ਸਾਈਬੇਰੀਆ: ਲੱਕੜ ਦੇ ਘਰ ''ਚ ਅੱਗ ਲੱਗਣ ਕਾਰਨ 11 ਹਲਾਕ

01/21/2020 3:11:22 PM

ਮਾਸਕੋ- ਸਾਈਬੇਰੀਆ ਦੇ ਇਕ ਦੂਰ-ਦੁਰਾਡੇ ਪਿੰਡ ਵਿਚ ਇਕ ਮੰਜ਼ਿਲਾ ਲੱਕੜ ਦੇ ਘਰ ਵਿਚ ਅੱਗ ਲੱਗਣ ਕਾਰਨ ਇਜ਼ਬੇਕ ਦੇ 10 ਕਰਮਚਾਰੀਆਂ ਸਣੇ 11 ਲੋਕਾਂ ਦੀ ਮੌਤ ਹੋ ਗਈ ਹੈ। ਰੂਸ ਦੇ ਐਮਰਜੰਸੀ ਮੰਤਰਾਲਾ ਨੇ ਕਿਹਾ ਕਿ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਸ਼ੁਰੂਆਤੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਖੇਤਰੀ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚੋਂ 10 ਉਜ਼ਬੇਕ ਨਾਗਰਿਕ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਆਰਾ ਮਿਲ ਦੇ ਕੋਲ ਲੱਕੜ ਦੀ ਝੌਪੜੀ ਵਿਚ ਲੱਗੀ। ਕਰਮਚਾਰੀ ਉਸ ਦੇ ਖਰਾਬ ਸਥਿਤੀ ਵਿਚ ਹੋਣ ਦੇ ਬਾਵਜੂਦ ਉਸ ਦੀ ਵਰਤੋਂ ਕਰ ਰਹੇ ਸਨ। ਖੇਤਰੀ ਗਵਰਨਰ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀ ਪੂਰੇ ਇਲਾਕੇ ਵਿਚ ਅੱਗ ਸੁਰੱਖਿਆ ਸਬੰਧੀ ਜਾਂਚ ਕਰ ਰਹੇ ਹਨ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਪਰਵਾਹੀ ਕਾਰਨ ਵਾਪਰੀ ਘਟਨਾ ਦੇ ਮਾਮਲੇ ਵਿਚ ਅਧਿਕਾਰਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੱਧ ਏਸ਼ੀਆ ਤੋਂ ਆਏ ਪਰਵਾਸੀ ਰੂਸ ਵਿਚ ਰਹਿੰਦੇ ਹਨ, ਜਿਥੇ ਉਹ ਅਕਸਰ ਖਸਤਾਹਾਲ ਸਥਿਤੀਆਂ ਵਿਚ ਤੇ ਘੱਟ ਤਨਖਾਹ ਵਿਚ ਕੰਮ ਕਰਦੇ ਹਨ।


Baljit Singh

Content Editor

Related News