ਚਿਲੀ ਦੇ ਸਾਬਕਾ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਦੀ ਹਵਾਈ ਹਾਦਸੇ ''ਚ ਮੌਤ
Wednesday, Feb 07, 2024 - 11:19 AM (IST)
ਵਿਨਾ ਡੇਲ ਮੋਰ/ਚਿੱਲੀ (ਭਾਸ਼ਾ) : ਚਿਲੀ ਦੇ ਸਾਬਕਾ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਦੀ ਮੰਗਲਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਉਹ 74 ਸਾਲਾਂ ਦੇ ਸਨ ਅਤੇ 2 ਵਾਰ ਰਾਸ਼ਟਰਪਤੀ ਰਹਿ ਚੁੱਕੇ ਸਨ। ਚਿਲੀ ਦੀ ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਸਾਬਕਾ ਰਾਸ਼ਟਰਪਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਹੈਲੀਕਾਪਟਰ ਹਾਦਸੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਇਟਲੀ ਦੀ ਪਹਿਲੀ ਪੰਜਾਬਣ ਰਾਜਦੀਪ ਕੌਰ ਪ੍ਰਵਾਸੀ ਔਰਤਾਂ ਲਈ ਬਣੀ ਮਿਸਾਲ, ਤੇਲ ਟੈਂਕਰ ਦੀ ਕਰ ਰਹੀ ਡਰਾਈਵਰੀ
ਪਿਨੇਰਾ ਨੇ 2010 ਤੋਂ 2014 ਅਤੇ ਫਿਰ 2018 ਤੋਂ 2022 ਤੱਕ ਦੇਸ਼ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਵਿਡ-19 ਮਹਾਮਾਰੀ ਤੋਂ ਇਲਾਵਾ ਭੂਚਾਲ ਅਤੇ ਸੁਨਾਮੀ ਵਰਗੀਆਂ ਚੁਣੌਤੀਆਂ ਸਾਹਮਣੇ ਆਈਆਂ। ਉਨ੍ਹਾਂ ਨੂੰ ਕੋਵਿਡ -19 ਮਹਾਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਦੇਸ਼ ਵਿੱਚ ਤੇਜ਼ੀ ਨਾਲ ਟੀਕਾਕਰਨ ਮੁਹਿੰਮ ਚਲਾਉਣ ਦਾ ਸਿਹਰਾ ਜਾਂਦਾ ਹੈ। ਅਕਤੂਬਰ 2019 ਵਿੱਚ ਸਿੱਖਿਆ, ਸਿਹਤ ਅਤੇ ਪੈਨਸ਼ਨ ਪ੍ਰਣਾਲੀਆਂ ਵਿਰੁੱਧ ਦੇਸ਼ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਉਸ ਦੌਰਾਨ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਬਲ ਦੀ ਵਰਤੋਂ ਨਾਲ ਪਿਨੇਰਾ ਦਾ ਅਕਸ ਖ਼ਰਾਬ ਹੋਇਆ ਸੀ।
ਇਹ ਵੀ ਪੜ੍ਹੋ: ਹਿੰਦੂ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਦੇ ਲਈ ਆਬੂਧਾਬੀ ਪਹੁੰਚੇ ਸਵਾਮੀ ਮਹਾਰਾਜ, PM ਮੋਦੀ ਕਰਨਗੇ ਉਦਘਾਟਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8