ਭਰਾ ਤੋਂ ਖਤਰਨਾਕ ਯੋ ਜੋਂਗ ਬਣ ਸਕਦੀ ਹੈ ਉੱਤਰੀ ਕੋਰੀਆ ਦੀ ਪਹਿਲੀ ਮਹਿਲਾ ਤਾਨਾਸ਼ਾਹ

04/26/2020 6:40:22 PM

ਪਿਓਂਗਯਾਂਗ— ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਖਰਾਬ ਹਾਲਤ ਦੀਆਂ ਅਟਕਲਾਂ ਵਿਚਕਾਰ ਇਕ ਹੋਰ ਨਾਮ ਹੈ ਜਿਸ ਦੀ ਚਰਚਾ ਜ਼ੋਰਾਂ 'ਤੇ ਹੈ। ਉਹ ਸ਼ਖਸ ਕਿਮ ਜੋਂਗ ਉਨ ਦੀ ਭੈਣ ਕਿਮ ਯੋਂ ਜੋਂਗ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਕਿਮ ਜੋਂਗ ਉਨ ਦੀ ਮੌਤ ਹੋ ਜਾਂਦੀ ਹੈ ਤਾਂ ਕਿਮ ਯੋ ਜੋਂਗ ਨੂੰ ਦੇਸ਼ ਦਾ ਸੁਪਰੀਮ ਲੀਡਰ ਬਣਾਇਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਯੋ ਜੋਂਗ ਵਿਸ਼ਵ ਦੀ ਪਹਿਲੀ ਮਹਿਲਾ ਤਾਨਾਸ਼ਾਹ ਹੋਵੇਗੀ।

PunjabKesari

ਯੋ ਜੋਂਗ ਦੀ ਉਮਰ ਸਪੱਸ਼ਟ ਨਹੀਂ ਹੈ, ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਹ ਜੋਂਗ ਉਨ ਨਾਲੋਂ ਕੁਝ ਸਾਲ ਛੋਟੀ ਤੇ 30 ਸਾਲ ਦੀ ਹੋ ਸਕਦੀ ਹੈ। ਯੋ ਜੋਂਗ ਹਮੇਸ਼ਾ ਆਪਣੇ ਭਰਾ ਪਿੱਛੇ ਰਹੀ ਹੈ ਤੇ ਕਦੇ ਵੀ ਮੁਕਾਬਲੇਬਾਜ਼ੀ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਸ ਦਾ ਕਈ ਕੰਮਾਂ 'ਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਹ ਅਜੇ ਵੀ ਪਰਦੇ ਪਿੱਛੇ ਕਾਫੀ ਕਿਰਿਆਸ਼ੀਲ ਹੈ। ਉੱਤਰੀ ਕੋਰੀਆ ਦੇ ਹੋਰ ਅਧਿਕਾਰੀਆਂ ਦੀ ਤਰ੍ਹਾਂ ਉਸ ਨੂੰ ਵੀ ਯੂ. ਐੱਸ. ਦੇ ਖਜ਼ਾਨਾ ਵਿਭਾਗ ਨੇ ਸਾਲ 2017 'ਚ 'ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾਵਾਂ'”ਲਈ ਕਾਲੀ ਸੂਚੀ 'ਚ ਪਾ ਦਿੱਤਾ ਸੀ।

