'70 ਸਾਲਾਂ ਦੇ ਪਿਆਰ ਦਾ ਅੰਤ', ਜੋੜੇ ਨੇ ਅਪਣਾਇਆ ਇੱਛਾ ਮੌਤ ਦਾ ਰਾਹ, ਹੱਥਾਂ 'ਚ ਹੱਥ ਫੜ ਤੋੜਿਆ ਦਮ
Thursday, Feb 15, 2024 - 02:13 PM (IST)
ਐਮਸਟਰਡਮ- ਨੀਦਰਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਡ੍ਰਾਈਜ਼ ਵੈਨ ਐਗਟ ਅਤੇ ਉਨ੍ਹਾਂ ਦੀ ਪਤਨੀ ਯੂਜੀਨੀ ਨੇ 70 ਸਾਲ ਇੱਕਠੇ ਬਿਤਾਉਣ ਮਗਰੋਂ ਸਵੈ-ਇੱਛਤ ਮੌਤ ਨਾਲ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦੋਵਾਂ ਦੀ ਉਮਰ 93 ਸਾਲ ਸੀ। ਜੋੜੇ ਦਾ ਉਨ੍ਹਾਂ ਦੇ ਜੱਦੀ ਸ਼ਹਿਰ ਨਿਜਮੇਗੇਨ ਵਿੱਚ ਦਿਹਾਂਤ ਹੋਇਆ ਹੈ। ਦਿ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ, ਐਗਟ ਨੂੰ 2019 ਵਿੱਚ ਬ੍ਰੇਨ ਹੈਮਰੇਜ ਹੋਈ ਸੀ। ਇਸ ਤੋਂ ਬਾਅਦ ਉਹ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਦੋਵੇਂ ਪਤੀ-ਪਤਨੀ ਬਿਮਾਰ ਸਨ, ਦੋਵਾਂ ਦਾ ਚੱਲਣਾ-ਫਿਰਨਾ ਵੀ ਮੁਸ਼ਕਲ ਹੋ ਗਿਆ ਸੀ। ਦੋਵੇਂ ਇੱਕ-ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੇ ਸਨ। ਇਸੇ ਲਈ ਦੋਹਾਂ ਨੇ ਮਿਲ ਕੇ ਇੱਛਾ ਮੌਤ ਨੂੰ ਚੁਣਿਆ। ਡ੍ਰਾਈਜ਼ 1977 ਤੋਂ 1982 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਵੱਲੋਂ ਸਥਾਪਿਤ ਕੀਤੇ ਗਏ ਅਧਿਕਾਰ ਸਮੂਹ ਨੇ ਜੋੜੇ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 4 ਹਲਾਕ, 7 ਲਾਪਤਾ
ਮਰਦੇ ਸਮੇਂ ਵੀ ਡ੍ਰਾਈਜ਼ ਅਤੇ ਯੂਜੀਨ ਨੇ ਇੱਕ-ਦੂਜੇ ਦਾ ਹੱਥ ਫੜਿਆ ਹੋਇਆ ਸੀ। ਡ੍ਰਾਈਜ਼ ਆਪਣੀ ਪਤਨੀ ਯੂਜੀਨ ਨੂੰ ਬਹੁਤ ਪਿਆਰ ਕਰਦੇ ਸਨ। ਉਹ ਸਕੂਲ ਦੇ ਦਿਨਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਕੁਝ ਸਾਲ ਪਹਿਲਾਂ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਯੂਜੀਨ ਨੇ ਦੱਸਿਆ ਸੀ ਕਿ ਅੱਜ ਵੀ ਡ੍ਰਾਈਜ਼ ਉਸ ਨੂੰ ਪਿਆਰ ਨਾਲ 'ਮਾਏ ਗਰਲ' ਕਹਿ ਕੇ ਬੁਲਾਉਂਦੇ ਹਨ। ਨੀਦਰਲੈਂਡ ਵਿੱਚ ਇੱਕ ਕਾਨੂੰਨੀ ਅਧਿਕਾਰ ਸੰਗਠਨ ਦੇ ਅਨੁਸਾਰ, ਡ੍ਰਾਈਸ ਵੈਨ ਐਗਟ ਅਤੇ ਯੂਜੀਨ ਨੂੰ ਐਕਟਿਵ ਯੂਥੇਨੇਸੀਆ ਦਾ ਟੀਕਾ ਲਗਾ ਕੇ ਇੱਛਾ ਮੌਤ ਦਿੱਤੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਇਕ-ਦੂਜੇ ਦੇ ਬਿਲਕੁਲ ਨੇੜੇ ਹੀ ਦਫ਼ਨਾਇਆ ਗਿਆ।
ਇੱਛਾ ਮੌਤ ਦੇ ਨਿਯਮ ਕੀ ਹਨ?
ਨੀਦਰਲੈਂਡ ਵਿੱਚ 2000 ਵਿੱਚ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ। ਇਸ ਤਹਿਤ ਉਹ ਸ਼ਖ਼ਸ ਇਸ ਦੀ ਮੰਗ ਕਰ ਸਕਦਾ ਹੈ, ਜਿਸ ਨੂੰ ਕੋਈ ਲਾਇਲਾਜ ਬੀਮਾਰੀ ਹੋਵੇ ਜਾਂ ਉਸ ਦੀ ਸਿਹਤ 'ਚ ਸੁਧਾਰ ਦੀ ਕੋਈ ਉਮੀਦ ਨਾ ਬਚੀ ਹੋਵੇ। ਇਸ ਜੋੜੇ ਨੇ 68 ਸਾਲ ਇਕੱਠੇ ਰਹਿਣ ਤੋਂ ਬਾਅਦ ਇਸ ਤਰ੍ਹਾਂ ਮੌਤ ਨੂੰ ਗਲੇ ਲਗਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਆਪਣੀ ਮੌਤ ਦਾ ਦਿਨ ਅਤੇ ਸਮਾਂ ਆਪ ਹੀ ਚੁਣਿਆ। ਉਦੋਂ ਡਾਕਟਰਾਂ ਦਾ ਪੈਨਲ ਵੀ ਮੌਜੂਦ ਸੀ।
ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਭਾਰਤੀ ਅਮਰੀਕੀ ਜੋੜੇ ਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।