ਨਾਮੀਂ ਫੁੱਟਬਾਲ ਖਿਡਾਰਨ ਦੀ ਘਰ 'ਚੋਂ ਮਿਲੀ ਲਾਸ਼, ਕੁੱਝ ਦਿਨ ਪਹਿਲਾਂ ਮਨਾਇਆ ਸੀ 20ਵਾਂ ਜਨਮਦਿਨ
Friday, Jul 14, 2023 - 01:39 PM (IST)
ਨਿਊਯਾਰਕ (ਰਾਜ ਗੋਗਨਾ)- ਬੇਕਰਸਫੀਲਡ, ਕੈਲੀਫੋਰਨੀਆ ਦੀ ਨਾਮੀਂ ਫੁੱਟਬਾਲ ਖਿਡਾਰਣ ਥਾਲੀਆ ਚਾਵੇਰੀਆ ਘਰ ਵਿੱਚ ਮ੍ਰਿਤਕ ਪਾਈ ਗਈ ਹੈ। ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੀ ਮਹਿਲਾ ਫੁੱਟਬਾਲ ਖਿਡਾਰਣ ਥਾਲੀਆ ਚਾਵੇਰੀਆ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ, ਜੋ ਕਿ 20 ਸਾਲ ਦੀ ਸੀ। ਪੁਲਸ ਮੁਤਾਬਕ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਹੈ।
ਇਹ ਵੀ ਪੜ੍ਹੋ: ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ: ਭਾਰਤ ਦੇ ਅਭਿਸ਼ੇਕ ਨੇ 10,000 ਮੀਟਰ ਦੌੜ 'ਚ ਜਿੱਤਿਆ ਕਾਂਸੀ ਤਗਮਾ
ਲਾਸ ਕਰੂਸ ਪੁਲਸ ਵਿਭਾਗ ਅਨੁਸਾਰ, ਕਾਲਜ ਵਿੱਚ ਆਪਣਾ ਦੂਜਾ ਸਾਲ ਪੂਰਾ ਕਰ ਚੁੱਕੀ ਚਾਵੇਰੀਆ ਸੋਮਵਾਰ ਸਵੇਰੇ 7 ਵਜੇ ਆਪਣੇ ਲਾਸ ਕਰੂਸ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਉਸ ਦੇ ਇੱਕ ਰੂਮਮੇਟ ਨੇ ਪੁਲਸ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ। ਪੁਲਸ ਚਾਵੇਰੀਆ ਦੇ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਂਚਕਰਤਾਵਾਂ ਕੋਲ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਚਾਵੇਰੀਆ ਦੀ ਮੌਤ ਸ਼ੱਕੀ ਜਾਂ ਅਪਰਾਧਿਕ ਗਤੀਵਿਧੀ ਦਾ ਨਤੀਜਾ ਹੈ।
ਇਹ ਵੀ ਪੜ੍ਹੋ: ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
ਯੂਨੀਵਰਸਿਟੀ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਫਰੰਟੀਅਰ ਹਾਈ ਸਕੂਲ ਦੀ ਸਾਬਕਾ ਵਿਦਿਆਰਥੀ ਚਾਵੇਰੀਆ ਨੇ 2 ਜੁਲਾਈ ਨੂੰ ਆਪਣਾ 20ਵਾਂ ਜਨਮਦਿਨ ਮਨਾਇਆ ਸੀ ਅਤੇ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੇ ਫੁੱਟਬਾਲ ਪ੍ਰੋਗਰਾਮ ਨਾਲ ਆਪਣੇ ਤੀਜੇ ਸੀਜ਼ਨ ਵਿੱਚ ਪ੍ਰਵੇਸ਼ ਕਰ ਰਹੀ ਸੀ। ਚਾਵੇਰੀਆ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਵਿਚ ਬੈਕ ਲਾਈਨ 'ਤੇ ਵਧੀਆ ਐਂਕਰ ਵੀ ਸੀ, ਜਿਸ ਨੇ ਪਿਛਲੇ ਸੀਜ਼ਨ ਵਿੱਚ ਸਕੂਲ ਦੇ ਇਤਿਹਾਸ ਵਿੱਚ ਆਪਣਾ ਪਹਿਲੀ ਕਾਨਫਰੰਸ ਦਾ ਖਿਤਾਬ ਵੀ ਜਿੱਤਿਆ ਸੀ। ਚਾਵੇਰੀਆ ਦੀ ਮੌਤ 'ਤੇ ਨਿਊ ਮੈਕਸੀਕੋ ਸਟੇਟ ਐਥਲੈਟਿਕ ਵਿਭਾਗ ਨੇ ਕਿਹਾ ਕਿ ਉਹਨਾਂ ਲਈ ਇਹ ਮੁਸ਼ਕਲ ਪਲ ਹੈ। ਸੋਗ ਵਜੋਂ ਸਕੂਲ ਨੇ ਇਸ ਸਾਲ ਪੁਰਸ਼ਾਂ ਦੇ ਬਾਸਕਟਬਾਲ ਸੀਜ਼ਨ ਨੂੰ ਵੀ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਟੈਸਟ 'ਚ ਪਿਓ-ਪੁੱਤ ਨੂੰ ਆਊਟ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਅਸ਼ਵਿਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।