PunjabKesari

ਦਾਦਾ ਕਿਮ Il-ਸੰਗ ਨੇ 1948 'ਚ ਕੀਤੀ ਸੀ ਉੱਤਰੀ ਕੋਰੀਆ ਦੀ ਸਥਾਪਨਾ
ਕਿਮ ਯੋਂ ਜੋਂਗ 1990 ਦੇ ਅਖੀਰ 'ਚ ਸਵਿਟਜ਼ਰਲੈਂਡ ਦੇ ਬਰਨ 'ਚ ਪ੍ਰਾਈਮਰੀ ਸਕੂਲ ਦੀ ਪੜ੍ਹਾਈ ਲਈ ਆਪਣੇ ਭਰਾ ਕਿਮ ਜੋਂਗ ਉਨ ਕੋਲ ਚਲੀ ਗਈ ਸੀ। ਉੱਤਰੀ ਕੋਰੀਆ ਲੀਡਰਸ਼ਿਪ ਵਾਚ ਮੁਤਾਬਕ ਇਹ ਦੋਵੇਂ ਉਸ ਸਮੇਂ ਸਟਾਫ ਤੇ ਬਾਡੀਗਾਰਡਾਂ ਨਾਲ ਇਕ ਨਿੱਜੀ ਘਰ 'ਚ ਰਹਿੰਦੇ ਸਨ। ਸਵਿਟਜ਼ਰਲੈਂਡ 'ਚ ਉਨ੍ਹਾਂ ਦੀ ਜ਼ਿੰਦਗੀ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ। ਕਿਹਾ ਜਾਂਦਾ ਹੈ ਕਿ 2007 'ਚ ਉਸ ਨੇ ਸੱਤਾਧਾਰੀ ਪਾਰਟੀ 'ਚ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ ਸੀ ਅਤੇ ਉਹ ਆਪਣੇ ਪਿਤਾ ਕਿਮ ਜੋਂਗ-Il ਦੀ ਲਾਡਲੀ ਸੀ, ਜਿਨ੍ਹਾਂ ਨੇ 1994 ਤੋਂ ਲੈ ਕੇ 2011 'ਚ ਹੋਣ ਮੌਤ ਤੱਕ ਰਾਜ ਕੀਤਾ। ਜਾਣਕਾਰਾਂ ਦਾ ਕਹਿਣਾ ਹੈ ਕਿ, ਜਦੋਂ ਤੁਸੀਂ ਉਸ ਨੂੰ ਪਬਲਿਕ ਫੁਟੇਜ 'ਚ ਦੇਖਦੇ ਹੋ ਤਾਂ ਉਹ ਮੁਸਕੁਰਾਉਂਦੀ ਤੇ ਇਕ ਦੋਸਤਾਨਾ ਲੱਗਦੀ ਹੈ ਪਰ ਉਹ ਅਸਲ 'ਚ ਉਹ ਕਾਫੀ ਖਤਰਨਾਕ ਹੈ। ਪਿਛਲੇ ਮਹੀਨੇ ਹੀ ਉੱਤਰੀ ਕੋਰੀਆ ਦੇ ਲਾਈਵ ਹਵਾਈ ਮਿਲਟਰੀ ਅਭਿਆਸ ਦਾ ਦੱਖਣੀ ਕੋਰੀਆ ਨੇ ਵਿਰੋਧ ਕੀਤਾ ਤਾਂ ਕਿਮ ਯੋ ਜੋਂਗ ਨੇ ਜਨਤਕ ਤੌਰ 'ਤੇ ਕਿਹਾ ਸੀ ਕਿ 'ਡਰੇ ਹੋਏ ਕੁੱਤੇ ਭੌਂਕ ਰਹੇ ਹਨ।''

PunjabKesari
ਯੋ ਜੋਂਗ ਉੱਤਰੀ ਕੋਰੀਆ ਦੀ ਪਹਿਲੀ ਮਹਿਲਾ ਸ਼ਾਸਕ ਹੋਵੇਗੀ, ਜਦੋਂ ਤੋਂ ਉਸ ਦੇ ਦਾਦਾ ਕਿਮ Il-ਸੰਗ ਨੇ 1948 'ਚ ਇਸ ਦੀ ਸਥਾਪਨਾ ਕੀਤੀ ਸੀ। ਕਿਮ Il-ਸੰਗ ਉੱਤਰੀ ਕੋਰੀਆ ਦੇ ਸੰਸਥਾਪਕ ਸੀ, ਜਿਨ੍ਹਾਂ ਨੇ 1948 'ਚ ਸਥਾਪਨਾ ਤੋਂ 1994 'ਚ ਆਪਣੀ ਮੌਤ ਤੱਕ ਰਾਜ ਕੀਤਾ ਸੀ।

PunjabKesari


Sanjeev

Content Editor

Related News