ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਬਰਲੁਸਕੋਨੀ ICU ''ਚ ਦਾਖਲ

Wednesday, Apr 05, 2023 - 10:32 PM (IST)

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਬਰਲੁਸਕੋਨੀ ICU ''ਚ ਦਾਖਲ

ਰੋਮ (ਏਪੀ) : ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਨੂੰ ਇਨਫੈਕਸ਼ਨ ਨਾਲ ਜੁੜੀਆਂ ਪੁਰਾਣੀਆਂ ਸਮੱਸਿਆਵਾਂ ਕਾਰਨ ਬੁੱਧਵਾਰ ਨੂੰ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਉਹ ਹੋਸ਼ ਵਿੱਚ ਹਨ ਅਤੇ ਗੱਲ ਕਰਨ ਦੇ ਯੋਗ ਹਨ। ਇਹ ਜਾਣਕਾਰੀ ਇਟਲੀ ਦੇ ਵਿਦੇਸ਼ ਮੰਤਰੀ ਨੇ ਦਿੱਤੀ।

ਇਹ ਵੀ ਪੜ੍ਹੋ : ...ਹੁਣ PSEB ਵੱਲੋਂ ਇਸ ਤਰੀਕ ਨੂੰ ਐਲਾਨਿਆ ਜਾਵੇਗਾ 5ਵੀਂ ਜਮਾਤ ਦਾ ਨਤੀਜਾ

ਵਿਦੇਸ਼ ਮੰਤਰੀ ਅਤੇ ਬਰਲੁਸਕੋਨੀ ਦੀ ਫੋਰਜ਼ਾ ਇਟਾਲੀਆ ਪਾਰਟੀ ਦੇ ਨੇਤਾ ਐਂਟੋਨੀਓ ਤਾਜਾਨੀ ਨੇ ਕਿਹਾ ਕਿ ਇਟਲੀ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਬਰਲੁਸਕੋਨੀ (86) ਨੂੰ ਮਿਲਾਨ ਦੇ ਸੈਨ ਰਾਫੇਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਨਿਯਮਤ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ OTT ਪਲੇਟਫਾਰਮ ਨੂੰ ਲਗਾਈ ਫਿਟਕਾਰ, ਕਿਹਾ- ਕ੍ਰਿਏਟੀਵਿਟੀ ਦੇ ਨਾਂ 'ਤੇ ਅਸ਼ਲੀਲ ਕੰਟੈਂਟ ਪੇਸ਼ ਨਾ ਕਰੋ

ਬ੍ਰਸੇਲਜ਼ ਤੋਂ ਗੱਲ ਕਰਦਿਆਂ ਤਾਜਾਨੀ ਨੇ ਕਿਹਾ ਕਿ ਬਰਲੁਸਕੋਨੀ ਨੂੰ ਇਕ ਪੁਰਾਣੀ ਲਾਗ ਦੀਆਂ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਰਲੁਸਕੋਨੀ ਪਿਛਲੇ ਸਾਲਾਂ ਵਿੱਚ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। 2020 ਵਿੱਚ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News