ਚੀਨ 'ਚ ਹੜ੍ਹ ਕਾਰਨ ਹਾਲਾਤ ਗੰਭੀਰ, ਬੰਨ੍ਹ ਟੁੱਟਣ ਕਾਰਣ ਹਜ਼ਾਰਾਂ ਲੋਕ ਫਸੇ

07/21/2020 9:39:21 PM

ਬੀਜਿੰਗ- ਚੀਨ ਦੇ ਪੂਰਬੀ ਸ਼ਹਿਰ ਵਿਚ ਬੰਨ੍ਹ ਟੁੱਟਣ ਕਾਰਣ 10 ਹਜ਼ਾਰ ਤੋਂ ਵਧੇਰੇ ਲੋਕ ਫਸ ਗਏ ਹਨ, ਜਦਕਿ ਦੇਸ਼ ਦੇ ਬਹੁਤ ਹਿੱਸਿਆਂ ਵਿਚ ਹੜ੍ਹ ਦੀ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ। ਇਹ ਜਾਣਕਾਰੀ ਮੰਗਵਾਰ ਨੂੰ ਸਥਾਨਕ ਅਧਿਕਾਰੀਆਂ ਨੇ ਦਿੱਤੀ।

ਅਨਹੂਈ ਸੂਬੇ ਦੇ ਗੁਝੇਨ ਵਿਚ ਹੜ੍ਹ ਨੂੰ ਰੋਕਣ ਦੇ ਲਈ ਖੜ੍ਹੀਆਂ ਕੀਤੀਆਂ ਗਈਆਂ ਕੰਧਾਂ ਤੋਂ ਐਤਵਾਰ ਨੂੰ ਪਾਣੀ ਉਪਰ ਵਹਿਣ ਲੱਗਿਆ। ਇਹ ਜਾਣਕਾਰੀ ਸੂਬਾਈ ਸਰਕਾਰ ਨੇ ਆਪਣੇ ਅਧਿਕਾਰਿਤ ਮਾਈਕ੍ਰੋਬਲਾਗ ਵਿਚ ਜਾਣਕਾਰੀ ਦਿੱਤੀ। ਗੁਝੇਨ ਕਮਿਊਨਿਸਟ ਪਾਰਟੀ ਦੇ ਸਕੱਤਰ ਵਾਂਗ ਕਵਿੰਗਜੁਨ ਦੇ ਹਵਾਲੇ ਨਾਲ ਸ਼ਿਨਹੂਆ ਸੰਵਾਦ ਕਮੇਟੀ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਤਿੰਨ ਮੀਟਰ (10 ਫੁੱਟ) ਤੱਕ ਵਧ ਗਿਆ। ਸ਼ਿਨਹੂਆ ਨੇ ਦੱਸਿਆ ਕਿ ਸੂਬੇ ਵਿਚ ਬਚਾਅ ਕੰਮ ਦੇ ਲਈ ਤਕਰੀਬਨ 1500 ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਰਵਾਨਾ ਕੀਤਾ ਗਿਆ। ਇਥੇ ਹਫਤਿਆਂ ਤੋਂ ਜਾਰੀ ਭਾਰੀ ਮੀਂਹ ਦੇ ਕਾਰਣ 30 ਲੱਖ ਤੋਂ ਵਧੇਰੇ ਲੋਕਾਂ ਦੀ ਜ਼ਿੰਦਗੀ ਰੁਕੀ ਹੋਈ ਹੈ। ਚੀਨ ਦੇ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਦੱਸਿਆ ਕਿ ਅਗਲੇ ਤਿੰਨ ਦਿਨਾਂ ਤੱਕ ਯੈਲੋ ਰਿਵਰ ਤੇ ਹੁਈ ਰਿਵਰ ਦੇ ਲੋਕ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਅਨਹੁਈ ਵਿਚ ਐਤਵਾਰ ਨੂੰ ਇਕ ਬੰਨ੍ਹ ਦੇ ਟੁੱਟ ਜਾਣ ਕਾਰਣ ਪਾਣੀ ਨਗਰ ਵਿਚ ਦਾਖਲ ਹੋ ਗਿਆ। ਸੂਬੇ ਵਿਚ ਹੁਈ ਨਦੀ 'ਤੇ ਬਣੇ ਵਾਂਗਜ਼ਿਆਬਾਦ ਬੰਨ੍ਹ ਦੇ 13 ਗੇਟਾਂ ਨੂੰ ਸੋਮਵਾਰ ਨੂੰ ਖੋਲ੍ਹ ਦੇਣ ਕਾਰਣ ਫਸਲਾਂ ਤਬਾਹ ਹੋ ਗਈਆਂ। 


Baljit Singh

Content Editor

Related News