ਬੂਟਾਂ ਵਾਲੀ ਫੈਕਟਰੀ ''ਚ ਲੱਗੀ ਅੱਗ, 10 ਲੋਕਾਂ ਦੀ ਮੌਤ
Friday, Jan 05, 2018 - 02:57 AM (IST)

ਮਾਸਕੇ— ਰੂਸ ਦੇ ਪੂਰਬ 'ਚ ਸਾਇਬੇਰੀਆ ਖੇਤਰ ਨੋਵੋਸਿਬਸਤਰਕ 'ਚ ਬੂਟਾਂ ਵਾਲੀ ਇਕ ਫੈਕਟਰੀ 'ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪ੍ਰੌਸੀਕੁਆਟਰ ਦੇ ਦਫਤਰ ਨੇ ਵੀਰਵਾਰ ਨੂੰ ਆਪਣੀ ਵੈੱਬਸਾਈਟ 'ਤੇ ਦੱਸਿਆ ਕਿ ਬੂਟਾਂ ਦੀ ਇਕ ਫੈਕਟਰੀ 'ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ।
ਵੈੱਬਸਾਈਟ ਮੁਤਾਬਕ ਹਾਦਸੇ 'ਚ ਮਰਨ ਵਾਲਿਆਂ 'ਚ ਚੀਨੀ ਨਾਗਰਿਕ ਵੀ ਸ਼ਾਮਲ ਹਨ। ਪੱਤਰਕਾਰ ਸਮੀਤੀ ਰਿਆ ਨੇ ਦੱਸਿਆ ਕਿ ਮ੍ਰਿਤਕਾਂ 'ਚ 7 ਨਾਗਰਿਕ, 2 ਕ੍ਰਿਗਿਸਤਾਨ ਦੇ 2 ਰੂਸੀ ਨਾਗਰਿਕ ਹਨ।