ਜਰਮਨੀ ਦੇ ਸਾਬਕਾ ਮੰਤਰੀਆਂ ਨੇ ਰੂਸ ਵਿਰੁੱਧ ਜੰਗੀ ਅਪਰਾਧ ਦੀ ਸ਼ਿਕਾਇਤ ਕਰਵਾਈ ਦਰਜ

04/08/2022 2:14:19 AM

ਬਰਲਿਨ-ਯੂਕ੍ਰੇਨ 'ਚ ਸੰਘਰਸ਼ ਨੂੰ ਲੈ ਕੇ ਜਰਮਨੀ ਦੇ ਦੋ ਸਾਬਕਾ ਮੰਤਰੀਆਂ ਨੇ ਸੰਘੀ ਵਕੀਲਾਂ ਨਾਲ ਅਪਰਾਧਿਕ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਵੱਖ-ਵੱਖ ਰੂਸੀ ਅਧਿਕਾਰੀਆਂ ਵਿਰੁੱਧ ਯੁੱਧ ਅਪਰਾਧ ਦੀ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸਾਬਕਾ ਨਿਆਂ ਮੰਤਰੀ ਸੇਬਿਨ ਲੇਓਥੇਸਰ-ਸ਼੍ਰਾਰੇਨਬਰਗਰ ਅਤੇ ਸਾਬਕਾ ਗ੍ਰਹਿ ਮੰਤਰੀ ਗੇਰਹਾਰਟ ਬਾਮ ਨੇ ਵੀਰਵਾਰ ਨੂੰ ਕਿਹਾ ਕਿ ਉਹ ਯੂਕ੍ਰੇਨ 'ਚ ਅੱਤਿਆਚਾਰਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦਿਵਾਉਣ ਲਈ ਉਨ੍ਹਾਂ ਜਰਮਨ ਕਾਨੂੰਨਾਂ ਦੀ ਵਰਤੋਂ ਕਰਨਾ ਚਾਹੁੰਦੇ ਹਨ ਜਿਨ੍ਹਾਂ 'ਚ ਵਿਦੇਸ਼ 'ਚ ਕੀਤੇ ਗਏ ਗੰਭੀਰ ਅਪਰਾਧਾਂ ਦੇ ਮੁਕੱਦਮੇ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਫਰਾਂਸ ਨੇ ਬੁਚਾ ਸ਼ਹਿਰ ਦੀਆਂ ਤਸਵੀਰਾਂ 'ਤੇ ਟਵੀਟ ਨੂੰ ਲੈ ਕੇ ਰੂਸੀ ਰਾਜਦੂਤ ਨੂੰ ਕੀਤਾ ਤਲਬ

ਜਰਮਨੀ ਦੇ ਸਰਵ ਵਿਆਪਕ ਅਧਿਕਾਰ ਖੇਤਰ ਦੇ ਨਿਯਮ ਸਬੰਧੀ ਅਰਜ਼ੀ ਤਹਿਤ ਇਸ ਸਾਲ ਦੀ ਸ਼ੁਰੂਆਤ 'ਚ ਪਹਿਲੀ ਵਾਰ ਸੀਨੀਅਰ ਸੀਰੀਆਈ ਅਧਿਕਾਰੀ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ। ਦੋਵਾਂ ਸਾਬਕਾ ਮੰਤਰੀਆਂ ਵੱਲੋਂ 140 ਪੰਨਿਆਂ ਦੀ ਅਪਰਾਧਿਕ ਸ਼ਿਕਾਇਤ ਤਿਆਰ ਕਰਨ ਵਾਲੇ ਵਕੀਲ ਨਿਕੋਲਾਸ ਗੈਜ਼ੇਸ ਨੇ ਕਿਹਾ ਕਿ ਇਸ 'ਚ ਨਾ ਸਿਰਫ਼ ਰਾਸ਼ਟਰਪਤੀ ਪੁਤਿਨ ਦੀ ਅਗਵਾਈ ਅਤੇ ਉਨ੍ਹਾਂ ਦੀ ਸੁਰੱਖਿਆ ਕੌਂਸਲ ਦੇ 32 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਸਗੋਂ ਰੂਸੀ ਫੌਜ ਦੇ ਮੈਂਬਰਾਂ ਦੀ ਇਕ ਪੂਰੀ ਲੜੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕੀ ਸੈਨੇਟ ਨੇ ਰੂਸ ਨਾਲ ਵਪਾਰ ਮੁਅੱਤਲ ਕਰਨ ਲਈ ਪਾਸ ਕੀਤਾ ਬਿੱਲ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News