2 ਸਾਲ ਦੀ ਰਾਹਤ ਤੋਂ ਬਾਅਦ ਆਸਟ੍ਰੇਲੀਆ ''ਚ ਵਧੇ ''ਫਲੂ'' ਦੇ ਮਾਮਲੇ
Thursday, Apr 07, 2022 - 02:36 PM (IST)
ਸਿਡਨੀ (ਵਾਰਤਾ): ਆਸਟ੍ਰੇਲੀਆ ਵਿਚ ਦੋ ਸਾਲਾਂ ਦੀ ਰਾਹਤ ਦੇ ਬਾਅਦ ਇਨਫਲੂਐਂਜ਼ਾ ਦੇ ਮਾਮਲੇ ਵਧੇ ਹਨ। ਸਰਦੀਆਂ ਦੇ ਮਹੀਨਿਆਂ ਤੋਂ ਪਹਿਲਾਂ ਫਲੂ ਦੇ ਮਾਮਲਿਆਂ ਦੀ ਸੰਖਿਆ ਵਧ ਰਹੀ ਹੈ ਅਤੇ ਮਾਹਿਰਾਂ ਨੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।ਕੋਵਿਡ-19 ਮਹਾਮਾਰੀ ਦੌਰਾਨ ਜਦੋਂ ਆਬਾਦੀ ਦਾ ਵੱਡਾ ਹਿੱਸਾ ਤਾਲਾਬੰਦੀ ਵਿਚ ਸੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਬੰਦ ਸਨ, ਉਦੋਂ ਫਲੂ ਦੇ ਮਾਮਵਿਆਂ ਦੀ ਸੰਖਿਆ ਰਿਕਾਰਡ ਹੇਠਲੇ ਪੱਧਰ ਤੱਕ ਡਿੱਗ ਗਈ ਸੀ।ਮਾਹਰ ਨੋਟ ਕਰਦੇ ਹਨ ਕਿ ਸਥਿਤੀ ਬਦਲ ਗਈ ਹੈ ਅਤੇ ਉਹ ਭਵਿੱਖਬਾਣੀ ਕਰ ਰਹੇ ਹਨ ਕਿ ਕੋਵਿਡ-19 ਜਾਰੀ ਰਹਿਣ ਦੌਰਾਨ ਫਲੂ ਦੇ ਕੇਸ ਵਧਣਗੇ।
ਡੀਕਿਨ ਯੂਨੀਵਰਸਿਟੀ ਵਿੱਚ ਮਹਾਮਾਰੀ ਵਿਗਿਆਨ ਦੀ ਚੇਅਰ ਪ੍ਰੋ. ਕੈਥਰੀਨ ਬੇਨੇਟ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦਾਂ ਦੇ ਮੁੜ ਖੁੱਲ੍ਹਣ ਨਾਲ ਆਸਟ੍ਰੇਲੀਆ ਵਿਚ ਫਲੂ ਦੇ ਮਾਮਲੇ ਵਧਣਗੇ। ਬੇਨੇਟ ਨੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਦੋਵਾਂ ਵਾਇਰਸਾਂ (ਫਲੂ ਅਤੇ ਕੋਵਿਡ-19) ਤੋਂ ਆਪਣੇ ਆਪ ਨੂੰ ਬਚਾਉਣ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ।ਸਿਹਤ ਅਧਿਕਾਰੀ ਖਾਸ ਤੌਰ 'ਤੇ ਕਮਿਊਨਿਟੀ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਲਈ ਚਿੰਤਤ ਹਨ, ਜਿਹਨਾਂ ਵਿੱਚ ਗਰਭਵਤੀ ਔਰਤਾਂ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : ਅਮਰੀਕਾ 'ਚ ਇੱਕ ਕਰੋੜ 28 ਲੱਖ ਤੋਂ ਵੱਧ ਬੱਚੇ ਕੋਵਿਡ-19 ਨਾਲ ਸੰਕਰਮਿਤ
ਐੱਨ.ਐੱਸ.ਡਬਲਊ. ਹੈਲਥ ਪ੍ਰੋਟੈਕਸ਼ਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਰਿਚਰਡ ਬਰੂਮ ਨੇ ਕਿਹਾ ਕਿ ਛੇ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਫਲੂ ਦੀ ਦਵਾਈ ਲੈਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।ਡਾ. ਪਾਲ ਗ੍ਰਿਫਿਨ ਨੇ ਕਿਹਾ ਕਿ ਲੋਕ ਮਹਾਮਾਰੀ ਦੌਰਾਨ ਮਾਸਕ ਪਹਿਨਣਾ ਜਾਰੀ ਰੱਖਣ, ਨਿਯਮਿਤ ਤੌਰ 'ਤੇ ਆਪਣੇ ਹੱਥ ਧੋਣ ਅਤੇ ਵੱਡੀ ਭੀੜ ਵਿਚ ਜਾਣ ਤੋਂ ਪਰਹੇਜ ਕਰਨ। ਫਲੂ ਦੀ ਵਾਪਸੀ ਪਹਿਲਾਂ ਹੀ ਰਾਸ਼ਟਰੀ ਨੋਟੀਫਾਈਏਬਲ ਡਿਜ਼ੀਜ਼ ਸਰਵੇਲੈਂਸ ਦੇ ਨਾਲ ਸ਼ੁਰੂ ਹੋ ਗਈ ਹੈ, ਸਿਰਫ ਮਾਰਚ ਵਿੱਚ 409 ਫਲੂ ਦੇ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ 2021 ਵਿੱਚ ਸਿਰਫ 509 ਕੇਸ ਸਾਹਮਣੇ ਆਏ ਸਨ।ਮਾਹਿਰਾਂ ਨੇ ਇਹ ਵੀ ਨੋਟ ਕੀਤਾ ਕਿ ਇਹ ਆਸਟ੍ਰੇਲੀਆ ਵਿੱਚ ਮੱਧ ਪਤਝੜ ਹੈ ਅਤੇ ਫਲੂ ਦੇ ਮਾਮਲਿਆਂ ਵਿਚ ਵਾਧਾ ਸਰਦੀਆਂ ਵਿੱਚ ਹੋਵੇਗਾ।