Forbes ਨੇ ਜਾਰੀ ਕੀਤੀ ਅਮੀਰਾਂ ਦੀ ਸੂਚੀ, 200 ਭਾਰਤੀਆਂ ਦੇ ਨਾਂ ਸ਼ਾਮਲ, ਜਾਣੋ ਕੌਣ ਹੈ ਸਭ ਤੋਂ ਅੱਗੇ

Wednesday, Apr 03, 2024 - 02:50 PM (IST)

ਬਿਜ਼ਨੈੱਸ ਡੈਸਕ : ਫੋਰਬਸ ਦੀ ਦੁਨੀਆ ਦੇ ਅਰਬਪਤੀਆਂ ਦੀ 2024 ਦੀ ਸੂਚੀ ਵਿਚ ਇਸ ਵਾਰ 200 ਭਾਰਤੀਆਂ ਦੇ ਨਾਂ ਸ਼ਾਮਲ ਹਨ। ਪਿਛਲੇ ਸਾਲ ਇਸ ਵਿੱਚ 169 ਭਾਰਤੀਆਂ ਦੇ ਨਾਂ ਸ਼ਾਮਲ ਸਨ। ਇਨ੍ਹਾਂ ਭਾਰਤੀਆਂ ਦੀ ਕੁੱਲ ਸੰਪਤੀ 954 ਅਰਬ ਡਾਲਰ ਹੈ, ਜੋ ਪਿਛਲੇ ਸਾਲ ਦੇ 675 ਅਰਬ ਡਾਲਰ ਦੇ ਮੁਕਾਬਲੇ 41 ਫ਼ੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਸੂਚੀ ਵਿੱਚ ਸਭ ਤੋਂ ਮੁਕੇਸ਼ ਅੰਬਾਨੀ ਦਾ ਨਾਂ
ਫੋਰਬਸ ਦੀ ਭਾਰਤੀ ਅਰਬਪਤੀਆਂ ਦੀ ਸੂਚੀ ਵਿੱਚ ਸਭ ਤੋਂ ਸਿਖਰ 'ਤੇ ਮੁਕੇਸ਼ ਅੰਬਾਨੀ ਦਾ ਨਾਮ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ 83 ਅਰਬ ਤੋਂ ਵੱਧ ਕੇ 116 ਅਰਬ ਡਾਲਰ ਹੋ ਗਈ। ਇਸ ਨਾਲ ਉਹ 100 ਅਰਬ ਡਾਲਰ ਦੇ ਕਲੱਬ ਵਿੱਚ ਦਾਖਲ ਹੋਣ ਵਾਲੇ ਪਹਿਲੇ ਏਸ਼ੀਆਈ ਬਣ ਗਏ ਹਨ। ਮੁਕੇਸ਼ ਅੰਬਾਨੀ ਨੇ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਵਜੋਂ ਆਪਣਾ ਸਥਾਨ ਬਰਕਰਾਰ ਰੱਖਿਆ ਅਤੇ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਦੂਜੇ ਸਭ ਤੋਂ ਅਮੀਰ ਭਾਰਤੀ ਗੌਤਮ ਅਡਾਨੀ 
ਫੋਰਬਸ ਦੀ ਭਾਰਤੀ ਅਰਬਪਤੀਆਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਤੋਂ ਬਾਅਦ ਗੌਤਮ ਅਡਾਨੀ ਦਾ ਨਾਮ ਆਉਂਦਾ ਹੈ। ਗੌਤਮ ਅਡਾਨੀ ਦੂਜੇ ਸਭ ਤੋਂ ਅਮੀਰ ਭਾਰਤੀ ਹਨ। ਉਹਨਾਂ ਦੀ ਜਾਇਦਾਦ ਵਿਚ 36.8 ਅਰਬ ਡਾਲਰ ਦਾ ਵਾਧਾ ਹੋਇਆ ਹੈ। ਉਹ 84 ਅਰਬ ਡਾਲਰ ਦੀ ਸੰਪਤੀ ਦੇ ਨਾਲ ਸੂਚੀ ਵਿੱਚ 17ਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਭਾਰਤ ਦੀ ਸਭ ਤੋਂ ਅਮੀਰ ਔਰਤ
ਸਾਵਿਤਰੀ ਜਿੰਦਲ ਭਾਰਤ ਦੀ ਸਭ ਤੋਂ ਅਮੀਰ ਔਰਤ ਬਣੀ ਹੋਈ ਹੈ। ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਚੌਥੇ ਸਥਾਨ 'ਤੇ ਹੈ। ਇਕ ਸਾਲ ਪਹਿਲਾਂ ਉਹ ਛੇਵੇਂ ਸਥਾਨ 'ਤੇ ਸੀ। ਉਹਨਾਂ ਦੀ ਕੁੱਲ ਜਾਇਦਾਦ 33.5 ਅਰਬ ਡਾਲਰ ਹੈ। ਇਸ ਸੂਚੀ ਵਿੱਚ 25 ਨਵੇਂ ਭਾਰਤੀ ਅਰਬਪਤੀਆਂ ਨੇ ਡੈਬਿਊ ਕੀਤਾ ਹੈ। ਇਨ੍ਹਾਂ ਵਿੱਚ ਨਰੇਸ਼ ਤ੍ਰੇਹਨ, ਰਮੇਸ਼ ਕੁਨਹੀਕਨਨ ਅਤੇ ਰੇਣੁਕਾ ਜਗਤਿਆਨੀ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਬਾਈਜੂ ਰਵਿੰਦਰਨ ਅਤੇ ਰੋਹਿਕਾ ਮਿਸਤਰੀ ਦਾ ਨਾਂ ਸੂਚੀ ਤੋਂ ਬਾਹਰ ਹੋ ਗਿਆ ਹੈ।

