ਵਿਦੇਸ਼ ਮੰਤਰੀ ਜੈਸ਼ੰਕਰ ਨੇਪਾਲ 'ਚ; ਬਿਜਲੀ ਵਪਾਰ, ਨਵਿਆਉਣਯੋਗ ਊਰਜਾ, ਸੈਟੇਲਾਈਟ ਬਾਰੇ ਕੀਤੇ 4 ਸਮਝੌਤੇ
Friday, Jan 05, 2024 - 10:23 AM (IST)
ਕਾਠਮੰਡੂ (ਏਜੰਸੀ): ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਐਨ.ਪੀ. ਸਾਊਦ ਨੇ ਵੀਰਵਾਰ ਨੂੰ ਵਿਆਪਕ ਅਤੇ ਸਾਰਥਕ ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ 4 ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਇਨ੍ਹਾਂ ’ਚ ਉੱਚ ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨ, ਲੰਬੇ ਸਮੇਂ ਲਈ ਬਿਜਲੀ ਵਪਾਰ, ਨਵਿਆਉਣਯੋਗ ਊਰਜਾ ਵਿਕਾਸ ਵਿਚ ਸਹਿਯੋਗ, ਮੁਨਾਲ ਸੈਟੇਲਾਈਟ ਅਤੇ ਜਾਜਰਕੋਟ ਭੂਚਾਲ ਤੋਂ ਬਾਅਦ ਰਾਹਤ ਸਪਲਾਈ ਦੀ 5ਵੀਂ ਕਿਸ਼ਤ ਸੌਂਪਣ ਬਾਰੇ ਸਮਝੌਤੇ ਸ਼ਾਮਲ ਹਨ।
ਜੈਸ਼ੰਕਰ ਵੀਰਵਾਰ ਨੂੰ ਦੋ ਦਿਨਾਂ ਦੌਰੇ ’ਤੇ ਇੱਥੇ ਪਹੁੰਚੇ ਸਨ। ਸਾਲ 2024 ’ਚ ਜੈਸ਼ੰਕਰ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਉਨ੍ਹਾਂ ਨੇ ਸਾਊਦ ਨਾਲ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ 7ਵੀਂ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਵਿਚ ਕਿਹਾ ਕਿ ਦੋਵਾਂ ਨੇਤਾਵਾਂ ਨੇ ਸਾਂਝੇ ਤੌਰ ’ਤੇ ਤਿੰਨ ਸਰਹੱਦ ਪਾਰ ਟਰਾਂਸਮਿਸ਼ਨ ਲਾਈਨਾਂ ਦਾ ਉਦਘਾਟਨ ਵੀ ਕੀਤਾ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧ, ਸੰਪਰਕ, ਵਪਾਰ ਅਤੇ ਆਵਾਜਾਈ, ਬਿਜਲੀ ਅਤੇ ਜਲ ਸਰੋਤ, ਸਿੱਖਿਆ, ਸੱਭਿਆਚਾਰ ਅਤੇ ਸਿਆਸੀ ਮਾਮਲਿਆਂ ’ਤੇ ਵੀ ਚਰਚਾ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਬਾਅਦ ਹੁਣ ਅਮਰੀਕਾ 'ਚ ਹਿੰਦੂ ਮੰਦਰਾਂ ਨਾਲ ਛੇੜਛਾੜ, ਖਾਲਿਸਤਾਨੀ ਸਮਰਥਕਾਂ ਨੇ ਲਿਖੇ ਭਾਰਤ ਵਿਰੋਧੀ ਨਾਅਰੇ
ਇਸ ਤੋਂ ਪਹਿਲਾਂ ਜੈਸ਼ੰਕਰ ਨੇ ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਅਤੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਪ੍ਰਚੰਡ ਦੀ ਭਾਰਤ ਫੇਰੀ ਦੌਰਾਨ ਬਿਜਲੀ ਦੇ ਨਿਰਯਾਤ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਸੀ। ਪ੍ਰਚੰਡ ਪਿਛਲੇ ਸਾਲ 31 ਮਈ ਤੋਂ 3 ਜੂਨ ਤੱਕ ਭਾਰਤ ਦੌਰੇ ’ਤੇ ਸਨ। ਉਸ ਸਮੇਂ ਦੋਵਾਂ ਧਿਰਾਂ ਨੇ ਕਈ ਵੱਡੇ ਸਮਝੌਤਿਆਂ ’ਤੇ ਦਸਤਖਤ ਕੀਤੇ ਸਨ, ਜਿਨ੍ਹਾਂ ’ਚ ਗੁਆਂਢੀ ਦੇਸ਼ ਤੋਂ ਭਾਰਤ ਦੀ ਬਿਜਲੀ ਦਰਾਮਦ ਮੌਜੂਦਾ 450 ਮੈਗਾਵਾਟ ਤੋਂ ਅਗਲੇ 10 ਸਾਲਾਂ 'ਚ 10,000 ਮੈਗਾਵਾਟ ਤੱਕ ਵਧਾਉਣ ਦਾ ਸਮਝੌਤਾ ਵੀ ਸ਼ਾਮਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।