇਰਾ ਮੁੰਡਾ..!'' ਪਿਓ ਨੇ ਪੁਲਸ ਕੋਲ ਕਰਾ'ਤੀ FIR
ਸਿਰਫ਼ 'ਚੈੱਕ ਬਾਕਸ' ਨਾਲ ਨਹੀਂ ਚੱਲੇਗਾ ਕੰਮ
ਪ੍ਰਧਾਨ ਮੰਤਰੀ ਸਾਂਚੇਜ਼ ਨੇ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਹੁਣ ਸਖ਼ਤ 'ਏਜ ਵੈਰੀਫਿਕੇਸ਼ਨ' (ਉਮਰ ਦੀ ਜਾਂਚ) ਸਿਸਟਮ ਲਾਗੂ ਕਰਨੇ ਪੈਣਗੇ। ਉਨ੍ਹਾਂ ਕਿਹਾ, "ਸਾਨੂੰ ਅਜਿਹੇ ਸਿਸਟਮ ਚਾਹੀਦੇ ਹਨ ਜੋ ਸੱਚਮੁੱਚ ਕੰਮ ਕਰਨ, ਨਾ ਕਿ ਸਿਰਫ਼ ਇੱਕ ਖਾਨਾ ਜਿਸ 'ਤੇ ਟਿੱਕ ਕਰਕੇ ਬੱਚੇ ਅੱਗੇ ਵਧ ਜਾਣ।" ਉਨ੍ਹਾਂ ਚਿੰਤਾ ਜਤਾਈ ਕਿ ਬੱਚੇ ਅਜਿਹੇ ਡਿਜੀਟਲ ਮਾਹੌਲ ਵਿੱਚ ਵਿਚਰ ਰਹੇ ਹਨ, ਜਿਸ ਲਈ ਉਹ ਅਜੇ ਤਿਆਰ ਨਹੀਂ ਹਨ।
ਅਗਲੇ ਹਫ਼ਤੇ ਲੱਗ ਸਕਦੀ ਹੈ ਮੋਹਰ
ਰਿਪੋਰਟਾਂ ਮੁਤਾਬਕ, ਇਸ ਪ੍ਰਸਤਾਵ ਨੂੰ ਅਗਲੇ ਹਫ਼ਤੇ ਸਪੇਨ ਦੀ ਮੰਤਰੀ ਪ੍ਰੀਸ਼ਦ ਵੱਲੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਮੌਜੂਦਾ ਕਾਨੂੰਨ 16 ਸਾਲ ਦੀ ਉਮਰ ਦੀ ਸੀਮਾ ਦੀ ਗੱਲ ਕਰਦਾ ਹੈ, ਪਰ ਨਵਾਂ ਬਿੱਲ ਬੱਚਿਆਂ ਦੇ ਸੋਸ਼ਲ ਮੀਡੀਆ 'ਤੇ ਰਜਿਸਟ੍ਰੇਸ਼ਨ ਕਰਨ 'ਤੇ ਸਿੱਧੀ ਰੋਕ ਲਗਾਏਗਾ।
ਗਲਤ ਸਮੱਗਰੀ ਅਤੇ ਅਲਗੋਰਿਦਮ 'ਤੇ ਵੀ ਕੱਸਿਆ ਜਾਵੇਗਾ ਸ਼ਿਕੰਜਾ
ਨਵੇਂ ਸੁਧਾਰਾਂ ਤਹਿਤ:
- ਸੋਸ਼ਲ ਮੀਡੀਆ ਅਧਿਕਾਰੀਆਂ ਨੂੰ ਪਲੇਟਫਾਰਮ 'ਤੇ ਪਾਈ ਜਾਣ ਵਾਲੀ ਸਮੱਗਰੀ ਲਈ ਕਾਨੂੰਨੀ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
- ਨਫ਼ਰਤ ਭਰੇ ਭਾਸ਼ਣ (Hate Speech), ਗਲਤ ਜਾਣਕਾਰੀ ਅਤੇ ਬੱਚਿਆਂ ਦੇ ਸ਼ੋਸ਼ਣ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।
- ਮੁਨਾਫ਼ੇ ਲਈ ਗਲਤ ਜਾਣਕਾਰੀ ਫੈਲਾਉਣ ਵਾਲੇ ਅਲਗੋਰਿਦਮ ਦੀ ਜਾਂਚ ਕੀਤੀ ਜਾਵੇਗੀ।
ਯੂਰਪੀ ਦੇਸ਼ਾਂ ਵਿੱਚ ਵਧ ਰਹੀ ਹੈ ਸਖ਼ਤੀ
ਸਿਰਫ਼ ਸਪੇਨ ਹੀ ਨਹੀਂ, ਸਗੋਂ ਹੋਰ ਯੂਰਪੀ ਦੇਸ਼ ਵੀ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਅੱਗੇ ਆ ਰਹੇ ਹਨ:
- ਡੈਨਮਾਰਕ: 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਰੋਕ ਲਗਾਉਣ ਦੀ ਤਿਆਰੀ।
- ਫਰਾਂਸ: ਇਸੇ ਤਰ੍ਹਾਂ ਦੀਆਂ ਪਾਬੰਦੀਆਂ 'ਤੇ ਕੰਮ ਕਰ ਰਿਹਾ ਹੈ।
- ਪੁਰਤਗਾਲ: 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਪਿਆਂ ਦੀ ਸਹਿਮਤੀ ਲਾਜ਼ਮੀ ਕਰਨ ਦਾ ਬਿੱਲ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਫ਼ੌਜੀਆਂ ਨੇ ਕੀਤਾ ਰੇਪ, ਇਰਾਨ 'ਚ ਔਰਤਾਂ ਨਾਲ ਅਜਿਹੀ ਦਰਿੰਦਗੀ ਕਿ ਸੁਣ ਕੰਬ ਜਾਵੇ ਰੂਹ
ਦੱਸ ਦੇਈਏ ਕਿ ਯੂਰਪੀ ਸੰਘ (EU) ਪਹਿਲਾਂ ਹੀ ਸੋਸ਼ਲ ਮੀਡੀਆ ਕੰਪਨੀਆਂ 'ਤੇ ਸਖ਼ਤ ਨਿਯਮ ਲਾਗੂ ਕਰ ਰਿਹਾ ਹੈ। ਹਾਲ ਹੀ ਵਿੱਚ ਨਿਯਮਾਂ ਦੀ ਉਲੰਘਣਾ ਕਰਨ 'ਤੇ 'X' (ਪਹਿਲਾ ਟਵਿੱਟਰ) ਨੂੰ 120 ਮਿਲੀਅਨ ਯੂਰੋ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
