ਆਸਟਰੇਲੀਆਈ ਸਾਬਕਾ ਪੀ.ਐਮ. ਟੋਨੀ ਦੀ ਜੰਗਲੀ ਅੱਗ ਬੁਝਾਉਂਦਿਆਂ ਦੀ ਤਸਵੀਰ ਵਾਇਰਲ

Sunday, Dec 22, 2019 - 01:55 AM (IST)

ਆਸਟਰੇਲੀਆਈ ਸਾਬਕਾ ਪੀ.ਐਮ. ਟੋਨੀ ਦੀ ਜੰਗਲੀ ਅੱਗ ਬੁਝਾਉਂਦਿਆਂ ਦੀ ਤਸਵੀਰ ਵਾਇਰਲ

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਫਾਇਰ ਬ੍ਰਿਗੇਡ ਦੀ ਯੂਨੀਫਾਰਮ ਵਿਚ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਉਹ ਸ਼ੁੱਕਰਵਾਰ ਨੂੰ ਦੱਖਣੀ ਸਿਡਨੀ ਦੇ ਜੰਗਲਾਂ ਵਿਚ ਲੱਗੀ ਅੱਗ ਬੁਝਾਉਣ ਗਏ ਸਨ। ਟੋਨੀ ਐਬੋਟ 10 ਸਾਲ ਤੋਂ ਜ਼ਿਆਦਾ ਸਮੇਂ ਤੱਕ ਪੇਂਡੂ ਫਾਇਰ ਬ੍ਰਿਗੇਡ ਸੇਵਾ ਦੇ ਖੁਦ ਦੀ ਇੱਛਾ ਨਾਲ ਬਣੇ ਵਲੰਟੀਅਰ ਰਹੇ ਸਨ। ਪੀਲੇ ਰੰਗ ਦੀ ਡਰੈੱਸ ਵਿਚ ਉਨ੍ਹਾਂ ਦੀ ਤਸਵੀਰ ਬਾਰਗੋ ਬੀ.ਪੀ. ਸਰਵਿਸ ਸਟੇਸ਼ਨ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਥੇ ਉਹ ਅੱਗ ਬੁਝਾਉਣ ਵਿਚ ਫਾਇਰ ਬ੍ਰਿਗੇਡ ਦੀ ਮਦਦ ਕਰ ਰਹੇ ਸਨ। ਐਬੋਟ ਦੀ ਤਸਵੀਰ 'ਤੇ ਲੋਕਾਂ ਨੇ ਕਿਹਾ ਕਿ ਬਾਕੀ ਨੇਤਾ ਕਿਥੇ ਗਏ?
62 ਸਾਲ ਦੇ ਸਾਬਕਾ ਪ੍ਰਧਾਨ ਮੰਤਰੀ ਜਦੋਂ ਅੱਗ ਬੁਝਾਉਣ ਵਿਚ ਸਾਥੀਆਂ ਦੀ ਮਦਦ ਕਰ ਰਹੇ ਸਨ। ਉਦੋਂ ਕੁਝ ਹਮਾਇਤੀਆਂ ਨੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ। ਇਹੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਟੋਨੀ ਐਬੋਟ ਆਸਟਰੇਲੀਆ ਦੇ 2013 ਤੋਂ ਲੈ ਕੇ 2015 ਤੱਕ ਦੋ ਸਾਲ ਲਈ ਪ੍ਰਧਾਨ ਮੰਤਰੀ ਰਹੇ।

