ਅਮਰੀਕਾ ਤੋਂ ਵੱਡੀ ਖ਼ਬਰ: ਜਿਲ ਬਾਈਡੇਨ ਦੇ ਸਾਬਕਾ ਪਤੀ ''ਤੇ ਲੱਗਾ ਪਤਨੀ ਦੇ ਕਤਲ ਦਾ ਇਲਜ਼ਾਮ
Wednesday, Feb 04, 2026 - 04:15 PM (IST)
ਵਿਲਿੰਗਟਨ (ਏਜੰਸੀ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਅਤੇ ਸਾਬਕਾ ਫਸਟ ਲੇਡੀ ਜਿਲ ਬਾਈਡੇਨ ਦੇ ਸਾਬਕਾ ਪਤੀ ਵਿਲੀਅਮ ਸਟੀਵਨਸਨ (77) ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਵਿਲੀਅਮ 'ਤੇ ਆਪਣੀ ਪਤਨੀ ਦਾ ਕਤਲ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: '71 ਲੱਖ ਨਕਦ ਤੇ 21 ਤੋਲੇ ਸੋਨਾ...'; ਵਿਆਹ ਕਰਾਉਂਦੇ ਹੀ 'ਕਰੋੜਪਤੀ' ਬਣ ਗਿਆ Famous YouTuber
ਕੀ ਹੈ ਪੂਰਾ ਮਾਮਲਾ?
ਅਧਿਕਾਰੀਆਂ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ, ਇਹ ਘਟਨਾ ਦਸੰਬਰ ਦੇ ਅਖੀਰ ਵਿੱਚ ਡੇਲਾਵੇਅਰ ਸਥਿਤ ਸਟੀਵਨਸਨ ਦੇ ਘਰ ਵਿੱਚ ਵਾਪਰੀ। ਇਲਜ਼ਾਮ ਹੈ ਕਿ 28 ਦਸੰਬਰ ਦੀ ਰਾਤ ਨੂੰ ਇੱਕ ਘਰੇਲੂ ਵਿਵਾਦ ਦੌਰਾਨ ਵਿਲੀਅਮ ਨੇ ਆਪਣੀ 64 ਸਾਲਾ ਪਤਨੀ ਲਿੰਡਾ ਸਟੀਵਨਸਨ ਦਾ ਕਤਲ ਕਰ ਦਿੱਤਾ। ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਲਿੰਡਾ ਬੈਠਕ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ।
ਇਹ ਵੀ ਪੜ੍ਹੋ: 'ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ...!' ਨਵਜੋਤ ਸਿੱਧੂ ਨੇ ਸਟੇਜ ਤੋਂ ਆਖ 'ਤੀ ਵੱਡੀ ਗੱਲ
ਜਿਲ ਬਾਈਡੇਨ ਨਾਲ ਰਿਹਾ ਹੈ ਪੰਜ ਸਾਲ ਦਾ ਰਿਸ਼ਤਾ
ਦੱਸਿਆ ਜਾ ਰਿਹਾ ਹੈ ਕਿ ਵਿਲੀਅਮ ਸਟੀਵਨਸਨ ਅਤੇ ਜਿਲ ਬਾਈਡੇਨ ਦਾ ਵਿਆਹ 1970 ਤੋਂ 1975 ਤੱਕ ਚੱਲਿਆ ਸੀ। ਡੇਲਾਵੇਅਰ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਲੀਅਮ ਜਿਲ ਬਾਈਡੇਨ ਦਾ ਪਹਿਲਾ ਪਤੀ ਹੈ। ਇਸ ਮਾਮਲੇ 'ਤੇ ਜਦੋਂ ਜਿਲ ਬਾਈਡੇਨ ਦੇ ਦਫ਼ਤਰ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਸੁਰਾਂ ਦਾ ਸਫ਼ਰ ਹੋਇਆ ਖ਼ਤਮ! ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
5 ਲੱਖ ਡਾਲਰ ਦੀ ਜ਼ਮਾਨਤ, ਫਿਲਹਾਲ ਜੇਲ੍ਹ 'ਚ
ਕਤਲ ਦੇ ਇਲਜ਼ਾਮਾਂ ਵਿੱਚ ਗ੍ਰਿਫਤਾਰ ਕੀਤੇ ਗਏ ਵਿਲੀਅਮ ਸਟੀਵਨਸਨ 'ਤੇ ਅਦਾਲਤ ਨੇ 5 ਲੱਖ ਅਮਰੀਕੀ ਡਾਲਰ (ਲਗਭਗ 4 ਕਰੋੜ ਰੁਪਏ ਤੋਂ ਵੱਧ) ਦੀ ਜ਼ਮਾਨਤ ਰਾਸ਼ੀ ਤੈਅ ਕੀਤੀ ਸੀ। ਇਹ ਰਕਮ ਜਮ੍ਹਾ ਨਾ ਕਰਵਾ ਸਕਣ ਕਾਰਨ ਉਹ ਫਿਲਹਾਲ ਜੇਲ੍ਹ ਵਿੱਚ ਹੀ ਬੰਦ ਹੈ।
ਇਹ ਵੀ ਪੜ੍ਹੋ: 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੇਗੀ ਪਾਬੰਦੀ, ਹੁਣ ਇਸ ਦੇਸ਼ ਨੇ ਬਣਾਈ ਯੋਜਨਾ
ਸ਼ੋਕ ਸੰਦੇਸ਼ 'ਚੋਂ ਪਤੀ ਦਾ ਨਾਂ ਗਾਇਬ
ਮ੍ਰਿਤਕਾ ਲਿੰਡਾ ਸਟੀਵਨਸਨ ਦੇ ਪਰਿਵਾਰ ਵੱਲੋਂ ਜਾਰੀ ਕੀਤੇ ਗਏ ਸ਼ੋਕ ਸੰਦੇਸ਼ ਵਿੱਚ ਉਸ ਨੂੰ ਇੱਕ ਸਫਲ ਵਪਾਰੀ ਅਤੇ ਪਰਿਵਾਰ ਨੂੰ ਪਿਆਰ ਕਰਨ ਵਾਲੀ ਮਾਂ ਤੇ ਦਾਦੀ ਦੱਸਿਆ ਗਿਆ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਇਸ ਸੰਦੇਸ਼ ਵਿੱਚ ਉਸ ਦੇ ਪਤੀ ਵਿਲੀਅਮ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਵਿਲੀਅਮ ਤੋਂ ਵੱਖ ਹੋਣ ਤੋਂ ਬਾਅਦ ਜਿਲ ਬਾਈਡੇਨ ਨੇ 1977 ਵਿੱਚ ਜੋਅ ਬਾਈਡੇਨ ਨਾਲ ਵਿਆਹ ਕਰ ਲਿਆ ਸੀ, ਜੋ ਕਿ 2021 ਤੋਂ 2025 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਹਨ।
ਇਹ ਵੀ ਪੜ੍ਹੋ: ''ਜਿੰਨ ਨੇ ਚੁੱਕ ਲਿਆ ਮੇਰਾ ਮੁੰਡਾ..!'' ਪਿਓ ਨੇ ਪੁਲਸ ਕੋਲ ਕਰਾ'ਤੀ FIR
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
