ਬਹਾਦਰੀ ਜਾਂ ਬੇਵਕੂਫ਼ੀ ! ਨੌਜਵਾਨ ਨੇ ਬਿਨਾਂ ਰੱਸੀ 508 ਮੀਟਰ ਉੱਚੀ ਇਮਾਰਤ 'ਤੇ ਚੜ੍ਹ ਕੇ ਰਚਿਆ ਇਤਿਹਾਸ
Sunday, Jan 25, 2026 - 12:41 PM (IST)
ਤਾਈਪੇ (ਏਜੰਸੀ) : ਅਮਰੀਕਾ ਦੇ ਮਸ਼ਹੂਰ ਰੌਕ ਕਲਾਈਂਬਰ ਐਲੇਕਸ ਹੋਨੋਲਡ (Alex Honnold) ਨੇ ਐਤਵਾਰ ਨੂੰ ਉਹ ਕਰ ਵਿਖਾਇਆ, ਜਿਸ ਬਾਰੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। ਐਲੇਕਸ ਨੇ ਤਾਈਵਾਨ ਦੀ ਰਾਜਧਾਨੀ ਵਿੱਚ ਸਥਿਤ 508 ਮੀਟਰ (1,667 ਫੁੱਟ) ਉੱਚੇ ਆਈਕਾਨਿਕ ਇਮਾਰਤ 'ਤਾਈਪੇ 101' 'ਤੇ ਬਿਨਾਂ ਕਿਸੇ ਰੱਸੀ ਜਾਂ ਸੁਰੱਖਿਆ ਉਪਕਰਨ ਦੇ ਚੜ੍ਹ ਕੇ ਇਤਿਹਾਸ ਰਚ ਦਿੱਤਾ।
ਇਹ ਵੀ ਪੜ੍ਹੋ: ਇਕ ਵਾਰ ਫ਼ਿਰ ਗੋਲ਼ੀਆਂ ਦੀ ਆਵਾਜ਼ ਨਾਲ ਕੰਬ ਗਿਆ ਕੈਨੇਡਾ ! ਬਦਮਾਸ਼ਾਂ ਨੇ ਭੁੰਨ੍ਹ'ਤਾ ਪੰਜਾਬੀ ਨੌਜਵਾਨ

ਖਾਲੀ ਹੱਥਾਂ ਨਾਲ ਮੌਤ ਨੂੰ ਦਿੱਤੀ ਮਾਤ
ਜਦੋਂ ਐਲੇਕਸ ਨੇ ਆਪਣੀ ਚੜ੍ਹਾਈ ਸ਼ੁਰੂ ਕੀਤੀ, ਤਾਂ ਹੇਠਾਂ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ। ਲਾਲ ਰੰਗ ਦੀ ਟੀ-ਸ਼ਰਟ ਪਹਿਨੇ ਐਲੇਕਸ ਨੇ ਸਿਰਫ਼ ਆਪਣੇ ਖਾਲ੍ਹੀ ਹੱਥਾਂ ਅਤੇ ਇਮਾਰਤ ਦੇ ਲੋਹੇ ਦੇ ਬੀਮਾਂ ਦੇ ਸਹਾਰੇ ਉੱਪਰ ਵੱਲ ਵਧਣਾ ਸ਼ੁਰੂ ਕੀਤਾ। ਰੋਮਾਂਚ ਉਸ ਸਮੇਂ ਸਿਖਰ 'ਤੇ ਪਹੁੰਚ ਗਿਆ ਜਦੋਂ ਐਲੇਕਸ ਨੇ ਚੜ੍ਹਾਈ ਦੌਰਾਨ ਇੱਕ ਮੋੜ 'ਤੇ ਰੁਕ ਕੇ ਹੇਠਾਂ ਖੜ੍ਹੇ ਲੋਕਾਂ ਵੱਲ ਮੁੜ ਕੇ ਦੇਖਿਆ ਤਾਂ ਸਾਰਿਆਂ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਨਹੀਂ ਰੁਕ ਰਿਹਾ ਹਿੰਦੂਆਂ ਦਾ ਕਤਲੇਆਮ ! ਹੁਣ ਸੁੱਤੇ ਪਏ ਨੌਜਵਾਨ ਨੂੰ ਲਗਾ'ਤੀ ਅੱਗ
Netflix 'ਤੇ ਲਾਈਵ ਟੈਲੀਕਾਸਟ, ਮੀਂਹ ਕਾਰਨ ਹੋਈ ਦੇਰੀ
ਇਸ ਖ਼ਤਰਨਾਕ ਕਾਰਨਾਮੇ ਦਾ 'ਨੈੱਟਫਲਿਕਸ' (Netflix) 'ਤੇ ਲਾਈਵ ਪ੍ਰਸਾਰਣ ਕੀਤਾ ਗਿਆ। ਦੱਸ ਦੇਈਏ ਕਿ ਇਹ ਚੜ੍ਹਾਈ ਪਹਿਲਾਂ ਸ਼ਨੀਵਾਰ ਨੂੰ ਹੋਣੀ ਸੀ, ਪਰ ਖ਼ਰਾਬ ਮੌਸਮ ਅਤੇ ਮੀਂਹ ਕਾਰਨ ਇਸ ਨੂੰ 24 ਘੰਟਿਆਂ ਲਈ ਟਾਲ ਦਿੱਤਾ ਗਿਆ ਸੀ। ਐਤਵਾਰ ਨੂੰ ਮੌਸਮ ਸਾਫ਼ ਹੁੰਦਿਆਂ ਹੀ ਐਲੇਕਸ ਨੇ ਆਪਣਾ ਮਿਸ਼ਨ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ; ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 24k Gold

