ਬ੍ਰਿਸਬੇਨ ''ਚ ਪਈ ਸੰਘਣੀ ਧੁੰਦ, ਅਜਿਹਾ ਹੈ ਉੱਥੋਂ ਦਾ ਨਜ਼ਾਰਾ (ਦੇਖੋ ਤਸਵੀਰਾਂ)

05/15/2017 5:28:26 PM

ਬ੍ਰਿਸਬੇਨ— ਇਕ ਪਾਸੇ ਜਿੱਥੇ ਭਾਰਤ ''ਚ ਇਸ ਸਮੇਂ ਤਾਪਮਾਨ 40 ਡਿਗਰੀ ਤੋਂ ਉੱਪਰ ਜਾ ਰਿਹਾ ਹੈ, ਉੱਥੇ ਹੀ ਆਸਟਰੇਲੀਆ ਦੇ ਬ੍ਰਿਸਬੇਨ ''ਚ ਸੰਘਣੀ ਧੁੰਦ ਪੈ ਰਹੀ ਹੈ। ਬ੍ਰਿਸਬੇਨ ''ਚ ਸੋਮਵਾਰ ਤੜਕੇ ਧੁੰਦ ਨੇ ਸਭ ਕੁਝ ਆਪਣੇ ਕਲਾਵੇ ''ਚ ਲੈ ਲਿਆ। ਧੁੰਦ ਕਾਰਨ ਬ੍ਰਿਸਬੇਨ ਏਅਰਪੋਰਟ ''ਤੇ ਤਕਰੀਬਨ ਇਕ ਘੰਟਾ ਉਡਾਣਾਂ ''ਚ ਦੇਰੀ ਹੋ ਗਈ, ਕਰੀਬ 25 ਫਲਾਈਟਜ਼ ਨੇ ਦੇਰ ਨਾਲ ਉਡਾਣ ਭਰੀ। 
ਸ਼ਹਿਰ ''ਚ ਧੁੰਦ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਧੁੰਦ ਕਾਰਨ ਬ੍ਰਿਸਬੇਨ ''ਚ ਸੜਕਾਂ ''ਤੇ ਡਰਾਈਵਰਾਂ ਨੂੰ ਮੁਸ਼ਕਲ ਹਲਾਤਾਂ ''ਚ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ। ਇਕ ਰਿਪੋਰਟ ਮੁਤਾਬਕ ਧੁੰਦ ਕਾਰਨ ਬ੍ਰਿਸਬੇਨ ਦੀਆਂ ਸੜਕਾਂ ''ਤੇ ਸਵੇਰ ਦੇ ਸਮੇਂ 3 ਹਾਦਸੇ ਵਾਪਰੇ। ਬ੍ਰਿਸਬੇਨ ਵਾਸੀਆਂ ਨੂੰ ਦਿਨ ਚੜ੍ਹਦੇ ਹੀ ਧੁੰਦ ਦੇਖਣ ਨੂੰ ਮਿਲੀ, ਜੋ ਕਿ ਰਾਤ ਤੋਂ ਪੈਣੀ ਸ਼ੁਰੂ ਹੋ ਗਈ ਸੀ। ਸਵੇਰੇ ਤਕਰੀਬਨ 8 ਵਜੇ ਤੋਂ ਬਾਅਦ ਕੁਝ ਸਾਫ ਦਿਖਾਈ ਦਿੱਤਾ। ਸੂਰਜ ਚੜ੍ਹਨ ਤੋਂ ਬਾਅਦ ਤਾਪਮਾਨ ''ਚ ਹਲਕਾ ਜਿਹਾ ਵਾਧਾ ਹੋਇਆ ਅਤੇ ਧੁੰਦ ਹੌਲੀ-ਹੌਲੀ ਘੱਟ ਗਈ।

Tanu

News Editor

Related News