ਹਾਫਿਜ਼ ਸਈਦ ਨੂੰ ਮਾਰਨਾ ਚਾਹੁੰਦੇ ਹਨ ਵਿਦੇਸ਼ੀ ਜਾਸੂਸ : ਪਾਕਿਸਤਾਨੀ ਅਧਿਕਾਰੀ

Saturday, Nov 11, 2017 - 07:48 PM (IST)

ਲਾਹੌਰ—ਪਾਕਿਸਤਾਨੀ ਅਧਿਕਾਰੀਆਂ ਦੀ ਮੰਨੀਏ ਤਾਂ ਮੁੰਬਈ ਹਮਲੇ ਦੇ ਮਾਸਟਰਮਾਇੰਡ ਅੱਤਵਾਦੀ ਹਾਫਿਜ਼ ਸਈਦ ਦੀ ਜਾਨ ਖਤਰੇ 'ਚ ਹੈ। ਅਧਿਕਾਰੀਆਂ ਨੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਹਾਫਿਜ਼ ਸਈਦ ਦੀ ਸੁਰੱਖਿਆ ਲਈ ਸਖਤ ਕਦਮ ਚੁੱਕਣ ਲਈ ਕਿਹਾ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਵਿਦੇਸ਼ੀ ਖੁਫੀਆਂ ਏਜੰਸੀ ਨੇ ਉਸ ਦੇ ਕਤਲ ਦੀ ਯੋਜਨਾ ਬਣਾਈ ਹੈ। 
ਰਾਸ਼ਟਰੀ ਅੱਤਵਾਦ ਵਿਰੋਧੀ ਅਥਾਰਟੀ ਨੇ ਪੱਤਰ 'ਚ ਕਿਹਾ ਕਿ ਇਕ ਵਿਦੇਸ਼ੀ ਖੁਫੀਆ ਏਜੰਸੀ ਨੇ ਸਈਦ ਦੇ ਕਤਲ ਲਈ ਇਕ ਸੰਗਠਨ ਦੇ 2 ਮੈਂਬਰਾਂ ਨੂੰ 8 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ 'ਚ ਪੰਜਾਬ ਦੇ ਗ੍ਰਹਿ ਵਿਭਾਗ ਤੋਂ ਕਿਹਾ ਗਿਆ ਹੈ ਕਿ ਉਹ ਜਮਾਤ-ਉਦ-ਦਾਵਾ ਪ੍ਰਮੁੱਖ ਹਾਫਿਜ਼ ਸਇਦ ਦੀ ਪੁਖਤਾ ਸੁਰੱਖਿਆ ਯਕੀਨੀ ਕਰਨ। 
ਸਈਦ ਅੱਤਵਾਦ ਵਿਰੋਧੀ ਕਾਨੂੰਨ, 1997 ਦੇ ਤਹਿਤ 30 ਜਨਵਰੀ ਤੋਂ ਲਾਹੌਰ 'ਚ ਘਰ 'ਚ ਨਜ਼ਰਬੰਦ ਹੈ। ਗ੍ਰਹਿ ਵਿਭਾਗ ਨੇ ਪਿਛਲੇ ਮਹੀਨੇ ਉਸ ਦੀ ਨਜ਼ਰਬੰਦੀ ਜਨ ਸੁਰੱਖਿਆ ਕਾਨੂੰਨ ਦੇ ਤਹਿਤ ਹੋਰ 30 ਦਿਨ (26 ਨਵੰਬਰ) ਲਈ ਵਧਾ ਦਿੱਤੀ ਸੀ। ਵਿਭਾਗ ਦੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ, ਅਜਿਹਾ ਸ਼ੱਕ ਹੈ ਕਿ ਸਈਦ ਰਿਹਾਅ ਹੋਣ 'ਤੇ ਕਾਨੂੰਨ ਅਤੇ ਵਿਵਸਥਾ ਲਈ ਖਤਰਾ ਬਣ ਸਕਦਾ ਹੈ।
ਜੂਨ 2014 'ਚ ਅਮਰੀਕਾ ਜਮਾਤ ਉਦ ਦਾਵਾ ਨੂੰ ਇਕ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ ਸੀ। ਅਮਰੀਕਾ ਨੇ ਅੱਤਵਾਦੀ ਗਤੀਵਿਧੀਆਂ 'ਚ ਭੂਮੀਕਾ ਲਈ ਜਮਾਤ ਉਦ ਦਾਵਾ ਪ੍ਰਮੁੱਖ ਸਈਦ 'ਤੇ ਇਕ ਕਰੋੜ ਡਾਲਰ ਦਾ ਇਨਾਮ ਐਲਾਨਿਆਂ ਹੈ।


Related News