ਦੇਸ਼ ''ਚ ਲਾਇਆ ਸੀ ਮਾਰਸ਼ਲ ਲਾਅ, ਬਗਾਵਤ ਲਈ ਸਾਬਕਾ ਪੀਐੱਮ ਹਾਨ ਨੂੰ ਮਿਲੀ 23 ਸਾਲ ਦੀ ਸਜ਼ਾ
Thursday, Jan 22, 2026 - 08:12 AM (IST)
ਸਿਓਲ (ਏ.ਪੀ.) : ਦੱਖਣੀ ਕੋਰੀਆ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਫੈਸਲਾ ਸੁਣਾਇਆ ਕਿ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਯੂਨ ਸੁਕ ਯੋਲ ਵੱਲੋਂ 2024 ’ਚ ਲਾਇਆ ਗਿਆ ਮਾਰਸ਼ਲ ਲਾਅ ਬਗਾਵਤ ਦਾ ਕੰਮ ਸੀ। ਅਦਾਲਤ ਨੇ ਇਸ ਮਾਮਲੇ ’ਚ ਭੂਮਿਕਾ ਲਈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਹਾਨ ਡਕ-ਸੂ ਨੂੰ 23 ਸਾਲ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ : 'Greenland 'ਤੇ ਕਬਜ਼ੇ ਲਈ ਨਹੀਂ ਵਰਤਾਂਗਾ ਫੌਜ', ਟਰੰਪ ਨੇ ਨਾਟੋ ਤੇ ਯੂਰਪ 'ਤੇ ਵਿੰਨ੍ਹਿਆ ਨਿਸ਼ਾਨਾ
ਸਾਬਕਾ ਪ੍ਰਧਾਨ ਮੰਤਰੀ ਹਾਨ ਡਕ-ਸੂ, ਯੂਨ ਸਰਕਾਰ ਦੇ ਪਹਿਲੇ ਅਧਿਕਾਰੀ ਬਣੇ ਹਨ, ਜਿਨ੍ਹਾਂ ਨੂੰ ਦਸੰਬਰ 2024 ਵਿਚ ਰਾਸ਼ਟਰਪਤੀ ਯੂਨ ਵੱਲੋਂ ਲਾਏ ਗਏ ਮਾਰਸ਼ਲ ਲਾਅ ਨਾਲ ਜੁੜੇ ਬਗਾਵਤ ਦੇ ਦੋਸ਼ਾਂ ’ਚ ਦੋਸ਼ੀ ਠਹਿਰਾਇਆ ਗਿਆ ਹੈ। ਇਸ ਫੈਸਲੇ ਨਾਲ ਰਾਸ਼ਟਰਪਤੀ ਯੂਨ ਅਤੇ ਉਨ੍ਹਾਂ ਦੇ ਹੋਰ ਸਹਿਯੋਗੀਆਂ ਵਿਰੁੱਧ ਆਉਣ ਵਾਲੇ ਫੈਸਲਿਆਂ ਦੀ ਦਿਸ਼ਾ ਤੈਅ ਹੋਣ ਦੀ ਉਮੀਦ ਹੈ। ਯੂਨ ਵੀ ਬਗਾਵਤ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