PunjabKesari
ਇਕ ਯੂਜ਼ਰਸ ਨੇ ਕਿਹਾ ਕਿ ਮੈਂ ਟੋਨੀ ਐਬੋਟ ਦਾ ਹਮਾਇਤੀ ਨਹੀਂ ਹਾਂ ਪਰ ਅਜਿਹੇ ਸਮੇਂ ਵਿਚ ਜਦੋਂ ਦੇਸ਼ ਵਿਚ ਅੱਗ ਲੱਗੀ ਹੈ ਉਦੋਂ ਸਾਬਕਾ ਨੇਤਾ ਪਿੰਡਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਦੇ ਨਾਲ ਸਭ ਤੋਂ ਅੱਗੇ ਮੋਰਚਾ ਸੰਭਾਲ ਰਹੇ ਹਨ ਅਤੇ ਉਹ ਆਪਣੇ ਵਲੋਂ ਜੋ ਵੀ ਚੰਗਾ ਹੋ ਸਕਦਾ ਹੈ, ਕਰ ਰਹੇ ਹਨ। ਇਕ ਹੋਰ ਨੇ ਕੁਮੈਂਟ ਕੀਤਾ। ਮੈਂ ਵੀ ਕਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦਾ ਹਮਾਇਤੀ ਨਹੀਂ ਰਿਹਾ, ਪਰ ਉਨ੍ਹਾਂ ਦੇ ਇਸ ਕਦਮ ਨਾਲ ਇਹ ਸੋਚਣ ਨੂੰ ਮਜਬੂਰ ਹੋਇਆ ਹਾਂ ਕਿ ਬਾਕੀ ਨੇਤਾ ਕਿੱਥੇ ਹਨ ਅਤੇ ਕੀ ਕਰ ਰਹੇ ਹਨ। ਉਨ੍ਹਾਂ ਨੂੰ ਅੱਗੇ ਆ  ਕੇ ਅੱਗ ਬੁਝਾਉਣ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।
ਅੱਗ ਕਾਰਨ ਹੁਣ ਤੱਕ ਕਾਫੀ ਨੁਕਸਾਨ ਹੋ ਚੁਕਿਐ
ਆਸਟਰੇਲੀਆ ਵਿਚ ਜੰਗਲ ਦੀ ਅੱਗ ਕਾਰਨ ਇਸ ਸੀਜ਼ਨ ਵਿਚ ਦੂਜੀ ਵਾਰ ਐਮਰਜੈਂਸੀ ਲਗਾਈ ਗਈ ਹੈ। ਇਸ ਹਫਤੇ ਝਾੜੀਆਂ ਵਿਚ ਲੱਗੀ ਅੱਗ ਨੇ ਦੋ ਪਾਸਿਓਂ ਸਿਡਨੀ ਨੂੰ ਘੇਰਾ ਪਾਇਆ ਹੋਇਆ ਹੈ। ਲੱਖਾਂ ਲੋਕ ਜ਼ਹਿਰੀਲੇ ਧੂੰਏਂ ਦੀ ਲਪੇਟ ਵਿਚ ਸਨ। ਸ਼ਹਿਰ ਤਕਰੀਬਨ 100 ਥਾਵਾਂ 'ਤੇ ਅੱਗ ਫੈਲ ਚੁੱਕੀ ਹੈ। ਇਸ ਕਾਰਨ ਇਲਾਕੇ ਵਿਚ ਤਾਪਮਾਨ 45 ਡਿਗਰੀ ਤੋਂ ਪਾਰ ਪੁੱਜ ਚੁੱਕਾ ਹੈ। ਪ੍ਰਸ਼ਾਸਨ ਨੇ ਨਿਊ ਸਾਊਥ ਵੇਲਸ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਆਖ ਦਿੱਤਾ ਹੈ। ਉਥੇ ਹੀ ਤਟੀ ਸ਼ਹਿਰ ਸੋਹਨ ਹੈਵਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹੁਣ ਤੱਕ 30 ਲੱਖ ਏਕੜ ਵਿਚ ਫੈਲੀ ਅੱਗ ਤੋਂ ਤਕਰੀਬਨ 700 ਘਰ ਤਬਾਹ ਹੋ ਗਏ ਹਨ। ਅੱਗ ਬੁਝਾਉਣ ਲਈ 1700 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਮੁਲਾਜ਼ਮ ਲੱਗੇ ਹਨ ਅਤੇ ਹਜ਼ਾਰਾਂ ਖੁਦ ਦੀ ਇੱਛਾ ਨਾਲ ਸਵੈ ਸੇਵਕ ਇਨ੍ਹਾਂ ਦੀ ਮਦਦ ਕਰ ਰਹੇ ਹਨ।


author

Sunny Mehra

Content Editor

Related News