ਬੱਚੀ ਨੂੰ ਅਟੈਂਡੇਂਟ ਨੇ ਕਰਾਈ ਬ੍ਰੈਸਟਫੀਡ, ਫੇਸਬੁੱਕ ''ਤੇ ਪੋਸਟ ਕੀਤੀ ਸ਼ੇਅਰ

11/11/2018 3:16:27 PM

ਮਨੀਲਾ— ਫਿਲਪੀਨ ਏਅਰਲਾਈਨ ਦੀ ਫਲਾਈਟ ਅਟੈਂਡੇਂਟ ਪੈਟ੍ਰੀਸ਼ਾ ਆਗਰੀਨੋ ਦੀ ਉਡਾਨ ਦੌਰਾਨ ਇਕ ਯਾਤਰੀ ਦੀ ਬੱਚੀ ਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਦੀ ਸੋਸ਼ਲ ਮੀਡੀਆ 'ਤੇ ਜੰਮ ਕੇ ਸ਼ਲਾਘਾ ਹੋ ਰਹੀ ਹੈ। ਪੈਟ੍ਰੀਸ਼ਾ ਨੇ ਫਲਾਈਟ 'ਚ ਉਦੋਂ ਇਕ ਮੁਸਾਫਿਰ ਦੀ ਬੱਚੀ ਨੂੰ ਬ੍ਰੈਸਟਫੀਡ ਕਰਾਇਆ, ਜਦੋਂ ਮੁਸਾਫਿਰ ਮਾਂ ਬੱਚੀ ਲਈ ਦੁੱਧ ਲਿਆਉਣਾ ਭੁੱਲ ਗਈ ਤੇ ਬੱਚੀ ਨੂੰ ਬ੍ਰੈਸਟਫੀਡ ਨਹੀਂ ਕਰਾ ਸਕੀ।

ਫੇਸਬੁੱਕ 'ਤੇ ਸ਼ੇਅਰ ਕੀਤੀ ਫੋਟੋ
ਬੁੱਧਵਾਰ ਨੂੰ ਪੈਟ੍ਰੀਸ਼ਾ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਇਕ ਪੋਸਟ ਕੀਤੀ, ਜਿਸ 'ਚ ਪੈਟ੍ਰੀਸ਼ਾ ਇਕ ਬੱਚੀ ਨੂੰ ਦੁੱਝ ਪਿਲਾ ਰਹੀ ਹੈ। 24 ਸਾਲ ਦੀ ਪੈਟ੍ਰੀਸ਼ਾ ਨੇ ਉਦੋਂ ਬੱਚੀ ਦੀ ਮਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਜਦੋਂ ਉਨ੍ਹਾਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤੇ ਉਸ ਨੂੰ ਪਤਾ ਲੱਗਿਆ ਕਿ ਦੁੱਧ ਨਾ ਹੋਣ ਕਾਰਨ ਬੱਚੀ ਭੁੱਖ ਨਾਲ ਰੋ ਰਹੀ ਹੈ। ਪੈਟ੍ਰੀਸ਼ਾ ਦੱਸਦੀ ਹੈ ਕਿ ਟੇਕਆਫ ਤੋਂ ਬਾਅਦ ਮੈਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਮੈਂ ਉਸ ਦੀ ਮਾਂ ਤੋਂ ਜਾਨਣਾ ਚਾਹਿਆ ਕਿ ਉਸ ਦੀ ਕੀ ਮਦਦ ਕਰ ਸਕਦੀ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਦੁੱਧ ਲਿਆਉਣਾ ਭੁੱਲ ਗਈ ਹੈ ਤੇ ਹੁਣ ਕੋਈ ਵੀ ਵਿਕਲਪ ਉਨ੍ਹਾਂ ਨੂੰ ਨਹੀਂ ਮਿਲ ਰਿਹਾ ਹੈ। ਇਸ 'ਤੇ ਕੁਝ ਦੇਰ ਬਾਅਦ ਪੈਟ੍ਰੀਸ਼ਾ ਨੇ ਕਿਹਾ ਜੇਕਰ ਬੱਚੀ ਦੀ ਮਾਂ ਚਾਹੇ ਤਾਂ ਉਹ ਬੱਚੀ ਨੂੰ ਬ੍ਰੈਸਟਫੀਡ ਕਰਾ ਸਕਦੀ ਹੈ। ਇਸ ਤੋਂ ਬਾਅਦ ਬੱਚੀ ਦੀ ਮਾਂ ਨੇ ਬੱਚੀ ਉਸ ਦੀ ਗੋਦ 'ਚ ਦੇ ਦਿੱਤੀ। ਪੈਟ੍ਰੀਸ਼ਾ ਨੇ ਬੱਚੀ ਨੂੰ ਦੁੱਧ ਪਿਲਾਇਆ ਤਾਂ ਬੱਚੀ ਚੁੱਪ ਕਰ ਗਈ ਤੇ ਆਰਾਮ ਨਾਲ ਸੌ ਗਈ।

30 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਕੀਤਾ ਪੋਸਟ ਨੂੰ ਸ਼ੇਅਰ
ਪੈਟ੍ਰੀਸ਼ਾ ਦੀ ਪੋਸਟ ਨੂੰ ਡੇਢ ਲੱਖ ਲਾਈਕਸ ਮਿਲ ਚੁੱਕੇ ਹਨ ਤੇ 30 ਹਜ਼ਾਰ ਚੋਂ ਜ਼ਿਆਦਾ ਵਾਰ ਇਸ ਨੂੰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਹਜ਼ਾਰਾਂ ਲੋਕਾਂ ਨੇ ਆਪਣੇ ਕੁਮੈਂਟਾਂ 'ਚ ਉਸ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਬੱਚੀ ਦੀ ਮਾਂ ਨੇ ਵੀ ਆਪਣੀ 9 ਮਹੀਨੇ ਦੀ ਬੱਚੀ ਨੂੰ ਦੁੱਧ ਪਿਲਾਉਣ ਤੇ ਮੁਸ਼ਕਿਲ ਵੇਲੇ 'ਚ ਕੰਮ ਆਉਣ ਦੇ ਲਈ ਪੈਟ੍ਰੀਸ਼ਾ ਦਾ ਧੰਨਵਾਦ ਕੀਤਾ।


Related News