ਗਰਭਵਤੀ ਔਰਤਾਂ ਲਈ ਖਤਰਨਾਕ ਹੈ ਫੌਲਿਕ ਐਸਿਡ

12/23/2017 5:04:10 PM

ਮੈਲਬੌਰਨ (ਭਾਸ਼ਾ)- ਗਰਭ ਧਾਰਣ ਤੋਂ ਬਾਅਦ ਦੇ ਪੜਾਅ ਵਿਚ ਫੌਲਿਕ ਐਸਿਡ ਦੀ ਵਰਤੋਂ ਨਾਲ ਇੰਟ੍ਰਾਯੂਟੇਰਿਨ ਗ੍ਰੋਥ ਰੇਸਟ੍ਰਿਕਸ਼ਨ (ਆਈ.ਯੂ.ਜੀ.ਆਰ) ਨਾਲ ਪ੍ਰਭਾਵਿਤ ਬੱਚਿਆਂ ਵਿਚ ਐਲਰਜੀ ਦੇ ਖਤਰੇ ਵਧ ਸਕਦੇ ਹਨ। ਇਕ ਨਵੇਂ ਅਧਿਐਨ ਵਿਚ ਇਨ੍ਹਾਂ ਖਬਰਾਂ ਪ੍ਰਤੀ ਸੁਚੇਤ ਕੀਤਾ ਗਿਆ ਹੈ। ਫੌਲਿਕ ਐਸਿਡ ਵਿਟਾਮਿਨ ਬੀ ਦਾ ਇਕ ਸਰੋਤ ਹੈ, ਜੋ ਵਿਕਸਿਤ ਹੋ ਰਹੇ ਭਰੂਣ ਦੇ ਨਿਊਰਲ ਟਿਊਬ ਵਿਚ ਹੋਣ ਵਾਲੇ ਦੋਸ਼ਾਂ ਨੂੰ ਰੋਕਦਾ ਹੈ। ਨਿਊਰਲ ਟਿਊਬ ਗਰਭ ਧਾਰਣ ਤੋਂ ਪਹਿਲੇ ਮਹੀਨੇ ਵਿਚ ਵਿਕਸਿਤ ਹੋ ਜਾਂਦਾ ਹੈ। ਇਹੀ ਕਾਰਣ ਹੈ ਕਿ ਡਾਕਟਰੀ ਪੇਸ਼ੇਵਰ ਆਮ ਤੌਰ ’ਤੇ ਔਰਤਾਂ ਨੂੰ ਗਰਭ ਧਾਰਣ ਦੀ ਪਹਿਲੀ ਤਿਮਾਹੀ ਵਿਚ ਫੌਲਿਕ ਐਸਿਡ ਪੂਰਕ ਲੈਣ ਦੀ ਸਲਾਹ ਦਿੰਦੇ ਹਨ। ਹਾਲਾਂਕਿ ਗਰਭ ਧਾਰਣ ਤੋਂ ਬਾਅਦ ਦੇ ਪੜਾਅ ਵਿਚ ਇਸ ਦੇ ਨਿਯਮਿਤ ਸੇਵਨ ਦੀ ਲੋੜ ਨਹੀਂ ਰਹਿ ਜਾਂਦੀ ਅਤੇ ਅਸਲ ਵਿਚ ਇਹ ਬੱਚਿਆਂ ਵਿਚ ਐਲਰਜੀ ਦੇ ਖਤਰੇ ਨੂੰ ਵਧਾ ਸਕਦਾ ਹੈ। ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਐਡੀਲੇਡ ਦੇ ਖੋਜਕਰਤਾਵਾਂ ਨੇ ਭੇੜ ਦੇ ਤਿੰਨ ਵਰਗਾਂ ਤੋਂ ਪੈਦਾ ਹੋਣ ਵਾਲੇ ਮੇਮਣਿਆਂ ’ਤੇ ਅਧਿਐਨ ਕੀਤਾ। ਇਨ੍ਹਾਂ ਵਿਚ ਆਮ ਤੋਂ ਛੋਟੇ ਪਲੇਸੇਂਟਾ ਵਾਲੀਆਂ ਮਾਵਾਂ, ਛੋਟੇ ਪਲੇਸੇਂਟਾ ਵਾਲੀਆਂ ਮਾਵਾਂ ਜਿਨ੍ਹਾਂ ਨੂੰ ਫੌਲਿਕ ਐਸਿਡ ਦੀ ਜ਼ਿਆਦਾ ਡੋਜ਼ ਗਰਭ ਧਾਰਣ ਦੇ ਆਖਰੀ ਮਹੀਨੇ ਤੱਕ ਦਿੱਤੀ ਗਈ। ਤੀਜਾ ਸਮੂਹ ਉਨ੍ਹਾਂ ਔਰਤਾਂ ਦਾ ਹੈ ਜਿਨ੍ਹਾਂ ਦੀ ਖੁਰਾਕ ਅਤੇ ਪਲੇਸੇਂਟਾ ਦੋਵੇਂ ਆਮ ਸਨ। ਖੋਜਕਰਤਵਾਂ ਨੇ ਪਤਾ ਲਗਾਇਆ ਕਿ ਜ਼ਿਆਦਾ ਡੋਜ਼ ਵਾਲੀਆਂ ਭੇਡਾਂ ਦੇ ਬੱਚਿਆਂ ਵਿਚ ਐਲਰਜੀ ਦਾ ਖਤਰਾ ਵਧ ਜਾਂਦਾ ਹੈ। ਇਹ ਅਧਿਐਨ ਅਮਰੀਕਨ ਜਨਰਲ ਆਫ ਫਿਜ਼ੀਓਲਾਜੀ ਵਿਚ ਪ੍ਰਕਾਸ਼ਿਤ ਹੋਇਆ ਹੈ।


Related News