ਸਭ ਤੋਂ ਔਖਾ ਰਿਹਾ 'ਬਾਂਸ ਦੇ ਡੱਬਿਆਂ' ਵਾਲਾ ਹਿੱਸਾ
ਤਾਈਪੇ 101 ਦੀ ਬਣਤਰ ਬਹੁਤ ਗੁੰਝਲਦਾਰ ਹੈ। ਐਲੇਕਸ ਲਈ ਸਭ ਤੋਂ ਚੁਣੌਤੀਪੂਰਨ ਹਿੱਸਾ ਇਮਾਰਤ ਦੀਆਂ 64 ਮੰਜ਼ਿਲਾਂ ਵਾਲਾ ਵਿਚਕਾਰਲਾ ਹਿੱਸਾ ਸੀ, ਜਿਸ ਨੂੰ 'ਬਾਂਸ ਦੇ ਡੱਬੇ' (Bamboo Boxes) ਕਿਹਾ ਜਾਂਦਾ ਹੈ। ਇੱਥੇ ਚੜ੍ਹਾਈ ਬਹੁਤ ਸਿੱਧੀ ਅਤੇ ਖ਼ਤਰਨਾਕ ਸੀ। ਹਰ 8 ਮੰਜ਼ਿਲਾਂ ਤੋਂ ਬਾਅਦ ਆਉਣ ਵਾਲੀਆਂ ਬਾਲਕੋਨੀਆਂ 'ਤੇ ਉਸ ਨੇ ਕੁਝ ਪਲ ਆਰਾਮ ਕੀਤਾ ਅਤੇ ਫਿਰ ਮੰਜ਼ਿਲ ਵੱਲ ਵਧਿਆ।

ਬਿਨਾਂ ਰੱਸੀ ਚੜ੍ਹਨ ਵਾਲਾ ਬਣਿਆ ਪਹਿਲਾ ਸ਼ਖਸ
ਹਾਲਾਂਕਿ ਇਸ ਤੋਂ ਪਹਿਲਾਂ ਸਾਲ 2004 ਵਿੱਚ ਫਰਾਂਸ ਦੇ ਐਲਨ ਰਾਬਰਟ ਨੇ ਇਸ ਇਮਾਰਤ 'ਤੇ ਚੜ੍ਹਾਈ ਕੀਤੀ ਸੀ, ਪਰ ਐਲੇਕਸ ਹੋਨੋਲਡ ਦੁਨੀਆ ਦੇ ਪਹਿਲੇ ਅਜਿਹੇ ਵਿਅਕਤੀ ਬਣ ਗਏ ਹਨ, ਜਿਨ੍ਹਾਂ ਨੇ ਬਿਨਾਂ ਕਿਸੇ ਰੱਸੀ ਜਾਂ ਸੇਫਟੀ ਗੀਅਰ ਦੇ ਇਸ 101 ਮੰਜ਼ਿਲਾ ਇਮਾਰਤ ਨੂੰ ਫਤਿਹ ਕੀਤਾ ਹੈ।
ਇਹ ਵੀ ਪੜ੍ਹੋ: 'ਇਕ ਵੀ ਹਮਲੇ ਨੂੰ ਮੰਨਿਆ ਜਾਵੇਗਾ ਜੰਗ ਦਾ ਐਲਾਨ..!', ਅਮਰੀਕੀ ਕਾਰਵਾਈ ਮਗਰੋਂ ਈਰਾਨ ਨੇ ਦੇ'ਤੀ Warning
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
