ਯੂਨਾਨ ਦੇ ਸਾਬਕਾ ਰਾਸ਼ਟਰਪਤੀ ਕਾਰੋਲੋਸ ਪਾਪੌਲਿਆਸ ਦਾ 92 ਸਾਲ ਦੀ ਉਮਰ ''ਚ ਹੋਇਆ ਦਿਹਾਂਤ
Sunday, Dec 26, 2021 - 08:38 PM (IST)
ਏਥਨਜ਼-ਯੂਨਾਨ ਦੇ ਸਾਬਕਾ ਰਾਸ਼ਟਰਪਤੀ ਕਾਰੋਲੋਸ ਪਾਪੌਲਿਆਸ ਦਾ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਦੇਸ਼ ਦੀ ਸਰਕਾਰੀ ਸਮਾਚਾਰ ਏਜੰਸੀ ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਾਪੌਲਿਆਸ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਮਾਰੀਆ ਅਤੇ ਤਿੰਨ ਬਾਲਗ ਧੀਆਂ ਹਨ। ਲੰਬੇ ਸਮੇਂ ਤੱਕ ਸਮਾਜਵਾਦੀ ਸਾਂਸਦ ਅਤੇ ਮੰਤਰੀ ਰਹੇ ਪਾਪੌਲੀਆਸ, ਸੋਸ਼ਲਿਸਟ ਪਾਸੋਕ ਪਾਰਟੀ ਦੇ ਸੰਸਥਾਪਕ ਐਂਡ੍ਰੀਆਸ ਪਾਪੰਡ੍ਰੇਓ ਦੇ ਕਰੀਬੀ ਅਤੇ ਪਾਪੰਡ੍ਰੇਓ ਦੇ ਉੱਤਰਾਧਿਕਾਰੀ ਅਤੇ ਉਦਾਰਵਾਦੀ ਆਧੁਨਿਕਤਾਵਾਦੀ ਨੇਤਾ ਕੋਸਟਾਸ ਸਿਮਿਟਿਸ ਦੇ ਵਿਰੋਧੀ ਸਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਐਕਸ਼ਨ 'ਚ ਕੇਜਰੀਵਾਲ ਸਰਕਾਰ, ਦਿੱਲੀ 'ਚ ਕੱਲ ਤੋਂ ਲੱਗੇਗਾ ਨਾਈਟ ਕਰਫ਼ਿਊ
ਪਾਪੌਲਿਆਸ ਪਹਿਲੀ ਵਾਰ 2005 'ਚ ਰਾਸ਼ਟਰਪਤੀ ਚੁਣੇ ਗਏ ਸਨ ਅਤੇ ਉਨ੍ਹਾਂ ਨੂੰ 2010 'ਚ ਦੋਬਾਰਾ ਚੁਣਿਆ ਗਿਆ ਸੀ।ਪਾਪੌਲਿਆਸ ਕੋਲ ਨੀਤੀਗਤ ਫੈਸਲੇ ਲਈ ਬਹੁਤ ਘੱਟ ਅਧਿਕਾਰ ਸਨ ਪਰ ਉਹ ਉਨ੍ਹਾਂ ਸਰਕਾਰਾਂ ਦਾ ਤਖ਼ਤਾ ਪਲਟਣ ਦੇ ਪੱਖ 'ਚ ਨਹੀਂ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਅਹੁਦੇ ਦੀ ਸਹੁੰ ਦਿਵਾਈ ਸੀ।
ਇਹ ਵੀ ਪੜ੍ਹੋ : ਕ੍ਰਿਸਮਸ ਦੇ ਮੌਕੇ 'ਤੇ ਪੋਪ ਨੇ ਮਹਾਮਾਰੀ ਦੇ ਖਤਮ ਹੋਣ ਦੀ ਕੀਤੀ ਪ੍ਰਾਰਥਨਾ
ਇਨ੍ਹਾਂ ਸਰਕਾਰਾਂ 'ਚ ਰੂੜ੍ਹੀਵਾਦੀ, ਸਮਾਜਵਾਦੀ, ਰੂੜੀਵਾਦੀ-ਸਮਾਜਵਾਦੀ ਗਠਜੋੜ ਅਤੇ ਉਨ੍ਹਾਂ ਦੇ ਕਾਰਜਕਾਲ ਦੇ ਅੰਤਿਮ ਸਮੇਂ 'ਚ ਖੱਬੇਪੱਖੀ ਸਿਰੀਜ਼ਾ ਦੀ ਅਗਵਾਈ ਵਾਲੀ ਸਰਕਾਰ ਸ਼ਾਮਲ ਹੈ। ਉਨ੍ਹਾਂ ਦਾ 10 ਸਾਲ ਦਾ ਕਾਰਜਕਾਲ ਵਿਵਾਦ ਮੁਕਤ ਰਿਹਾ। ਕਾਰੋਲੋਸ ਪਾਪੌਲਿਆਸ ਦਾ ਜਨਮ ਚਾਰ ਜੂਨ, 1929 ਨੂੰ ਉੱਤਰ-ਪੱਛਮੀ ਯੂਨਾਨ ਦੇ ਇਯੋਨੀਨਾ ਸ਼ਹਿਰ ਨੇੜੇ ਪਿੰਡ 'ਚ ਹੋਇਆ ਸੀ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਬ੍ਰਿਟੇਨ ਦੇ ਕੁਝ ਹਿੱਸਿਆਂ 'ਚ ਸਖ਼ਤ ਪਾਬੰਦੀਆਂ ਲਾਗੂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।