ਫਲੋਰਿਡਾ ਦੇ ਸਾਬਕਾ ਡਿਪਟੀ ਨੂੰ ਸੈਕਸ ਸ਼ੋਸ਼ਣ ਦੇ ਦੋਸ਼ ’ਚ 35 ਸਾਲ ਦੀ ਜੇਲ

Friday, Aug 27, 2021 - 12:45 PM (IST)

ਫਲੋਰਿਡਾ ਦੇ ਸਾਬਕਾ ਡਿਪਟੀ ਨੂੰ ਸੈਕਸ ਸ਼ੋਸ਼ਣ ਦੇ ਦੋਸ਼ ’ਚ 35 ਸਾਲ ਦੀ ਜੇਲ

ਜੈਕਸਨਵਿਲੇ- ਅਮਰੀਕਾ ਦੇ ਫਲੋਰਿਡਾ ਸੂਬੇ ਵਿਚ 15 ਸਾਲ ਦੀ ਕੁੜੀ ਦੇ ਸੈਕਸ ਸ਼ੋਸ਼ਣ ਦੇ ਦੋਸ਼ੀ ਸਾਬਕਾ ਡਿਪਟੀ ਟ੍ਰੈਵਿਸ ਰਯਾਨ ਪ੍ਰਿਟਚਾਰਡ (38) ਨੂੰ ਜੈਕਸਨਵਿਲੇ ਸੰਘੀ ਅਦਾਲਤ ਵਿਚ 35 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਪ੍ਰਿਟਚਾਰਡ ਨੇ ਦਸੰਬਰ 2019 ਵਿਚ ਇਕ ਆਨਲਾਈਨ ਚੈਟ ਐਪ ਰਾਹੀਂ ਕੁੜੀ ਨਾਲ ਗੱਲਬਾਤ ਕਰਨੀ ਸ਼ੁਰੂ ਕੀਤਾ ਸੀ। ਇਸ ਨਾਲ ਕਈ ਮਹੀਨਿਆਂ ਪਹਿਲਾਂ ਉਹ ਇਕ ਦੁਕਾਨ ’ਤੇ ਇਸ ਕੁੜੀ ਨੂੰ ਮਿਲਿਆ ਸੀ। ਦੋਨੋਂ ਨੇ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਸੈਕਸ ਸਬੰਧ ਬਣਾਉਣ ਲੱਗੇ।
ਕੁੜੀ ਦੀ ਮਾਂ ਨੇ ਅਪ੍ਰੈਲ 2020 ਵਿਚ ਪੁਲਸ ਨਾਲ ਸੰਪਰਕ ਕੀਤਾ। ਜਾਂਚਕਰਤਾਵਾਂ ਨੇ ਪ੍ਰਿਟਚਾਰਡ ਨੂੰ ਫੜਨ ਦੀ ਯੋਜਨਾ ਬਣਾਈ। 1 ਮਈ, 2020 ਨੂੰ ਪੁਲਸ ਕੁੜੀ ਦੇ ਘਰ ਰਾਤ ਨੂੰ ਜਾ ਲੁਕੀ। ਪ੍ਰਿਟਚਾਰਡ ਅਗਲੀ ਸਵੇਰ ਉਸਦੇ ਘਰ ਪਹੁੰਚਿਆ ਅਤੇ ਕੁਝ ਦੇਰ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
 


author

Aarti dhillon

Content Editor

Related News