ਪਾਕਿਸਤਾਨ ਲਈ ਵਿਦੇਸ਼ੀ ਜਹਾਜ਼ਰਾਣੀ ਕੰਪਨੀਆਂ ਬੰਦ ਕਰ ਸਕਦੀਆਂ ਹਨ ਆਪਣੀਆਂ ਸੇਵਾਵਾਂ

Sunday, Jan 22, 2023 - 09:52 AM (IST)

ਇਸਲਾਮਾਬਾਦ- ਜਹਾਜ਼ਰਾਣੀ ਏਜੰਟਾਂ ਨੇ ਨਕਦੀ ਦੀ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਜਹਾਜ਼ਰਾਣੀ ਕੰਪਨੀਆਂ ਉਸ ਲਈ ਆਪਣੀਆਂ ਸੇਵਾਵਾਂ ਬੰਦ ਕਰਨ ’ਤੇ ਵਿਚਾਰ ਕਰ ਰਹੀਆਂ ਹਨ। ਅਜਿਹੀ ਸਥਿਤੀ ’ਚ ਦੇਸ਼ ਦੀ ਸਾਰੀ ਬਰਾਮਦ ਠੱਪ ਹੋ ਸਕਦੀ ਹੈ। ਇਨ੍ਹਾਂ ਜਹਾਜ਼ਰਾਣੀ ਕੰਪਨੀਆਂ ਨੇ ਕਿਹਾ ਕਿ ਬੈਂਕਾਂ ਨੇ ਡਾਲਰ ਦੀ ਕਮੀ ਕਾਰਨ ਉਨ੍ਹਾਂ ਨੂੰ ਮਾਲ ਢੁਆਈ ਫੀਸ ਦੇਣਾ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟ ’ਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।
ਪਾਕਿਸਤਾਨ ਸ਼ਿਪ ਏਜੰਟ ਐਸੋਸੀਏਸ਼ਨ (ਪੀ. ਐੱਸ. ਏ. ਏ.) ਦੇ ਚੇਅਰਮੈਨ ਅਬਦੁਲ ਰਊਫ ਨੇ ਵਿੱਤ ਮੰਤਰੀ ਇਸ਼ਾਕ ਡਾਰ ਨੂੰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਜਹਾਜ਼ਰਾਣੀ ਸੇਵਾਵਾਂ ’ਚ ਕੋਈ ਵੀ ਪ੍ਰਬੰਧ ਦੇਸ਼ ਦੇ ਅੰਤਰਰਾਸ਼ਟਰੀ ਵਪਾਰ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਐਸੋਸੀਏਸ਼ਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ,‘‘ਜੇਕਰ ਅੰਤਰਰਾਸ਼ਟਰੀ ਵਪਾਰ ਬੰਦ ਕਰ ਦਿੱਤਾ ਜਾਵੇਗਾ, ਤਾਂ ਆਰਥਿਕ ਸਥਿਤੀ ਹੋਰ ਖਰਾਬ ਹੋ ਜਾਵੇਗੀ।’’ ਪਾਕਿਸਤਾਨ ਸਮਾਚਾਰ ਪੱਤਰ ਡਾਨ ’ਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਪੀ. ਐੱਸ. ਏ. ਏ. ਦੇ ਚੇਅਰਮੈਨ ਨੇ ਸਟੇਟ ਬੈਂਕ ਆਫ ਪਾਕਿਸਤਾਨ (ਐੱਸ. ਬੀ. ਪੀ.) ਦੇ ਗਵਰਨਰ ਜਮੀਲ ਅਹਿਮਦ, ਵਣਜ ਮੰਤਰੀ ਸੈਯਦ ਨਵੀਦ ਨਮਾਰ ਅਤੇ ਸਮੁੰਦਰੀ ਮਾਮਲਿਆਂ ਦੇ ਮੰਤਰੀ ਫੈਸਲਾ ਸਬਜ਼ਵਾਰੀ ਨੂੰ ਵੀ ਪੱਤਰ ਲਿਖ ਕੇ ਇਸ ਸਥਿਤੀ ਤੋਂ ਜਾਣੂ ਕਰਵਾਇਆ ਹੈ। ਰਊਫ ਨੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਵਿਦੇਸ਼ੀ ਜਹਾਜ਼ਰਾਣੀ ਕੰਪਨੀਆਂ ਨੂੰ ਮਾਲ ਢੁਆਈ ਫੀਸ ਦੇਣ ਦੀ ਇਜਾਜ਼ਤ ਦੇ ਕੇ ਪਾਕਿਸਤਾਨ ਦੇ ਸਮੁੰਦਰੀ ਵਪਾਰ ’ਚ ਲਗਾਤਾਰ ਯਕੀਨੀ ਕਰਨ ਲਈ ਦਖਲ ਕਰਨ।


Aarti dhillon

Content Editor

Related News