ਲਗਾਤਾਰ ਕਈ ਘੰਟਿਆਂ ਤੱਕ ਗੇਮ ਖੇਡਣਾ ਇਸ ਕੁੜੀ ਨੂੰ ਪਿਆ ਭਾਰੀ, ਗਈ ਇਕ ਅੱਖ ਦੀ ਰੋਸ਼ਨੀ

Monday, Oct 09, 2017 - 05:26 PM (IST)

ਬੀਜਿੰਗ(ਬਿਊਰੋ)— ਉਂਝ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਮਾਰਟਫੋਨ ਦਾ ਜ਼ਿਆਦਾ ਇਸਤੇਮਾਲ ਖਤਰਨਾਕ ਹੁੰਦਾ ਹੈ ਪਰ ਸਮਾਰਟਫੋਨ ਵਿਚ ਗੇਮ ਖੇਡਣ ਦਾ ਇੰਨਾ ਭਿਆਨਕ ਅੰਜ਼ਾਮ ਹੋਵੇਗਾ ਸ਼ਾਇਦ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਹਾਲ ਹੀ ਵਿਚ ਇਸ ਨੂੰ ਲੈ ਕੇ ਚੀਨ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਚੀਨ ਦੀ ਇਕ ਕੁੜੀ ਨੇ ਆਪਣੇ ਸਮਾਰਟਫੋਨ ਉੱਤੇ ਪੂਰੇ ਦਿਨ ਗੇਮ ਖੇਡੀ ਤਾਂ ਉਸ ਦੀ ਇਕ ਅੱਖ ਦੀ ਰੋਸ਼ਨੀ ਚੱਲੀ ਗਈ ਅਤੇ ਉਹ ਅੰਨ੍ਹੀ ਹੋ ਗਈ।
21 ਸਾਲ ਦੀ ਵੂ ਜਿਯੋਜਿੰਗ ਨਾਮ ਦੀ ਇਸ ਕੁੜੀ ਨੂੰ ਸਮਾਰਟਫੋਨ ਦਾ ਪਾਪੁਲਰ ਮਲਟੀਪਲੇਅਰ ਸਮਾਰਟਫੋਨ ਗੇਮ 'ਆਨਰ ਆਫ ਕਿੰਗ' ਬਹੁਤ ਜ਼ਿਆਦਾ ਪਸੰਦ ਹੈ। ਉਸ ਨੇ ਦੱਸਿਆ ਕਿ ਇਹ ਗੇਮ ਕਈ ਘੰਟਿਆਂ ਤੱਕ ਉਸ ਨੇ ਖੇਡੀ ਫਿਰ ਅਚਾਨਕ ਹੀ ਸੱਜੀ ਅੱਖ ਦੀ ਰੋਸ਼ਨੀ ਚੱਲੀ ਗਈ। ਉਸ ਤੋਂ ਬਾਅਦ ਉਸ ਨੇ ਕਈ ਹਸਪਤਾਲਾਂ ਵਿਚ ਇਸ ਦਾ ਇਲਾਜ ਵੀ ਕਰਾਇਆ। ਮੀਡੀਆ ਰਿਪੋਰਟਸ ਮੁਤਾਬਕ ਵੂ ਨੇ ਖੁੱਦ ਇਹ ਗੱਲ ਸਵੀਕਾਰ ਕੀਤੀ ਅਤੇ ਦੱਸਿਆ ਕਿ ਉਹ ਇਹ ਗੇਮ ਰੋਜ਼ਾਨਾ ਖੇਡਦੀ ਸੀ ਇੱਥੋਂ ਤੱਕ ਇਸ ਗੇਮ ਨੂੰ ਖੇਡਣ ਦੇ ਚੱਕਰ ਵਿਚ ਉਹ 8-8 ਘੰਟੇ ਨਾ ਹੀ ਕੁੱਝ ਖਾਂਦੀ-ਪੀਂਦੀ ਸੀ ਅਤੇ ਨਾ ਹੀ ਟਾਇਲਟ ਜਾਂਦੀ ਸੀ। ਉਸ ਨੇ ਕਿਹਾ ਮੈਂ ਫਾਈਨਾਂਸ ਕੰਪਨੀ ਵਿਚ ਕੰਮ ਕਰਦੀ ਹਾਂ ਅਤੇ ਜਿਸ ਦਿਨ ਆਫਿਸ ਤੋਂ ਮੇਰੀ ਛੁੱਟੀ ਹੁੰਦੀ ਹੈ ਉਸ ਦਿਨ ਮੈਂ ਸਵੇਰੇ 6 ਵਜੇ ਉੱਠ ਕੇ ਬਰੇਕਫਾਸਟ ਕਰਦੀ ਹਾਂ ਅਤੇ ਸ਼ਾਮ 4 ਵਜੇ ਤੱਕ ਇਹ ਗੇਮ ਖੇਡਦੀ ਹਾਂ। ਉਸ ਤੋਂ ਬਾਅਦ ਮੈਂ ਕੁੱਝ ਖਾਂਦੀ ਹਾਂ ਅਤੇ ਥੋੜ੍ਹੀ ਦੇ ਸੋਣ ਤੋਂ ਬਾਅਦ ਫਿਰ ਰਾਤ 2 ਵਜੇ ਤੱਕ ਖੇਡਦੀ ਹਾਂ। ਵੂ ਮੁਤਾਬਕ ਉਸ ਨੇ 1 ਅਕਤੂਬਰ ਨੂੰ ਪੂਰਾ ਦਿਨ ਇਹ ਗੇਮ ਖੇਡੀ ਅਤੇ ਰਾਤ ਨੂੰ ਡਿਨਰ ਤੋਂ ਬਾਅਦ ਖੇਡਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਇਕ ਅੱਖ ਦੀ ਰੋਸ਼ਨੀ ਚੱਲੀ ਗਈ। ਵੂ ਨੇ ਜਦੋਂ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਾ ਕਿ ਜ਼ਿਆਦਾ ਗੇਮ ਖੇਡਣ ਦੀ ਵਜ੍ਹਾ ਨਾਲ ਰੇਟਿਨਾ ਵਿਚ ਬਲਡ ਜਮ ਗਿਆ, ਜਿਸ ਦੇ ਚਲਦੇ ਉਨ੍ਹਾਂ ਦੀ ਇਕ ਅੱਖ ਦੀ ਰੋਸ਼ਨੀ ਚੱਲੀ ਗਈ। ਇਸ ਨੂੰ ਰੇਟਿਨਲ ਆਰਟਰੀ ਆਕਿਊਲੇਸ਼ਨ (ਆਰ.ਏ.ਓ) ਕਿਹਾ ਜਾਂਦਾ ਹੈ।
200 ਮਿਲੀਅਨ ਯੂਜ਼ਰਸ ਹਨ
ਦੱਸ ਦਈਏ ਕਿ 'ਆਨਰ ਆਫ ਕਿੰਗਸ' ਸਮਾਰਟਫੋਨਸ ਦੀ ਬਹੁਤ ਹੀ ਪਾਪੁਲਰ ਗੇਮ ਹੈ ਅਤੇ ਇਸ ਦੇ 200 ਮਿਲੀਅਨ ਯੂਜ਼ਰਸ ਹਨ। ਇਹ ਗੇਮ ਪਹਿਲਾਂ 12 ਸਾਲ ਤੋਂ ਛੋਟੀ ਉਮਰ ਨੂੰ ਬੱਚਿਆਂ ਲਈ ਬੈਨ ਸੀ ਅਤੇ ਇਸ ਨੂੰ ਲੈ ਕੇ ਇਹ ਹਦਾਇਤ ਦਿੱਤੀ ਗਈ ਸੀ ਕਿ ਦਿਨ ਵਿਚ ਸਿਰਫ ਇਕ ਹੀ ਵਾਰ ਇਸ ਗੇਮ ਨੂੰ ਖੇਡਣਾ ਹੈ।


Related News