ਇਹ ਵੀ ਪੜ੍ਹੋ - ਉਡਾਣ 'ਚ ਜ਼ਿਆਦਾ ਦੇਰੀ ਹੋਣ 'ਤੇ ਜਹਾਜ਼ 'ਚੋਂ ਬਾਹਰ ਨਿਕਲ ਸਕਦੇ ਹਨ ਯਾਤਰੀ, ਲਾਗੂ ਹੋਇਆ ਨਵਾਂ ਨਿਯਮ

ਇਹ ਹਨ ਭਾਰਤ ਦੇ 10 ਸਭ ਤੋਂ ਅਮੀਰ ਲੋਕ

ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ - 116 ਅਰਬ ਡਾਲਰ 
ਗੌਤਮ ਅਡਾਨੀ ਦੀ ਕੁੱਲ ਜਾਇਦਾਦ - 84 ਅਰਬ ਡਾਲਰ 
ਸ਼ਿਵ ਨਾਦਰ ਦੀ ਕੁੱਲ ਜਾਇਦਾਦ - 36.9 ਅਰਬ ਡਾਲਰ 
ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ - 33.5 ਅਰਬ ਡਾਲਰ
ਦਿਲੀਪ ਸਾਂਘਵੀ ਦੀ ਕੁੱਲ ਜਾਇਦਾਦ- 26.7 ਅਰਬ ਡਾਲਰ 
ਸਾਇਰਸ ਪੂਨਾਵਾਲਾ ਦੀ ਕੁੱਲ ਜਾਇਦਾਦ - 21.3 ਅਰਬ ਡਾਲਰ 
ਕੁਸ਼ਲ ਪਾਲ ਸਿੰਘ ਦੀ ਕੁੱਲ ਜਾਇਦਾਦ - 20.9 ਅਰਬ ਡਾਲਰ 
ਕੁਮਾਰ ਬਿਰਲਾ ਦੀ ਕੁੱਲ ਜਾਇਦਾਦ - 19.7 ਅਰਬ ਡਾਲਰ 
ਰਾਧਾਕਿਸ਼ਨ ਦਮਾਨੀ ਦੀ ਕੁੱਲ ਜਾਇਦਾਦ - 17.6 ਅਰਬ ਡਾਲਰ 
ਲਕਸ਼ਮੀ ਮਿੱਤਲ ਦੀ ਕੁੱਲ ਜਾਇਦਾਦ - 16.4 ਅਰਬ ਡਾਲਰ 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਉੱਚ ਪੱਧਰ 'ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਚਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News