ਯੂਰਪ ''ਚ ਯੂਰਪੀ ਪੰਜਾਬੀ ਸਾਹਿਤ ਅਕਾਦਮੀ (EPLA) ਦਾ ਗਠਨ

Thursday, Jul 03, 2025 - 06:42 PM (IST)

ਯੂਰਪ ''ਚ ਯੂਰਪੀ ਪੰਜਾਬੀ ਸਾਹਿਤ ਅਕਾਦਮੀ (EPLA) ਦਾ ਗਠਨ

ਰੋਮ (ਇਟਲੀ) ਟੇਕਚੰਦ ਜਗਤਪੁਰ- ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯੂਰਪ ਵਿਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਸੰਦਰਭ ਵਿੱਚ ਯੂਰਪੀ ਪੰਜਾਬੀ ਕਾਨਫ਼ਰੰਸਾਂ ਤੇ ਸਾਂਝੀਆਂ ਇਕੱਤਰਤਾਵਾਂ ਵੀ ਕੀਤੀਆਂ ਗਈਆਂ। ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਯੂਰਪੀ ਮੁਲਕਾਂ ਵਿੱਚ ਪੰਜਾਬੀ ਸਾਹਿਤ ਅਤੇ ਬੋਲੀ ਲਈ ਸਾਂਝਾ ਮੰਚ ਉਸਾਰ ਕੇ ਇਸ ਖਿੱਤੇ ਵਿੱਚ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਬੇਹਤਰੀ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕੀਤਾ ਗਿਆ ਹੈ। ਇਸ ਸੰਗਠਨ ਨੂੰ ਯੂਰਪੀ ਪੰਜਾਬੀ ਲਿਟਰੇਰੀ ਅਕਾਡਮੀ (EPLA ਐਪਲਾ) ਦਾ ਨਾਮ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਦੁਬਈ ਦਾ GOLDEN VISA ਲੈਣਾ ਹੋਇਆ ਹੋਰ ਸੌਖਾ, ਪਰਿਵਾਰ ਸਣੇ ਸੈਟਲ ਹੋ ਸਕੋਗੇ UAE

ਜ਼ਿਕਰਯੋਗ ਹੈ ਇਸਦੇ ਸਬੰਧ ਵਿੱਚ ਸਰਗਰਮ ਯੂਰਪੀ ਪੰਜਾਬੀ ਲੇਖਕਾਂ ਵਲੋਂ ਇਟਲੀ, ਜਰਮਨ ਅਤੇ ਬਰਤਾਨੀਆ ਵਿੱਚ ਕਾਫੀ ਸਮੇਂ ਤੋਂ ਸਾਂਝੀਆਂ ਇੱਕਤਰਤਾਵਾਂ ਕੀਤੀਆਂ ਗਈਆਂ ਤੇ ਫ਼ੈਸਲਾ ਲਿਆ ਗਿਆ। ਸਰਬ ਸੰਮਤੀ ਨਾਲ ਹੋਏ ਇਸ ਸਾਹਿਤਿਕ ਅਕਾਦਮੀ ਦੇ ਗਠਨ ਵਿੱਚ ਬਲਵਿੰਦਰ ਸਿੰਘ ਚਾਹਲ ਯੂ ਕੇ ਨੂੰ ਪ੍ਰਧਾਨ, ਮੀਤ ਪ੍ਰਧਾਨ ਵਜੋਂ ਗੁਰਪ੍ਰੀਤ ਕੌਰ ਗਾਇਦੂ ਗ੍ਰੀਸ ਅਤੇ ਰੂਪ ਦਵਿੰਦਰ ਕੌਰ ਯੂਕੇ, ਦਲਜਿੰਦਰ ਸਿੰਘ ਰਹਿਲ ਇਟਲੀ ਜਰਨਲ ਸਕੱਤਰ, ਅਮਜਦ ਆਰਫੀ ਜਰਮਨ ਖਜ਼ਾਨਾ ਮੰਤਰੀ ਅਤੇ ਪ੍ਰੋ ਜਸਪਾਲ ਸਿੰਘ ਨੂੰ ਮੁੱਖ ਸਲਾਹਕਾਰ ਦੀਆਂ ਸੇਵਾਵਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਜਲਦੀ ਹੀ ਇਸ ਸੰਗਠਨ ਵੱਲੋਂ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਚਿੰਤਕਾਂ, ਬੁੱਧੀਜੀਵੀਆਂ ਅਤੇ ਸਾਹਿਤ ਸਭਾਵਾਂ ਤੇ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਕੇ ਯੂਰਪ ਵਿੱਚ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਦੀ ਬੇਹਤਰੀ ਲਈ ਕਾਰਜ ਅਰੰਭੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News