ਦੱਖਣੀ ਕੋਰੀਆ ਦੀ ਸਾਬਕਾ ਪਹਿਲੀ ਮਹਿਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ 20 ਮਹੀਨੇ ਦੀ ਜੇਲ
Wednesday, Jan 28, 2026 - 11:10 PM (IST)
ਸਿਓਲ, (ਭਾਸ਼ਾ)– ਦੱਖਣੀ ਕੋਰੀਆ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਪਹਿਲੀ ਮਹਿਲਾ ਕਿਮ ਕਿਓਨ ਹੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 20 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ। ਇਹ ਸਜ਼ਾ ਅਜਿਹੇ ਸਮੇਂ ’ਚ ਸੁਣਾਈ ਗਈ ਹੈ ਜਦੋਂ ਅਦਾਲਤ ਅਗਲੇ 3 ਹਫ਼ਤਿਆਂ ਵਿਚ ਸਾਬਕਾ ਰਾਸ਼ਟਰਪਤੀ ਯੂਨ ਸੁਕ ਯੇਓਲ ਵੱਲੋਂ ਪਿਛਲੇ ਸਾਲ ਲਾਏ ਗਏ ਮਾਰਸ਼ਲ ਲਾਅ ਦੇ ਮਾਮਲੇ ਵਿਚ ਆਪਣਾ ਫੈਸਲਾ ਸੁਣਾਉਣ ਵਾਲੀ ਹੈ।
ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਨੇ ਕਿਮ ਨੂੰ ‘ਯੂਨੀਫਿਕੇਸ਼ਨ ਚਰਚ’ ਤੋਂ ਵਪਾਰਕ ਸਹੂਲਤਾਂ ਦੇ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ।
