4 ਸਾਲ ਦੇ ਬੱਚੇ ਦਾ ਕੀਤਾ ਸੀ ਜਿਨਸੀ ਸ਼ੋਸ਼ਣ, ਡੀ. ਐੱਨ. ਏ. ਰਿਪੋਰਟ ਨੇ ਕੀਤਾ ਖੁਲਾਸਾ

08/23/2017 5:59:39 PM

ਟੇਕਸਾਸ— ਅਮਰੀਕਾ ਦੇ ਟੇਕਸਾਸ ਵਿਚ ਅਦਾਲਤ ਨੇ 18 ਸਾਲਾ ਕੁੜੀ ਨੂੰ 4 ਸਾਲ ਦੇ ਲੜਕੇ ਨਾਲ ਜਬਰਦਸਤੀ ਸੰਬੰਧ ਬਣਾਉਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਹੈ। 18 ਸਾਲਾ ਕੁੜੀ ਲਗਾਤਾਰ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਸੀ ਪਰ ਡੀ. ਐੱਨ. ਏ. ਟੈਸਟ ਦੀ ਰਿਪੋਰਟ ਆਉਣ ਮਗਰੋਂ ਉਸ ਦਾ ਦੋਸ਼ ਸਾਬਤ ਹੋ ਗਿਆ।
ਬੱਚੇ ਨੇ ਦੱਸੀ ਮਾਂ ਨੂੰ ਕੁੜੀ ਦੀ ਕਰਤੂਤ
18 ਸਾਲ ਦੀ ਮੈਰੀ ਮੇਡਲਿਨ 4 ਸਾਲ ਦੇ ਲੜਕੇ ਦੀ ਦੇਖਭਾਲ ਕਰਦੀ ਸੀ। ਉਸ ਨੇ ਬੀਤੀ 28 ਮਾਰਚ ਨੂੰ ਲੜਕੇ ਨਾਲ ਜਬਰਦਸਤੀ ਸੰਬੰਧ ਬਣਾਏ ਸੀ। ਇਸ ਦੀ ਜਾਣਕਾਰੀ ਲੜਕੇ ਨੇ ਆਪਣੀ ਮਾਂ ਨੂੰ ਦਿੱਤੀ। ਬੱਚੇ ਦੇ ਜਿਨਸੀ ਸ਼ੋਸ਼ਣ ਬਾਰੇ ਜਾਣ ਮਾਂ ਨੇ ਮੈਰੀ ਵਿਰੁੱਧ ਥਾਣੇ ਵਿਚ ਸ਼ਿਕਾਇਤ ਕੀਤੀ। ਪੁਲਸ ਨੇ ਮਾਮਲੇ ਦੀ ਜਾਂਚ ਕੀਤੀ। ਸ਼ੁਰੂ ਵਿਚ ਮੈਰੀ ਨੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕੀਤਾ। ਇਸ ਲਈ ਪੁਲਸ ਨੇ 4 ਸਾਲ ਦੇ ਬੱਚੇ ਦਾ ਡੀ. ਐੱਨ. ਏ. ਟੈਸਟ ਕਰਵਾਇਆ। ਬੱਚੇ ਦੀ ਉਮਰ ਛੋਟੀ ਹੋਣ ਕਾਰਨ ਪਹਿਲੀ ਰਿਪੋਰਟ ਨੂੰ ਮੰਨਿਆ ਨਹੀਂ ਗਿਆ।
ਬੀਤੇ ਹਫਤੇ ਦੂਜੀ ਡੀ. ਐੱਨ. ਏ. ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ। ਇਸ ਰਿਪੋਰਟ ਵਿਚ ਦੱਸਿਆ ਗਿਆ ਕਿ ਕੁੜੀ ਦੇ ਵੈਜ਼ਾਈਨਾ ਅਤੇ ਛਾਤੀ 'ਤੇ ਲੜਕੇ ਦੇ ਡੀ. ਐੱਨ. ਏ. ਦੇ ਅੰਸ਼ ਮੌਜੂਦ ਹਨ। ਇਸ ਰਿਪੋਰਟ ਮਗਰੋ ਅਦਾਲਤ ਨੇ ਮੈਰੀ 'ਤੇ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ। ਹਾਲਾਂਕਿ ਅਦਾਲਤ ਨੇ 75,000 ਡਾਲਰ 'ਤੇ ਮੈਰੀ ਨੂੰ ਜ਼ਮਾਨਤ ਦੇ ਦਿੱਤੀ।


Related News