ਹਾਈਵੇਅ ''ਤੇ ਬਣੀ ਝੀਲ, ਡੁੱਬ ਗਈਆਂ ਖੜ੍ਹੀਆਂ ਕਾਰਾਂ (ਦੇਖੋ ਤਸਵੀਰਾਂ)

11/26/2015 6:15:26 PM


ਰਿਆਦ— ਸਾਊਦੀ ਅਰਬ ਵਿਚ ਲਗਾਤਾਰ ਹੋ ਰਹੇ ਮੀਂਹ ਦੇ ਕਾਰਨ ਉੱਥੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਇਸ ਗਰਮ ਰੇਗਿਸਤਾਨੀ ਦੇਸ਼ ਵਿਚ ਜ਼ਿਆਦਾਤਰ ਥਾਵਾਂ ''ਤੇ ਮੀਂਹ ਪੈਂਦਾ ਰਿਹਾ, ਜਿਸ ਕਾਰਨ ਉੱਥੋਂ ਦੇ ਕਈ ਸਕੂਲ ਬੰਦ ਰੱਖੇ ਗਏ। ਰਾਜਧਾਨੀ ਰਿਆਦ ਵਿਚ ਤਾਂ ਨਜ਼ਾਰਾ ਹੋਰ ਵੀ ਖਰਾਬ ਸੀ। ਰਿਆਦ ਦੇ ਹਾਈਵੇਅ ''ਤੇ ਤਾਂ ਝੀਲ ਬਣ ਗਈ ਤੇ ਕਈ ਵਾਹਨ ਪਾਣੀ ਵਿਚ ਡੁੱਬ ਗਏ। ਰਿਪੋਰਟ ਦੇ ਮੁਤਾਬਕ ਹੜ੍ਹ ਵਿਚ ਇਕ ਵਿਅਕਤੀ ਦੀ ਮੌਤ ਵੀ ਹੋ ਗਈ। ਕਤਰ ਦੀ ਰਾਜਧਾਨੀ ਦੋਹਾ ਵਿਚ ਵੀ ਕਾਫੀ ਮੀਂਹ ਪੈ ਰਿਹਾ ਹੈ। ਦੋਹਾ ਦੇ ਕੌਮਾਂਤਰੀ ਏਅਰਪੋਰਟ ''ਤੇ 79.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜੋ ਉੱਥੋਂ ਦੀ ਸਲਾਨਾ ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਉੱਥੋਂ ਦੀ ਸਾਲਾਨਾ 50 ਮਿਲੀਮੀਟਰ ਬਾਰਿਸ਼ ਤੋਂ ਵੀ ਜ਼ਿਆਦਾ ਹੈ।


Kulvinder Mahi

News Editor

Related News